
ਅਮਰੀਕਾ ਨੇ ਭਾਰਤ ਨੂੰ ਭਰੋਸਾ ਦਿੱਤਾ ਹੈ ਕਿ ਸਹੀ ਸਮੇਂ ਉਤੇ ਉਹ ਇਸ ਮਾਮਲੇ ਵਿਚ ਆਪਣੀ ਰਾਏ ਪ੍ਰਗਟ ਕਰਨਗੇ
ਨਵੀਂ ਦਿੱਲੀ- ਪਾਕਿਸਤਾਨ ਦੀ ਹਵਾਈ ਫੌਜ ਵੱਲੋਂ ਭਾਰਤ ਖਿਲਾਫ਼ ਐਫ–16 ਲੜਾਕੂ ਜਹਾਜਾਂ ਦੀ ਵਰਤੋਂ ਦੇ ਮਾਮਲੇ ਵਿਚ ਅਮਰੀਕਾ ਵੱਲੋਂ ਸਪੱਸ਼ਟੀਕਰਨ ਦਿੱਤਾ ਜਾ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਪਾਕਿਸਤਾਨ ਨੂੰ ਫਟਕਾਰ ਲਗਾਉਣ ਦੇ ਮੂਡ ਵਿਚ ਹੈ। ਵਿਦੇਸ਼ ਸਕੱਤਰ ਦੀ ਅਮਰੀਕਾ ਯਾਤਰਾ ਦੌਰਾਨ ਭਾਰਤ ਨੇ ਆਪਣੀ ਚਿੰਤਾ ਤੋਂ ਅਮਰੀਕਾ ਨੂੰ ਜਾਣੂ ਕਰਵਾਇਆ ਹੈ।
ਅਮਰੀਕਾ ਨੇ ਭਾਰਤ ਨੂੰ ਭਰੋਸਾ ਦਿੱਤਾ ਹੈ ਕਿ ਸਹੀ ਸਮੇਂ ਉਤੇ ਉਹ ਇਸ ਮਾਮਲੇ ਵਿਚ ਆਪਣੀ ਰਾਏ ਪ੍ਰਗਟ ਕਰਨਗੇ। ਸੂਤਰਾਂ ਨੇ ਕਿਹਾ ਕਿ ਵਿਦੇਸ਼ ਸਕੱਤਰ ਵਿਜੈ ਗੋਖਲੇ ਦੀ ਅਮਰੀਕਾ ਯਾਤਰਾ ਦੌਰਾਨ ਇਹ ਮੁੱਦਾ ਅਮਰੀਕੀ ਪ੍ਰਸ਼ਾਸਨ ਦੇ ਸਾਹਮਣੇ ਉਠਾਇਆ ਗਿਆ। ਭਾਰਤ ਨੇ ਆਪਣੀ ਚਿੰਤਾ ਤੋਂ ਅਮਰੀਕਾ ਨੂੰ ਜਾਣੂ ਕਰਵਾਇਆ। ਭਾਰਤ ਨੇ ਅਮਰੀਕਾ ਨੂੰ ਦੱਸਿਆ ਉਸਦੀ ਗੈਰ ਸੈਨਾ ਅਤਿਵਾਦੀ ਅੱਡਿਆਂ ਉਤੇ ਕੀਤੀ ਗਈ ਕਾਰਵਾਈ ਦੇ ਜਵਾਬ ਵਿਚ ਪਾਕਿਸਤਾਨ ਨੇ ਭਾਰਤ ਦੇ ਫੌਜੀ ਅੱਡਿਆਂ ਨੂੰ ਨਿਸ਼ਾਨਾ ਬਣਾਉਣ ਦਾ ਯਤਨ ਕੀਤਾ। ਪਾਕਿਸਤਾਨ ਨੇ ਐਫ–16 ਲੜਾਕੂ ਜਹਾਜ਼ ਦੀ ਵਰਤੋਂ ਕੀਤੀ।
ਪਾਕਿਸਤਾਨ ਨੇ ਝੂਠ ਬੋਲਿਆ, ਪਰ ਭਾਰਤ ਵੱਲੋਂ ਇਸ ਸਬੰਧੀ ਸਬੂਤ ਵੀ ਜਨਤਕ ਕਰਦੇ ਹੋਏ ਉਨ੍ਹਾਂ ਏਮ੍ਰਾਮ ਮਿਜਾਇਲ ਦੇ ਟੁਕੜਿਆਂ ਨੂੰ ਦਿਖਾਇਆ ਸੀ ਜਿਨ੍ਹਾਂ ਦੀ ਵਰਤੋਂ ਐਫ–16 ਵਿਚ ਕੀਤੀ ਜਾਂਦੀ ਹੈ। ਅਮਰੀਕਾ ਨੂੰ ਵੀ ਭਾਰਤ ਵੱਲੋਂ ਸਬੂਤ ਦਿੱਤੇ ਗਏ ਸਨ। ਅਮਰੀਕਾ ਨੇ ਕਿਹਾ ਸੀ ਕਿ ਉਹ ਇਸਦੀ ਜਾਂਚ ਕਰ ਰਿਹਾ ਹੈ। ਸੂਤਰਾਂ ਨੇ ਕਿਹਾ ਕਿ ਪਾਕਿਸਤਾਨ ਅਜੇ ਵੀ ਦੁਨੀਆ ਨੂੰ ਵਰਗਲਾਉਣ ਦਾ ਯਤਨ ਕਰ ਰਿਹਾ ਹੈ।
ਕਿ ਭਾਰਤ ਨੇ ਉਸ ਉਤੇ ਆਕ੍ਰਾਮਕ ਰੁਖ ਬਣਾਇਆ ਹੋਇਆ ਹੈ ਅਤੇ ਭਾਰਤ ਵੱਲੋਂ ਹਮਲਾ ਕੀਤਾ ਜਾ ਸਕਦਾ ਹੈ। ਪ੍ਰੰਤੂ ਪਾਕਿਸਤਾਨ ਦੀ ਦਲੀਲ ਕੋਈ ਵੀ ਦੇਸ਼ ਸਵੀਕਾਰ ਕਰਨ ਨੂੰ ਤਿਆਰ ਨਹੀਂ ਹੈ। ਭਾਰਤ ਦੀ ਜ਼ਿੰਮੇਵਾਰੀ ਪੂਰਣ ਰਵੱਈਏ ਨੂੰ ਵਿਦੇਸ਼ ਸਕੱਤਰ ਦੀ ਯਾਤਰਾ ਦੌਰਾਨ ਅਮਰੀਕਾ ਵਿਚ ਸਾਰੇ ਪੱਖਾਂ ਨੇ ਸਵੀਕਾਰ ਕੀਤਾ ਹੈ। ਅਮਰੀਕਾ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਭਾਰਤ ਨਾਲ ਉਸਦੇ ਰਿਸ਼ਤੇ ਅਲੱਗ ਅਤੇ ਰਣਨੀਤਿਕ ਤੌਰ ’ਤੇ ਅਹਿਮ ਹਨ।