Arvind Kejriwal: 22 ਜਨਵਰੀ ਦੇ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਤੋਂ ਬਾਅਦ ਪਰਵਾਰ ਨਾਲ ਅਯੁੱਧਿਆ ਜਾਵਾਂਗਾ : ਅਰਵਿੰਦ ਕੇਜਰੀਵਾਲ
Published : Jan 17, 2024, 6:44 pm IST
Updated : Jan 17, 2024, 6:44 pm IST
SHARE ARTICLE
Arvind Kejriwal says will visit Ram Temple in Ayodhya with family after January 22 inauguration
Arvind Kejriwal says will visit Ram Temple in Ayodhya with family after January 22 inauguration

ਕਿਹਾ, ਮੈਨੂੰ ਕਿਹਾ ਸੀ ਕਿ ਇਕ ਟੀਮ ਸੱਦਾ ਦੇਣ ਲਈ ਆਵੇਗੀ ਪਰ ਕੋਈ ਨਹੀਂ ਆਇਆ

Arvind Kejriwal: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁਧਵਾਰ ਨੂੰ ਕਿਹਾ ਕਿ ਉਹ 22 ਜਨਵਰੀ ਨੂੰ ਹੋਣ ਵਾਲੇ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਤੋਂ ਬਾਅਦ ਅਪਣੇ ਪਰਵਾਰ ਨਾਲ ਅਯੁੱਧਿਆ ਜਾਣਗੇ ਅਤੇ ਉੱਥੇ ਰਾਮ ਮੰਦਰ ’ਚ ਪੂਜਾ ਕਰਨਗੇ।

ਦਿੱਲੀ ਸਰਕਾਰ ਦੀ ਤੀਰਥ ਯਾਤਰਾ ਯੋਜਨਾ ਦੇ ਹਿੱਸੇ ਵਜੋਂ ਦੁਆਰਕਾਧੀਸ਼ ਲਈ ਰਵਾਨਾ ਹੋ ਰਹੇ ਬਜ਼ੁਰਗਾਂ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਕਿਹਾ, ‘‘ਮੈਨੂੰ ਇਕ ਪੱਤਰ ਮਿਲਿਆ ਹੈ ਜਿਸ ’ਚ ਕਿਹਾ ਗਿਆ ਹੈ ਕਿ ਸੁਰੱਖਿਆ ਕਾਰਨਾਂ ਕਰ ਕੇ (ਪਵਿੱਤਰ ਸਮਾਰੋਹ ਲਈ) ਸਿਰਫ ਇਕ ਵਿਅਕਤੀ ਨੂੰ ਜਾਣ ਦੀ ਇਜਾਜ਼ਤ ਦਿਤੀ ਗਈ ਹੈ। ਉਨ੍ਹਾਂ ਨੇ ਕਿਹਾ ਸੀ ਕਿ ਇਕ ਟੀਮ ਸੱਦਾ ਦੇਣ ਲਈ ਆਵੇਗੀ ਪਰ ਕੋਈ ਨਹੀਂ ਆਇਆ।’’

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਨ੍ਹਾਂ ਕਿਹਾ, ‘‘ਮੈਂ ਅਪਣੀ ਪਤਨੀ ਅਤੇ ਬੱਚਿਆਂ ਨਾਲ ਰਾਮ ਲਲਾ ਦੇ ਦਰਸ਼ਨਾਂ ਲਈ ਜਾਣਾ ਚਾਹੁੰਦਾ ਹਾਂ। ਮੇਰੇ ਮਾਪੇ ਵੀ ਰਾਮਲਲਾ ਦੇ ਦਰਸ਼ਨ ਕਰਨ ਦੇ ਇੱਛੁਕ ਹਨ। 22 ਜਨਵਰੀ ਨੂੰ ਪਵਿੱਤਰ ਸਮਾਰੋਹ ਤੋਂ ਬਾਅਦ ਮੈਂ ਅਪਣੀ ਪਤਨੀ, ਬੱਚੇ ਅਤੇ ਮਾਪਿਆਂ ਨਾਲ ਜਾਵਾਂਗਾ।’’ ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਜਨਵਰੀ ਨੂੰ ਅਯੁੱਧਿਆ ’ਚ ਨਵੇਂ ਰਾਮ ਮੰਦਰ ਦੇ ‘ਪ੍ਰਾਣ ਪ੍ਰਤਿਸ਼ਠਾ’ ’ਚ ਹਿੱਸਾ ਲੈਣਗੇ।

(For more Punjabi news apart from Arvind Kejriwal says will visit Ram Temple in Ayodhya with family after January 22 inauguration, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement