Parliament Breach Mastermind: ਦਿੱਲੀ ਪੁਲਿਸ ਨੂੰ ਲਲਿਤ ਝਾਅ ਦਾ ਮਿਲਿਆ 7 ਦਿਨ ਦਾ ਰਿਮਾਂਡ
Published : Dec 15, 2023, 4:59 pm IST
Updated : Dec 15, 2023, 5:04 pm IST
SHARE ARTICLE
Lalit Jha, Parliament Breach 'Mastermind', Sent To 7-Day Police Custody
Lalit Jha, Parliament Breach 'Mastermind', Sent To 7-Day Police Custody

ਲਲਿਤ ਝਾਅ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿਚ ਪੇਸ਼ ਕੀਤਾ ਗਿਆ

Parliament Breach Mastermind: ਸੰਸਦ ਸੁਰੱਖਿਆ ਕੁਤਾਹੀ ਮਾਮਲੇ ਦੇ ਮੁਲਜ਼ਮ ਅਤੇ ਮਾਸਟਰਮਾਈਂਡ ਲਲਿਤ ਝਾਅ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿਚ ਪੇਸ਼ ਕੀਤਾ ਗਿਆ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਮੁਲਜ਼ਮ ਲਲਿਤ ਝਾਅ ਨੂੰ ਸੱਤ ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿਤਾ ਹੈ।

ਸਰਕਾਰੀ ਵਕੀਲ ਨੇ ਕਿਹਾ ਕਿ ਝਾਅ ਇਸ ਘਟਨਾ ਦਾ ਮੁੱਖ ਸਾਜ਼ਿਸ਼ਕਰਤਾ ਹੈ ਅਤੇ ਸਾਰੀ ਸਾਜ਼ਸ਼ ਦਾ ਪਰਦਾਫਾਸ਼ ਕਰਨ ਲਈ ਉਸ ਤੋਂ ਪੁੱਛਗਿੱਛ ਦੀ ਲੋੜ ਹੈ। ਇਸ ਤੋਂ ਬਾਅਦ ਵਿਸ਼ੇਸ਼ ਜੱਜ ਹਰਦੀਪ ਕੌਰ ਨੇ ਝਾਅ ਨੂੰ ਦਿੱਲੀ ਪੁਲਿਸ ਹਿਰਾਸਤ ਵਿਚ ਭੇਜ ਦਿਤਾ। ਅਦਾਲਤ ਨੇ ਇਹ ਹੁਕਮ ਸਿਟੀ ਪੁਲਿਸ ਵਲੋਂ ਦਾਇਰ ਉਸ ਅਰਜ਼ੀ ’ਤੇ ਦਿਤਾ, ਜਿਸ ਵਿਚ ਝਾਅ ਨੂੰ 15 ਦਿਨਾਂ ਲਈ ਹਿਰਾਸਤ ਵਿਚ ਰੱਖਣ ਦੀ ਬੇਨਤੀ ਕੀਤੀ ਗਈ ਸੀ।

ਲਲਿਤ ਝਾਅ ਉਹ ਵਿਅਕਤੀ ਹੈ ਜੋ ਧੂੰਏਂ ਦੇ ਹਮਲੇ ਦੇ ਸਮੇਂ ਸੰਸਦ ਭਵਨ ਦੇ ਬਾਹਰ ਖੜ੍ਹਾ ਸੀ ਅਤੇ ਨੀਲਮ ਅਤੇ ਅਮੋਲ ਦੇ ਵਿਰੋਧ ਦੀ ਵੀਡੀਓ ਬਣਾ ਰਿਹਾ ਸੀ। ਚਾਰਾਂ ਮੁਲਜ਼ਮਾਂ ਦੇ ਫੋਨ ਲਲਿਤ ਝਾਅ ਕੋਲ ਸਨ, ਜਿਸ ਨਾਲ ਉਹ ਫਰਾਰ ਹੋ ਗਿਆ ਸੀ। ਲਲਿਤ ਝਾਅ ਨੂੰ ਇਸ ਘਟਨਾ ਦਾ ਮਾਸਟਰਮਾਈਂਡ ਦਸਿਆ ਜਾ ਰਿਹਾ ਸੀ। ਪੁਲਿਸ ਮੁਤਾਬਕ ਮਾਸਟਰਮਾਈਂਡ ਲਲਿਤ ਝਾਅ ਦਿੱਲੀ ਤੋਂ ਸਿੱਧਾ ਰਾਜਸਥਾਨ ਦੇ ਨਾਗੌਰ ਭੱਜ ਗਿਆ ਸੀ।

 (For more news apart from Lalit Jha Sent To 7-Day Police Custody, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement