
ਕਾਂਗਰਸ ਨੇਤਾ ਅਤੇ ਰਾਜ ਸਭਾ ਸਾਂਸਦ ਬੀਕੇ ਹਰਿਪ੍ਰਸਾਦ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੂੰ ਲੈ ਕੇ ਇਕ ਵਿਵਾਦਿਤ ਬਿਆਨ ਦਿਤਾ ਹੈ। ਉਨ੍ਹਾਂ ਨੇ ਕਿਹਾ...
ਨਵੀਂ ਦਿੱਲੀ : ਕਾਂਗਰਸ ਨੇਤਾ ਅਤੇ ਰਾਜ ਸਭਾ ਸਾਂਸਦ ਬੀਕੇ ਹਰਿਪ੍ਰਸਾਦ ਨੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੂੰ ਲੈ ਕੇ ਇਕ ਵਿਵਾਦਿਤ ਬਿਆਨ ਦਿਤਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਾਹ ਨੂੰ ਸੂਅਰ ਦਾ ਜ਼ੁਕਾਮ ਹੋਇਆ ਹੈ। ਉਨ੍ਹਾਂ ਨੂੰ ਕਰਨਾਟਕ ਦਾ ਸਰਾਪ ਲਗਿਆ ਹੈ। ਦੱਸ ਦਈਏ ਕਿ ਸ਼ਾਹ ਨੂੰ ਸਵਾਇਨ ਫਲੂ ਹੋ ਗਿਆ ਹੈ ਅਤੇ ਉਹ ਦਿੱਲੀ ਦੇ ਏਮਸ ਹਸਪਤਾਲ ਵਿਚ ਭਰਤੀ ਹਨ। ਬੀਕੇ ਹਰਿਪ੍ਰਸਾਦ ਉਹੀ ਸਾਂਸਦ ਹੈ ਜੋ ਐਨਡੀਏ ਉਮੀਦਵਾਰ ਹਰਿਵੰਸ਼ ਖਿਲਾਫ਼ ਕਾਂਗਰਸ ਦੇ ਰਾਜ ਸਭਾ ਉਪਸਭਾਪਤੀ ਦੇ ਉਮੀਦਵਾਰ ਸਨ।
BK Hariprasad, Congress: Bogus Chanakya tried thrice and failed. They are daydreaming. Amit Shah has kidnapped 4 Congress MLAs and their family members will file habeas corpus. That's why Amit Shah is suffering from swine flu so he should calm down. https://t.co/gHGZs7zzoP
— ANI (@ANI) January 17, 2019
ਹਰਿਪ੍ਰਸਾਦ ਨੇ ਕਿਹਾ ਕਿ ਕਰਨਾਟਕ ਵਿਚ ਅਤੇ ਹੱਥ ਲਗਾਉਣ ਨਾਲ ਉਸ ਦੀ (ਅਮਿਤ ਸ਼ਾਹ) ਸਿਹਤ ਹੋਰ ਖਰਾਬ ਹੋ ਜਾਵੇਗੀ। ਕਰਨਾਟਕ ਦੀ ਸਰਕਾਰ ਛੂਹਣ ਤੋਂ ਉਸ ਨੂੰ ਲੋਕਾਂ ਦਾ ਸਰਾਪ ਲਗੇਗਾ। ਸਾਡੇ ਪ੍ਰਧਾਨ ਦੇ ਬਾਰੇ ਵਿਚ ਵੀ ਗਲਤ ਬੋਲਦੇ ਹਨ। ਭਾਜਪਾ ਪ੍ਰਧਾਨ ਦੀ ਸਿਹਤ ਹੁਣ ਠੀਕ ਹੈ ਅਤੇ ਉਨ੍ਹਾਂ ਨੂੰ ਇਕ ਜਾਂ ਦੋ ਦਿਨ ਵਿਚ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ।
BK Hariprasad
ਪਾਰਟੀ ਨੇ ਇਹ ਜਾਣਕਾਰੀ ਦਿਤੀ। ਪਾਰਟੀ ਦੇ ਮੀਡੀਆ ਮੁਖੀ ਅਤੇ ਰਾਜ ਸਭਾ ਮੈਂਬਰ ਅਨਿਲ ਬਲੂਨੀ ਨੇ ਕਿਹਾ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਜੀ ਦੀ ਸਿਹਤ ਠੀਕ ਹੈ। ਉਨ੍ਹਾਂ ਨੂੰ ਇਕ ਜਾਂ ਦੋ ਦਿਨ ਵਿਚ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਸਾਰੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ।' ਸ਼ਾਹ ਨੂੰ ਬੁੱਧਵਾਰ ਦੇਰ ਰਾਤ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਆਨਨ - ਫਾਨਨ ਵਿਚ ਏਮਸ ਵਿਚ ਭਰਤੀ ਕਰਾਇਆ ਗਿਆ ਸੀ। ਰਾਤ ਕਰੀਬ 9 ਵਜ ਕੇ 12 ਮਿੰਟ 'ਤੇ ਏਮਸ ਵਿਚ ਦਾਖਲ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਇਲਾਜ ਲਈ ਸੀਨੀਅਰ ਡਾਕਟਰਾਂ ਦੀ ਟੀਮ ਤੈਨਾਤ ਕੀਤੀ ਗਈ ਸੀ।
Amit Shah
ਏਮਸ ਨਿਰਦੇਸ਼ਕ ਡਾਕਟਰ ਰਣਦੀਪ ਗੁਲੇਰੀਆ ਦੀ ਨਿਗਰਾਨੀ ਵਿਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਏਮਸ ਦੇ ਇਕ ਸੀਨੀਅਰ ਡਾਕਟਰ ਦੇ ਮੁਤਾਬਕ, ਅਮਿਤ ਸ਼ਾਹ ਨੂੰ ਵੀਵੀਆਈਪੀ ਵਾਰਡ 301 ਵਿਚ ਰੱਖਿਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਪਿਛਲੇ ਦੋ ਦਿਨਾਂ ਤੋਂ ਅਮਿਤ ਸ਼ਾਹ ਨੂੰ ਸਰੀਰ ਦਰਦ, ਛਾਤੀ ਵਿਚ ਦਰਦ ਅਤੇ ਸਾਹ ਲੈਣ ਵਿਚ ਤਕਲੀਫ ਦੀ ਸ਼ਿਕਾਇਤ ਹੋ ਰਹੀ ਸੀ। ਸਾਰੀਆਂ ਮੈਡੀਕਲ ਜਾਂਚ ਇਕੋ ਜਿਹੇ ਆਉਣ ਤੋਂ ਬਾਅਦ ਡਾਕਟਰਾਂ ਨੇ ਐਚ1ਐਨ1 ਟੈਸਟ ਕਰਾਉਣ ਦੀ ਉਨ੍ਹਾਂ ਨੂੰ ਸਲਾਹ ਦਿਤੀ ਸੀ।
Amit Shah
ਇਸ ਜਾਂਚ ਦੀ ਰਿਪੋਰਟ ਬੁੱਧਵਾਰ ਦੇਰ ਸ਼ਾਮ ਜਦੋਂ ਡਾਕਟਰਾਂ ਨੂੰ ਮਿਲੀ ਤਾਂ ਉਸ ਸਮੇਂ ਅਮਿਤ ਸ਼ਾਹ ਨੂੰ ਏਮਸ ਵਿਚ ਭਰਤੀ ਹੋਣ ਦੀ ਸਲਾਹ ਦਿਤੀ ਗਈ। ਕੁੱਝ ਹੀ ਦੇਰ ਵਿਚ ਅਮਿਤ ਸ਼ਾਹ ਏਮਸ ਪੁੱਜੇ ਅਤੇ ਉਨ੍ਹਾਂ ਨੂੰ ਭਰਤੀ ਕਰ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਤਿੰਨ ਸੀਨੀਅਰ ਡਾਕਟਰ ਉਨ੍ਹਾਂ ਦੇ ਇਲਾਜ ਵਿਚ ਲੱਗ ਗਏ ਹਨ। ਉਥੇ ਹੀ ਸੋਸ਼ਲ ਮੀਡੀਆ 'ਤੇ ਵੀ ਅਮਿਤ ਸ਼ਾਹ ਨੇ ਅਪਣੀ ਬੀਮਾਰੀ ਦੀ ਪੁਸ਼ਟੀ ਕਰਦੇ ਹੋਏ ਲਿਖਿਆ ਸੀ ਕਿ ਮੈਨੂੰ ਸਵਾਇਨ ਫਲੂ ਹੋਇਆ ਹੈ, ਜਿਸ ਦਾ ਇਲਾਜ ਚੱਲ ਰਿਹਾ ਹੈ।