
ਕਿਹਾ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਖੜਾਂਗੇ'
ਨਵੀਂ ਦਿੱਲੀ : ਸਿੰਧੂ ਬਾਰਡਰ ਦੀ ਸਟੇਜ ‘ਤੇ ਨਿਹੰਗ ਜਥੇਬੰਦੀਆਂ ਨੇ ਕੇਂਦਰ ਸਰਕਾਰ ਤੇ ਵਰ੍ਹਦਿਆਂ ਐਲਾਨ ਕੀਤਾ ਕਿ ਜੋ ਵੀ ਕਿਸਾਨ ਜਥੇਬੰਦੀਆਂ ਨਿਹੰਗ ਸਿੰਘਾਂ ਨੂੰ ਹੁਕਮ ਲਾਉਣਗੀਆਂ ਨਿਹੰਗ ਜਥੇਬੰਦੀਆਂ ਉਸ ‘ਤੇ ਪਹਿਰਾ ਦੇਣਗੀਆਂ, ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਇਕੱਲੇ ਕਿਸਾਨਾਂ ਦਾ ਨਹੀਂ ਇਹ ਸੰਘਰਸ਼ ਸਾਰੇ ਦੇਸ਼ ਦੇ ਲੋਕਾਂ ਦਾ ਬਣ ਗਿਆ ਹੈ।
FARMERਸਾਹਿਬਜ਼ਾਦਾ ਫਤਹਿ ਸਿੰਘ ਤਰਨਾ ਦਲ ਸਮੂਹ ਜਥੇਬੰਦੀ ਵੱਲੋਂ ਅਤੇ ਗੁਰਮਤਿ ਪ੍ਰਚਾਰ ਸੰਸਥਾ ਵੱਲੋਂ ਕਿਸਾਨਾਂ ਦੇ ਸੰਘਰਸ਼ ਦੀ ਪੂਰੀ ਹਮਾਇਤ ਕਰਦਿਆਂ ਨਿਹੰਗ ਸਿੰਘ ਨੇ ਕਿਹਾ ਕਿ ਨਿਹੰਗ ਜਥੇਬੰਦੀਆਂ ਕਿਸਾਨਾਂ ਦੇ ਹੱਕੀ ਸੰਘਰਸ਼ ਦੇ ਨਾਲ ਹਨ, ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਜੋ ਵੀ ਸੰਘਰਸ਼ ਦੇ ਸੰਘਰਸ਼ ਨੂੰ ਅੱਗੇ ਚਲਾਉਣ ਦੇ ਲਈ ਪ੍ਰੋਗਰਾਮ ਉਲੀਕਣਗੀਆਂ ਸਮੁੱਚੀਆਂ ਨਿਹੰਗ ਜਥੇਬੰਦੀਆਂ ਉਸ ਸੰਘਰਸ਼ ਆਪਣਾ ਰੋਲ ਅਦਾ ਕਰਨਗੀਆਂ ।
farmerਉਨ੍ਹਾਂ ਕਿਹਾ ਕਿ ਨਿਹੰਗ ਜਥੇਬੰਦੀਆਂ ਸੰਘਰਸ਼ ਵਿਚ ਕੋਈ ਹੁੱਲੜਬਾਜ਼ੀ ਕਰਨ ਨਹੀਂ ਆਈਆਂ , ਨਿਹੰਗ ਜਥੇਬੰਦੀਆਂ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਿਸਾਨ ਜਥੇਬੰਦੀਆਂ ਦਾ ਸਾਥ ਦੇਣਗੀਆਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਖ਼ਿਲਾਫ਼ ਚੱਲ ਰਹੇ ਸੰਘਰਸ਼ ਵਿਚ ਨਿਹੰਗ ਜਥੇਬੰਦੀਆਂ ਵੀ ਆਪਣਾ ਬਣਦਾ ਯੋਗਦਾਨ ਪਾਉਣ ਲਈ ਪੂਰੇ ਪੰਜਾਬ ਵਿੱਚੋਂ ਇੱਥੇ ਪਹੁੰਚੀਆਂ ਹੋਈਆਂ ਹਨ।