Nirbhaya case: ਦਿੱਲੀ ਨਿਰਭੈ ਸਮੂਹਕ ਜਬਰ ਜਨਾਹ ਅਤੇ ਕਤਲ ਕੇਸ ਦੀ 11ਵੀਂ ਬਰਸੀ
Published : Dec 16, 2023, 7:50 pm IST
Updated : Dec 16, 2023, 7:50 pm IST
SHARE ARTICLE
11th anniversary of Delhi Nirbhaya gang rape and murder case
11th anniversary of Delhi Nirbhaya gang rape and murder case

ਭਾਰਤ ’ਚ ਬੇਟੀਆਂ ਅਤੇ ਔਰਤਾਂ ਅਜੇ ਵੀ ਸੁਰੱਖਿਅਤ ਨਹੀਂ ਹਨ : ਨਿਰਭੈ ਦੇ ਪਿਤਾ

Nirbhaya case: ਦਿੱਲੀ ਨਿਰਭੈ ਸਮੂਹਕ ਜਬਰ ਜਨਾਹ ਅਤੇ ਕਤਲ ਕੇਸ ਦੀ 11ਵੀਂ ਵਰ੍ਹੇਗੰਢ ’ਤੇ ਉਸ ਦੇ ਪਿਤਾ ਨੇ ਸ਼ਨਿਚਰਵਾਰ ਨੂੰ ਕਿਹਾ ਕਿ 11 ਸਾਲ ਬਾਅਦ ਵੀ ਕੁਝ ਨਹੀਂ ਬਦਲਿਆ ਹੈ ਅਤੇ ਦੇਸ਼ ’ਚ ਧੀਆਂ ਅਤੇ ਔਰਤਾਂ ਅਜੇ ਵੀ ਸੁਰੱਖਿਅਤ ਨਹੀਂ ਹਨ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਦੇਸ਼ ਨੂੰ ਕਈ ਪੱਖਾਂ ਤੋਂ ਉੱਚੀਆਂ ਉਚਾਈਆਂ ’ਤੇ ਲਿਜਾਣ ਦਾ ਇਤਿਹਾਸਕ ਕੰਮ ਕੀਤਾ ਹੈ ਪਰ ਔਰਤਾਂ ਦੀ ਸੁਰੱਖਿਆ ਅਤੇ ਔਰਤਾਂ ’ਤੇ ਜ਼ੁਲਮਾਂ ਨੂੰ ਰੋਕਣ ਦੇ ਮਾਮਲੇ ’ਚ ਉਹ ਕੁਝ ਨਹੀਂ ਕਰ ਸਕੀ।

23 ਸਾਲ ਦੀ ਸਿਖਾਂਦਰੂ ਫਿਜ਼ੀਓਥੈਰੇਪੀ ਨਾਲ 16 ਦਸੰਬਰ 2012 ਦੀ ਰਾਤ ਨੂੰ ਦਖਣੀ ਦਿੱਲੀ ’ਚ ਇਕ ਬੱਸ ਅੰਦਰ 6 ਲੋਕਾਂ ਨੇ ਸਮੂਹਕ ਜਬਰ ਜਨਾਹ ਕੀਤਾ ਸੀ ਅਤੇ ਉਸ ’ਤੇ ਨੂੰ ਵਹਿਸ਼ੀ ਨਾਲ ਕੁਟਮਾਰ ਕਰ ਕੇ ਚੱਲਦੀ ਬੱਸ ’ਚੋਂ ਸੁੱਟ ਦਿਤਾ ਗਿਆ। ਉਸ ਦੀ 29 ਦਸੰਬਰ ਨੂੰ ਸਿੰਗਾਪੁਰ ਦੇ ਮਾਊਂਟ ਐਲਿਜ਼ਾਬੈਥ ਹਸਪਤਾਲ ’ਚ ਮੌਤ ਹੋ ਗਈ ਸੀ।

ਇਸ ਘਟਨਾ ਤੋਂ 11 ਸਾਲ ਬਾਅਦ ਨਿਰਭੈ ਦੇ ਪਿਤਾ ਨੇ ਸ਼ਨਿਚਰਵਾਰ ਨੂੰ ਬਲੀਆ ਜ਼ਿਲ੍ਹੇ ਦੇ ਅਪਣੇ ਜੱਦੀ ਪਿੰਡ ’ਚ ਅਪਣੀ ਧੀ ਨੂੰ ਸ਼ਰਧਾਂਜਲੀ ਦਿਤੀ। ਉਨ੍ਹਾਂ ਕਿਹਾ, ‘‘11 ਸਾਲ ਬਾਅਦ ਵੀ ਦੇਸ਼ ’ਚ ਕੁਝ ਨਹੀਂ ਬਦਲਿਆ ਅਤੇ ਅੱਜ ਵੀ ਦੇਸ਼ ’ਚ ਧੀਆਂ-ਔਰਤਾਂ ਸੁਰੱਖਿਅਤ ਨਹੀਂ ਹਨ। ਕਾਨੂੰਨ ਬਣਾਉਣ ਅਤੇ ਸਖਤ ਹੋਣ ਨਾਲ ਕੋਈ ਬਦਲਾਅ ਨਹੀਂ ਹੋਵੇਗਾ। ਸਭ ਤੋਂ ਪਹਿਲਾਂ ਪੁਲਿਸ ਪ੍ਰਣਾਲੀ ਦੇ ਕੰਮਕਾਜ ’ਚ ਸੁਧਾਰ ਕਰਨਾ ਪਵੇਗਾ।’’

ਪੀੜਤਾ ਦੇ ਪਿਤਾ ਨੇ ਕਿਹਾ, ‘‘ਅੱਜ ਸਥਿਤੀ ਇਹ ਹੈ ਕਿ ਜਦੋਂ ਵੀ ਬੇਰਹਿਮੀ ਦੀ ਕੋਈ ਘਟਨਾ ਵਾਪਰਦੀ ਹੈ ਤਾਂ ਪੁਲਿਸ ਪਹਿਲਾਂ ਕੇਸ ਨੂੰ ਲੁਕਾਉਣਾ ਅਤੇ ਦਬਾਉਣਾ ਸ਼ੁਰੂ ਕਰ ਦਿੰਦੀ ਹੈ। ਭਾਵੇਂ ਪੁਲਿਸ ਮਜਬੂਰੀ ’ਚ ਕੰਮ ਕਰਦੀ ਹੈ, ਪਰ ਉਹ ਘਟਨਾ ਨਾਲ ਜੁੜੇ ਸਬੂਤਾਂ ਨੂੰ ਸੁਰੱਖਿਅਤ ਰੱਖਣ ਲਈ ਗੰਭੀਰ ਨਹੀਂ ਹੈ ਅਤੇ ਦੋਸ਼ੀ ਕਾਨੂੰਨ ਦੇ ਚੁੰਗਲ ਤੋਂ ਬਾਹਰ ਨਹੀਂ ਆਉਂਦਾ।’’

ਉਨ੍ਹਾਂ ਕਿਹਾ, ‘‘ਮੁਕੱਦਮਾ ਚਲਾਉਣ ਦੀ ਪ੍ਰਣਾਲੀ ਨੂੰ ਵੀ ਬਦਲਣ ਦੀ ਲੋੜ ਹੈ। ਅਪਰਾਧੀ ਮਹਿੰਗੇ ਮਸ਼ਹੂਰ ਵਕੀਲਾਂ ਰਾਹੀਂ ਕੇਸ ਲੜਦੇ ਹਨ। ਇਸ ਦੀ ਬਦੌਲਤ ਉਨ੍ਹਾਂ ਨੂੰ ਜ਼ਮਾਨਤ ਮਿਲ ਜਾਂਦੀ ਹੈ ਅਤੇ ਉਹ ਮੁਕੱਦਮੇ ਤੋਂ ਬਰੀ ਵੀ ਹੋ ਜਾਂਦੇ ਹਨ। ਦੂਜੇ ਪਾਸੇ, ਪੀੜਤ ਪੱਖ ਦੀ ਸਰਕਾਰੀ ਵਕੀਲ ਵਲੋਂ ਮਾੜੀ ਨੁਮਾਇੰਦਗੀ ਕੀਤੀ ਜਾਂਦੀ ਹੈ।’’

 (For more news apart from 11th anniversary of Delhi Nirbhaya gang rape and murder case, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Congress Leader Raja Warring Wife Amrita Warring Interview | Lok Sabha Election 2024

14 May 2024 8:47 AM

Gurpreet Ghuggi Gets Emotional Remembering Surjit Patar | ਬੋਲੇ, "ਪਾਤਰ ਸਾਬ੍ਹ ਪੰਜਾਬ ਦੇ ਵਿਰਸੇ ਦੇ ਆਖ਼ਰੀ

13 May 2024 2:56 PM

Surjit Patar ਦੇ ਸ਼ੇਅਰ ਸੁਣਾ ਕੇ ਭਾਵੁਕ ਹੋ ਗਏ CM MANN, ਯਾਦ 'ਚ ਬਣਾਵਾਂਗੇ ਯਾਦਗਾਰ" | LIVE

13 May 2024 1:33 PM

Congress Leader Raja Warring Wife Amrita Warring Interview | Lok Sabha Election 2024

13 May 2024 1:28 PM

AAP ਉਮੀਦਵਾਰ Pawan Tinu ਨੂੰ ਅੱਜ ਵੀ ਲੱਗਦਾ ਹੈ Akali Dal ਚੰਗਾ ! 'ਚਰਨਜੀਤ ਚੰਨੀ ਨੇ ਡੇਰਾ ਬੱਲਾਂ ਨੂੰ ਨਕਲੀ ਚੈੱਕ

13 May 2024 9:15 AM
Advertisement