
ਕਿਸਾਨਾਂ ਦੇ ਟ੍ਰੈਕਟਰ-ਟਰਾਲੀ ਤੇ ਇੱਕ ਬੱਸ ਚੜਨ ਨਾਲ ਇਹ ਹਾਦਸਾ ਵਾਪਰਿਆ।
ਨਵੀਂ ਦਿੱਲੀ: ਖੇਤੀ ਕਾਨੂੰਨਾਂ ਦੇ ਖਿਲਾਫ ਕਸੀਆਣਾ ਦਾ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨੀ ਸੰਘਰਸ਼ ਦੌਰਾਨ ਹੁਣ ਤੱਕ 200 ਤੋਂ ਵੱਧ ਮੌਤਾਂ ਹੋ ਚੁੱਕਿਆ ਹਨ। ਇਸ ਦੌਰਾਨ ਅੱਜ ਰੋਹਤਕ-ਦਿੱਲੀ ਹਾਈਵੇਅ ਤੇ ਭਿਆਨਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਵਿਚ ਦੋ ਕਿਸਾਨਾਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਦੱਸਣਯੋਗ ਹੈ ਕਿ ਕਿਸਾਨਾਂ ਦੇ ਟ੍ਰੈਕਟਰ-ਟਰਾਲੀ ਤੇ ਇੱਕ ਬੱਸ ਚੜਨ ਨਾਲ ਇਹ ਹਾਦਸਾ ਵਾਪਰਿਆ।
Farmers Protest
ਦਰਅਸਲ ਕਿਸਾਨ ਟਿੱਕਰੀ ਬਾਰਡਰ ਤੋਂ ਕਿਸਾਨ ਅੰਦੋਲਨ 'ਚੋਂ ਆਪਣੇ ਪਿੰਡ ਪਰਤ ਰਹੇ ਸਨ ਜਦੋਂ ਰਾਹ 'ਚ ਰੋਹਦ ਟੋਲ ਪਲਾਜ਼ਾ ਕੋਲ ਇਹ ਦਰਦਨਾਕ ਹਾਦਸਾ ਵਾਪਰਿਆ। ਦਰਅਸਲ ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ ਸੰਘਣੀ ਧੁੰਦ ਪੈ ਰਹੀ ਹੈ। ਦੱਸਿਆ ਜਾ ਰਿਹਾ ਕਿ ਇਹ ਹਾਦਸਾ ਵੀ ਘੱਟ ਵਿਜ਼ੀਬਿਲਿਟੀ ਕਾਰਨ ਵਾਪਰਿਆ ਹੈ।