
ਸਾਲ 2018 ਰਿਕਾਰਡ ਪੱਧਰ ਭਾਰਤ ਦਾ ਛੇਵਾਂ ਸੱਭ ਤੋਂ ਗਰਮ ਸਾਲ ਰਿਹਾ ਹੈ। ਭਾਰਤ ਵਿਚ 1901 ਤੋਂ ਹੀ ਮੌਸਮ ਦੀਆਂ ਘਟਨਾਵਾਂ ਦੇ ਦੇਸ਼ ਵਿਆਪੀ ਰਿਕਾਰਡ ਰੱਖਣ ਦੀ ....
ਨਵੀਂ ਦਿੱਲੀ : ਸਾਲ 2018 ਰਿਕਾਰਡ ਪੱਧਰ ਭਾਰਤ ਦਾ ਛੇਵਾਂ ਸੱਭ ਤੋਂ ਗਰਮ ਸਾਲ ਰਿਹਾ ਹੈ। ਭਾਰਤ ਵਿਚ 1901 ਤੋਂ ਹੀ ਮੌਸਮ ਦੀਆਂ ਘਟਨਾਵਾਂ ਦੇ ਦੇਸ਼ ਵਿਆਪੀ ਰਿਕਾਰਡ ਰੱਖਣ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਗੱਲ ਦੀ ਜਾਣਕਾਰੀ ਭਾਰਤੀ ਮੌਸਮ ਵਿਭਾਗ (ਆਈਐਮਡੀ) ਨੇ ਬੁੱਧਵਾਰ ਨੂੰ ਦਿਤੀ। ਬੀਤੇ ਸਾਲ ਮੌਸਮੀ ਬਿਮਾਰੀਆਂ ਦੇ ਕਾਰਨ ਕਰੀਬ 1400 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ।
Indian Meteorological Department (IMD)
ਮੌਸਮ ਵਿਭਾਗ ਦੇ ਅਨੁਸਾਰ 2018 ਵਿਚ ਭਾਰਤ ਦਾ ਔਸਤ ਤਾਪਮਾਨ ਆਮ ਤੋਂ ਜ਼ਿਆਦਾ ਰਿਹਾ, ਉਥੇ ਹੀ ਇਸ ਸਾਲ ਸਾਲਾਨਾ ਔਸਤ ਸਤ੍ਹਾ ਹਵਾ ਦਾ ਤਾਪਮਾਨ 0.41 ਡਿਗਰੀ ਸੈਲਸੀਅਸ ਸੀ। ਇਹ ਵੀ ਔਸਤ ਤੋਂ ਉੱਪਰ ਰਿਹਾ। ਮੌਸਮ ਵਿਭਾਗ ਦੇ ਮੁਤਾਬਕ ਇਸ ਦੌਰਾਨ ਜਨਵਰੀ - ਫਰਵਰੀ ਦੇ ਮਹੀਨੇ ਵਿਚ ਤਾਪਮਾਨ 0.59 ਡਿਗਰੀ ਸੈਲਸੀਅਸ ਵਧਿਆ ਰਿਹਾ।
Global Warming
ਇਸ ਦਾ ਮਤਲੱਬ ਇਹ ਕਿ ਇਹ 1901 ਤੋਂ ਬਾਅਦ ਪੰਜਵੇਂ ਸੱਭ ਤੋਂ ਘੱਟ ਠੰਡੇ ਮਹੀਨੇ ਸਨ, ਉਥੇ ਹੀ ਮਾਰਚ ਤੋਂ ਮਈ ਤੱਕ ਦਾ ਸਮਾਂ ਵੀ ਆਮ ਤੋਂ ਜ਼ਿਆਦਾ ਗਰਮ ਰਿਹਾ। ਇਹ ਮਹੀਨੇ 117 ਸਾਲ ਵਿਚ ਤੁਲਨਾਤਮਿਕ ਰੂਪ ਤੋਂ ਸੱਤਵੇਂ ਸੱਭ ਤੋਂ ਗਰਮ ਮਹੀਨੇ ਰਹੇ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਦੇ ਪਿੱਛੇ ਦੀ ਵੱਡੀ ਵਜ੍ਹਾ ਗਲੋਬਲ ਵਾਰਮਿੰਗ ਹੈ।
India warming
ਇਸ ਤੋਂ ਪਹਿਲਾਂ 117 ਸਾਲ ਦੇ ਪੰਜ ਸੱਭ ਤੋਂ ਗਰਮ ਸਾਲ 2016, 2009, 2017, 2010 ਅਤੇ 2015 ਰਹੇ। ਸੱਭ ਤੋਂ ਜ਼ਿਆਦਾ ਗਰਮ 2016 ਸੀ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੇਸ਼ ਵਿਚ ਬੀਤੇ 15 ਸਾਲਾਂ ਵਿਚ 11 ਸਾਲ ਸੱਭ ਤੋਂ ਜ਼ਿਆਦਾ ਗਰਮ ਸਮੇਂ ਵਿਚ ਸ਼ਾਮਿਲ ਹਨ। ਇਸ ਨਾਲ ਬੀਮਾਰੀਆਂ ਵੱਧ ਰਹੀਆਂ ਹਨ ਅਤੇ ਉਨ੍ਹਾਂ ਦੇ ਪ੍ਰਭਾਵ ਨਾਲ ਮਰਨ ਵਾਲਿਆਂ ਦੀ ਗਿਣਤੀ ਵਿਚ ਵੀ ਵਾਧਾ ਹੋ ਰਿਹਾ ਹੈ।
Temperature
ਗਰਮੀ ਦੇ ਕਾਰਨ ਸੱਭ ਤੋਂ ਜ਼ਿਆਦਾ ਮੌਤ ਉੱਤਰ ਪ੍ਰਦੇਸ਼ ਰਾਜ ਵਿਚ ਹੋਈ। ਇੱਥੇ ਇਸ ਕਾਰਨ 590 ਮੌਤਾਂ ਹੋਈਆਂ। ਕੇਰਲ ਵਿਚ 223, ਮਹਾਰਾਸ਼ਟਰ ਵਿਚ 139, ਪੱਛਮ ਬੰਗਾਲ ਵਿਚ 116, ਓਡੀਸ਼ਾ ਵਿਚ 77, ਝਾਰਖੰਡ ਵਿਚ 75, ਰਾਜਸਥਾਨ ਵਿਚ 68, ਗੁਜਰਾਤ ਵਿਚ 52, ਤਮਿਲਨਾਡੁ ਵਿਚ 45, ਅਸਮ ਵਿਚ 32 ਅਤੇ ਜੰਮੂ ਕਸ਼ਮੀਰ ਵਿਚ 11 ਲੋਕਾਂ ਦੀ ਮੌਤ ਹੋਈ।