ਸਟੇਜ਼ ਤੋਂ ਗਰਜੀ ਗੁਲ ਪਨਾਗ - ਸਰਸਾ ਹਰ ਕਿਸੇ ਦੀ ਜ਼ਿੰਦਗੀ 'ਚ ਆਉਂਦੀ ਹੈ ਤੇ ਤਰਨੀ ਕਦੀ ਵੀ ਸੌਖੀ ਨਹੀਂ
Published : Dec 16, 2020, 5:43 pm IST
Updated : Dec 16, 2020, 5:43 pm IST
SHARE ARTICLE
Gul Panag at farmers protest
Gul Panag at farmers protest

ਕਿਸਾਨਾਂ ਨੂੰ ਸਮਰਥਨ ਦੇਣ ਸਿੰਘੂ ਬਾਰਡਰ ਪਹੁੰਚੀ ਅਦਾਕਾਰਾ ਗੁਲ ਪਨਾਗ

ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸੰਘਰਸ਼ 21ਵੇਂ ਦਿਨ ਵੀ ਜਾਰੀ ਹੈ। ਇਸ ਦੌਰਾਨ  ਕਿਸਾਨਾਂ ਨੂੰ ਸਮਰਥਨ ਦੇਣ ਲਈ ਬਾਲੀਵੁੱਡ ਅਦਾਕਾਰਾ ਗੁਲ ਪਨਾਗ ਸਿੰਘੂ ਬਾਰਡਰ ਪਹੁੰਚੀ। ਗੁਲ ਪਨਾਗ ਨੇ ਸਮੂਹ ਕਿਸਾਨ ਜਥੇਬੰਦੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿਹਾ ਕਿ ਅੱਜ ਅਸੀਂ ਇਸ ਮੁਕਾਮ ‘ਤੇ ਪਹੁੰਚੇ ਹਾਂ ਕਿ ਕਿਸਾਨ ਮੋਰਚਾ 21ਵੇਂ ਦਿਨ ਵੀ ਜਾਰੀ ਹੈ।

Gul Panag join farmer protest at Singhu borderGul Panag 

ਉਹਨਾਂ ਕਿਹਾ ਕਿ ਮੈਂ ਮੁੰਬਈ ਵਿਚ ਕੰਮ ਕਰਦੀ ਹਾਂ ਪਰ ਮੈਂ ਕਿਸਾਨੀ ਪਰਿਵਾਰ ਨਾਲ ਸਬੰਧਤ ਹਾਂ ਤੇ ਮੇਰਾ ਪਿੰਡ ਮਹਾਦੀਆਂ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਹੈ। ਉਹਨਾਂ ਦੱਸਿਆ ਕਿ ਉਹਨਾਂ ਦੇ ਪਿਤਾ ਜੀ, ਤਾਇਆ ਜੀ ਤੇ ਦਾਦਾ ਜੀ ਨੇ ਫੌਜ ‘ਚ ਨੌਕਰੀ ਕੀਤੀ। ਅਦਾਕਾਰਾ ਨੇ ਦੱਸਿਆ ਕਿ ਉਹਨਾਂ ਨੇ ਲਗਾਤਾਰ ਇਸ ਸੰਘਰਸ਼ ਨੂੰ ਟੀਵੀ ਜ਼ਰੀਏ ਕਰੀਬ ਤੋਂ ਦੇਖਿਆ ਤੇ ਪਿਛਲੇ ਕਈ ਦਿਨਾਂ ਤੋਂ ਉਹ ਮੋਰਚੇ ਵਿਚ ਸ਼ਾਮਲ ਵੀ ਹੋ ਰਹੀ ਹੈ।

Gul Panag join farmer protest at Singhu borderGul Panag join farmer protest at Singhu border

ਉਹਨਾਂ ਦੁੱਖ ਜ਼ਾਹਿਰ ਕੀਤਾ ਕਿ ਇਸ ਅੰਦੋਲਨ ਨੂੰ ਝੂਠੇ ਤੇ ਬੇਬੁਨਿਆਦ ਇਲਜ਼ਾਮ ਲਗਾ ਕੇ ਬਦਨਾਮ ਕੀਤਾ ਜਾ ਰਿਹਾ ਹੈ। ਗੁਲ ਪਨਾਗ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਜੋ ਅਪਣੇ ਆਪ ਨੂੰ ਪ੍ਰਧਾਨ ਸੇਵਕ ਕਹਿੰਦੇ ਹਨ ਨੇ ਬਿਆਨ ਦਿੱਤਾ ਹੈ ਕਿ ਕਿ ਇੱਥੇ ਬੈਠੇ ਕਿਸਾਨਾਂ ਨੂੰ ਵਿਰੋਧੀ ਧਿਰ ਗੁੰਮਰਾਹ ਕਰ ਰਹੀ ਹੈ। ਪਰ ਜੇਕਰ ਵਿਰੋਧੀ ਧਿਰਾਂ ‘ਚ ਇੰਨਾ ਦਮ ਹੁੰਦਾ ਤਾਂ ਉਹ ਸਰਕਾਰ ਕਿਉਂ ਨਾ ਬਣਾ ਸਕੀਆਂ ਜਾਂ ਚੋਣਾਂ ਕਿਉਂ ਨਾ ਜਿੱਤ ਸਕੀਆਂ।

Gul Panag at farmers protest Gul Panag at farmers protest

ਵਿਰੋਧੀ ਪਾਰਟੀਆਂ ਬਾਰੇ ਬੋਲਦਿਆਂ ਗੁਲ ਪਨਾਗ ਨੇ ਕਿਹਾ ਕਿ ਬੇਸ਼ੱਕ ਸਰਕਾਰ ਨੇ ਖੇਤੀ ਬਿਲ ਬਿਨਾਂ ਕਿਸੇ ਚਰਚਾ ਤੋਂ ਸੰਸਦ ਵਿਚ ਪਾਸ ਕੀਤੇ ਹੋਣ ਪਰ ਵਿਰੋਧੀ ਪਾਰਟੀਆਂ ਇਸ ਦੇ ਵਿਰੁੱਧ ਧਰਨੇ ‘ਤੇ ਕਿਉਂ ਨਹੀਂ ਬੈਠੀਆਂ। ਗੁਲ ਪਨਾਗ ਨੇ ਕਿਹਾ ਕਿ ਕਿਸਾਨੀ ਸੰਘਰਸ਼ ਵਿਰੁੱਧ ਗਲਤ ਬਿਆਨਬਾਜ਼ੀਆਂ ਦੇਣ ਵਾਲੇ ਲੋਕਾਂ ਨੂੰ ਸਰਕਾਰ ਦੀ ਹਮਾਇਤ ਹੈ, ਚਾਹੇ ਉਹ ਬਾਲੀਵੁੱਡ ਦੀਆਂ ਦੋ ਅਭਿਨੇਤਰੀਆਂ ਹੋਣ ਤਾਂ ਆਈਟੀ ਸੈਲ ਦੇ ਅਧਿਕਾਰੀ।

Gul Panag at farmers protest Gul Panag at farmers protest

ਉਹਨਾਂ ਕਿਹਾ ਕਿ ਅਪਣੀ ਮਿਹਨਤ ਨਾਲ ਦੇਸ਼ ਨੂੰ ਖੜਾ ਕਰਨ ਵਾਲੇ ਲੋਕਾਂ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ ਤੇ ਇਹੀ ਗੱਲ ਮੈਨੂੰ ਦਿੱਲੀ ਮੋਰਚੇ ‘ਤੇ ਲੈ ਕੇ ਆਈ ਹੈ।ਗੁਲ ਪਨਾਗ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਜੇਕਰ ਤੁਸੀਂ ਪ੍ਰਧਾਨ ਸੇਵਕ ਹੋ ਤਾਂ ਇੱਥੇ ਆਓ ਤੇ ਗੱਲਬਾਤ ਕਰੋ। ਜੇਕਰ ਉਹਨਾਂ ਨੂੰ ਲੱਗਦਾ ਹੈ ਕਿ ਕਾਨੂੰਨ ਚੰਗੇ ਹਨ ਤਾਂ ਸਾਡੇ ਨਾਲ ਗੱਲਬਾਤ ਕਰਕੇ ਸਾਨੂੰ ਸਮਝਾਓ।

Gul Panag join farmer protest at Singhu borderGul Panag join farmer protest at Singhu border

ਗੁਲ ਪਨਾਗ ਨੇ ਕਿਹਾ ਕਿ ਸਰਸਾ ਹਰ ਕਿਸੇ ਦੀ ਜ਼ਿੰਦਗੀ ਵਿਚ ਆਉਂਦੀ ਹੈ ਤੇ ਤਰਨੀ ਕਦੀ ਵੀ ਸੌਖੀ ਨਹੀਂ। ਇਹੋ ਜਿਹੇ ਮੌਕਿਆਂ ‘ਤੇ ਫੈਸਲੇ ਸਿੰਘਾਂ ਨੂੰ ਹੀ ਕਰਨੇ ਪੈਂਦੇ ਹਨ। ਗੁਲ ਪਨਾਗ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਗੱਲ ਬਹੁਤ ਅੱਗੇ ਤੱਕ ਵਧ ਚੁੱਕੀ ਹੈ ਤੇ ਅਸੀਂ ਇਸ ਮੁਹਿੰਮ ਨੂੰ ਸਾਂਭ ਕੇ ਰੱਖਣਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement