
ਕਿਹਾ, ਦੇਸ਼ ਦੀ ਰੀੜ੍ਹ ਦੀ ਹੱਡੀ ਕਿਸਾਨਾਂ ਦੇ ਵਿਰੋਧ ’ਚ ਭਾਰਤ ਸਰਕਾਰ ਨੇ ਤਿੰਨ ਬਿੱਲ ਪਾਸ ਕੀਤੇ ਹਨ।
ਪੁਡੂਚੇਰੀ, 17 ਫ਼ਰਵਰੀ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬੁਧਵਾਰ ਨੂੰ ਪੁਡੂਚੇਰੀ ’ਚ ਮਛੇਰਿਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਤਿੰਨ ਖੇਤੀ ਕਾਨੂੰਨ ਤੇ ਕਿਸਾਨਾਂ ਦਾ ਮੁੱਦਾ ਚੁੱਕਿਆ ਤੇ ਭਾਰਤ ਸਰਕਾਰ ’ਤੇ ਇਕ ਵਾਰ ਮੁੜ ਹਮਲਾ ਕੀਤਾ। ਨਾਲ ਹੀ ਉਨ੍ਹਾਂ ਮਛੇਰਿਆਂ ਨੂੰ ਸਮੁੰਦਰ ਦਾ ਕਿਸਾਨ ਦਸਦਿਆਂ ਉਨ੍ਹਾਂ ਲਈ ਮੰਤਰਾਲਾ ਦੀ ਲੋੜ ’ਤੇ ਵੀ ਜ਼ੋਰ ਦਿਤਾ।
Rahul Gandhiਉਨ੍ਹਾਂ ਕਿਹਾ, ਦੇਸ਼ ਦੀ ਰੀੜ੍ਹ ਦੀ ਹੱਡੀ ਕਿਸਾਨਾਂ ਦੇ ਵਿਰੋਧ ’ਚ ਭਾਰਤ ਸਰਕਾਰ ਨੇ ਤਿੰਨ ਬਿੱਲ ਪਾਸ ਕੀਤੇ ਹਨ। ਤੁਹਾਨੂੰ ਜ਼ਰੂਰ ਹੈਰਾਨੀ ਹੋਵੇਗੀ ਕਿ ਮਛੇਰਿਆਂ ਦੇ ਬੈਠਕ ’ਚ ਮੈਂ ਕਿਸਾਨਾਂ ਦੀ ਗੱਲ ਕਿਉਂ ਕਰ ਰਿਹਾ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਸੰਮੁਦਰ ਕਿਸਾਨਾਂ ਦੇ ਤੌਰ ’ਤੇ ਦੇਖਦਾ ਹਾਂ। ਜੇ ਖੇਤੀ ਕਰਨ ਵਾਲਿਆਂ ਕਿਸਾਨਾਂ ਲਈ ਦਿੱਲੀ ’ਚ ਮੰਤਰਾਲਾ ਹੋ ਸਕਦਾ ਹੈ ਤਾਂ ਸੁਮੰਦਰ ਦੇ ਕਿਸਾਨਾਂ ਲਈ ਅਜਿਹਾ ਕਿਉਂ ਨਹੀਂ। ਕਾਂਗਰਸ ਸ਼ਾਸ਼ਤ ਸੂਬਾ ਪੁਡੂਚੇਰੀ ਇਸ ਸਮੇਂ ਰਾਜਨੀਤਕ ਅਨਿਸਚਿਤਤਾ ਦੇ ਦੌਰ ਤੋਂ ਲੰਘ ਰਿਹਾ ਹੈ।
Rahul gandhi
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ 25 ਫ਼ਰਵਰੀ ਨੂੰ ਪੁਡੂਚੇਰੀ ਦਾ ਦੌਰਾ ਕਰਨ ਵਾਲੇ ਹਨ। ਉਹ ਕੋਯੂਬਟੂਰ ਵੀ ਜਾਣਗੇ। ਕੇਂਦਰ ਸ਼ਾਸ਼ਤ ਸੂਬਾ ਪੁਡੂਚੇਰੀ ’ਚ ਤੇਜੀ ਨਾਲ ਬਦਲੇ ਘਟਨਾਕਰਮ ’ਚ ਸੱਤਾ ਧਿਰ ਪਾਰਟੀ ਦੇ ਇਕ ਹੋਰ ਵਿਧਾਇਕ ਜਾਨ ਕੁਮਾਰ ਦੇ ਅਸਤੀਫ਼ਾ ਦੇਣ ਤੋਂ ਕਾਂਗਰਸ ਦੀ ਸਰਕਾਰ ਘੱਟ ਵੋਟਾਂ ’ਚ ਆ ਗਈ ਹੈ। ਦੂਜੇ ਪਾਸੇ, ਉਪ-ਰਾਜਪਾਲ ਕਿਰਨ ਬੇਦੀ ਨੂੰ ਹਟਾਇਆ ਗਿਆ, ਜਿਸ ਦੀ ਮੰਗ ਕਾਂਗਰਸ ਕਾਫੀ ਸਮੇਂ ਤੋਂ ਕਰਦੀ ਰਹੀ ਹੈ। ਸੂਬੇ ’ਚ ਅਪ੍ਰੈਲ-ਮਈ ’ਚ ਹੋਣ ਵਾਲੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਨੂੰ ਝਟਕਾ ਲਗਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।