ਕਤਲ ਦੇ ਮੁਲਜ਼ਮ ਦੀ ਫ਼ੇਸਬੁੱਕ ਪੋਸਟ : ਸੀ.ਪੀ.ਆਈ. (ਐਮ) ਨੇ ਕਿਹਾ, ਸੀ.ਬੀ.ਆਈ. ਜਾਂਚ ਹੀ ਹਰ ਮਰਜ਼ ਦਾ ਇਲਾਜ ਨਹੀਂ
Published : Feb 17, 2023, 5:28 pm IST
Updated : Feb 17, 2023, 5:28 pm IST
SHARE ARTICLE
Image For Representational Purpose Only
Image For Representational Purpose Only

2018 'ਚ ਇੱਕ ਕਾਂਗਰਸੀ ਵਰਕਰ ਦੇ ਕਤਲ ਦਾ ਹੈ ਮਾਮਲਾ 

 

ਕੰਨੂਰ - ਕੇਰਲ ਵਿੱਚ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ਼ ਇੰਡੀਆ-ਮਾਰਕਸਵਾਦੀ (ਸੀ.ਪੀ.ਆਈ.-ਐਮ.) ਨੇ ਇੱਕ ਯੂਥ ਕਾਂਗਰਸ ਵਰਕਰ ਦੇ ਕਤਲ ਦੇ ਮੁੱਖ ਮੁਲਜ਼ਮ ਵੱਲੋਂ ਕੀਤੇ ਤਾਜ਼ਾ ਖੁਲਾਸੇ ਤੋਂ ਬਾਅਦ, ਮਾਮਲੇ ਦੀ ਸੀ.ਬੀ.ਆਈ. ਜਾਂਚ ਦੀ ਵਿਰੋਧੀ ਧਿਰ ਦੀ ਮੰਗ ਸ਼ੁੱਕਰਵਾਰ ਨੂੰ ਖਾਰਜ ਕਰ ਦਿੱਤੀ। 

ਪਾਰਟੀ ਨੇ ਕਿਹਾ ਕਿ ਉਹ ਇਸ ਗੱਲ ਨਾਲ ਸਹਿਮਤ ਨਹੀਂ ਹੈ ਕਿ ਕੇਂਦਰੀ ਏਜੰਸੀ ਦੀ ਜਾਂਚ ਹੀ ਹਰ ਮਰਜ਼ ਦਾ ਇਲਾਜ ਹੈ। ਜ਼ਿਕਰਯੋਗ ਹੈ ਕਿ 12 ਫਰਵਰੀ 2018 ਨੂੰ ਕੰਨੂਰ ਜ਼ਿਲ੍ਹੇ ਦੇ ਮੱਤਨੂਰ ਵਿਖੇ ਯੂਥ ਕਾਂਗਰਸ ਵਰਕਰ ਐਸ.ਪੀ. ਸ਼ੁਹੈਬ ਦਾ ਇੱਕ ਗਿਰੋਹ ਨੇ ਕਤਲ ਕਰ ਦਿੱਤਾ ਸੀ।

ਪਾਰਟੀ ਦੇ ਸੂਬਾ ਸਕੱਤਰ ਐਮ.ਵੀ. ਗੋਵਿੰਦਨ ਨੇ ਕਿਹਾ ਕਿ ਪੰਜ ਸਾਲ ਪੁਰਾਣੇ ਮਾਮਲੇ ਦੀ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਤੋਂ ਜਾਂਚ ਦੀ ਕਾਂਗਰਸ ਦੀ ਮੰਗ ਉਨ੍ਹਾਂ ਦੇ ਸਿਆਸੀ ਰੁਖ਼ ਦਾ ਹਿੱਸਾ ਹੈ ਅਤੇ ਸੀ.ਪੀ.ਆਈ. (ਐਮ) ਦਾ ਇਸ ਨਾਲ ਕੋਈ ਸਰੋਕਾਰ ਨਹੀਂ ਹੈ।

ਉਨ੍ਹਾਂ ਨੇ ਘਟਨਾ ਦੇ ਮੁੱਖ ਦੋਸ਼ੀ ਆਕਾਸ਼ ਤਿਲੰਕੇਰੀ ਦੁਆਰਾ ਹਾਲ ਹੀ ਵਿੱਚ ਵਿਵਾਦਿਤ ਸੋਸ਼ਲ ਮੀਡੀਆ ਪੋਸਟ 'ਤੇ ਟਿੱਪਣੀ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਥਿਲਨਕੇਰੀ ਨੇ ਆਪਣੀ ਪੋਸਟ 'ਚ ਸੱਤਾਧਾਰੀ ਪਾਰਟੀ ਦੀ ਸਥਾਨਕ ਲੀਡਰਸ਼ਿਪ 'ਤੇ ਉਸ ਨੂੰ ਅਪਰਾਧ ਲਈ ਨਿਰਦੇਸ਼ ਦੇਣ ਦਾ ਦੋਸ਼ ਲਗਾਇਆ। 

ਸੀ.ਪੀ.ਆਈ. (ਐਮ) ਆਗੂ ਨੇ ਕਿਹਾ ਕਿ ਕਾਂਗਰਸ ਨੇ ਇਸ ਘਟਨਾ ਨੂੰ ਸਿਆਸੀ ਹਥਿਆਰ ਬਣਾ ਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੁਲੀਸ ਥਿਲਨਕੇਰੀ ਖ਼ਿਲਾਫ਼ ਲੋੜੀਂਦੀ ਕਾਰਵਾਈ ਕਰੇਗੀ।

Location: India, Kerala, Kannur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM

'ਨੀਲਾ ਬਾਣਾ ਪਾ ਕੇ ਸਿੱਖੀ ਨੂੰ ਬਦਨਾਮ ਕੀਤਾ ਮਹਿਰੋਂ ਨੇ' Gursimran Mand | Sri Darbar Sahib |Amritpal Mehron

16 Jun 2025 3:02 PM

ਸਾਨੂੰ ਵੱਖ ਵੱਖ ਕਰਨ ਲਈ ਲੱਚਰਤਾ ਫੈਲਾਈ ਜਾ ਰਹੀ ਹੈ-Akal Takht Jathedar Gargaj|Amritpal mehron| Kamal Bhabhi

16 Jun 2025 3:02 PM

Nihang Singh Lawyer Big Disclosures | Amritpal Singh Mehron | Kamal Kaur Bhabhi Murder Case News

15 Jun 2025 8:46 PM

Kamal Kaur Bhabhi Murder Case Update : Amritpal Singh Mehron fled abroad | Punjab Police Disclosures

15 Jun 2025 8:44 PM
Advertisement