
ਜੇ ਤੁਹਾਡੇ ਕੋਲ ਵੀ ਬੈਂਕ ਨਾਲ ਜੁੜਿਆ ਕੋਈ ਮਹੱਤਵਪੂਰਣ ਕੰਮ ਹੈ, ਤਾਂ ਜਲਦੀ ਹੀ ਉਨ੍ਹਾਂ ਨੂੰ ਨਿਪਟਾ ਲਵੋ ਕਿਉਂਕਿ ਆਉਣ ਵਾਲੇ ਦਿਨਾਂ ਵਿਚ ਤੁਹਾਡੀਆਂ ਮੁਸ਼ਕਲਾਂ
ਨਵੀਂ ਦਿੱਲੀ- ਜੇ ਤੁਹਾਡੇ ਕੋਲ ਵੀ ਬੈਂਕ ਨਾਲ ਜੁੜਿਆ ਕੋਈ ਮਹੱਤਵਪੂਰਣ ਕੰਮ ਹੈ, ਤਾਂ ਜਲਦੀ ਹੀ ਉਨ੍ਹਾਂ ਨੂੰ ਨਿਪਟਾ ਲਵੋ ਕਿਉਂਕਿ ਆਉਣ ਵਾਲੇ ਦਿਨਾਂ ਵਿਚ ਤੁਹਾਡੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਦੱਸ ਦਈਏ ਕਿ ਮਾਰਚ ਦੇ ਆਖਰੀ ਹਫਤੇ ਵਿਚ ਬੈਂਕ ਲਗਾਤਾਰ 4 ਦਿਨ ਬੰਦ ਰਹਿਣਗੇ। ਇਸ ਦਾ ਕਾਰਨ ਬੈਂਕਾਂ ਦੀ ਹੜਤਾਲ ਹੈ।
Bank strike
ਇਹ ਹੜਤਾਲ 27 ਮਾਰਚ ਤੋਂ ਸ਼ੁਰੂ ਹੋਵੇਗੀ ਲਗਾਤਾਰ 4 ਦਿਨ ਬੈਂਕਾਂ ਦਾ ਬੰਦ ਹੋਣਾ ਗਾਹਕਾਂ ਦੇ ਕੰਮ ਵਿਚ ਵਿਘਨ ਪਾ ਸਕਦਾ ਹੈ। 27 ਮਾਰਚ ਨੂੰ ਹੋਣ ਵਾਲੀ ਬੈਂਕ ਹੜਤਾਲ ਦਾ ਐਲਾਨ ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਅਤੇ ਆਲ ਇੰਡੀਆ ਬੈਂਕ ਆਫਿਸਰਸ ਐਸੋਸੀਏਸ਼ਨ ਦੁਆਰਾ ਕੀਤਾ ਗਿਆ ਹੈ,
ਜੋ ਬੈਂਕਿੰਗ ਖੇਤਰ ਦੀਆਂ ਦੋ ਸਭ ਤੋਂ ਵੱਡੀਆਂ ਯੂਨੀਅਨਾਂ ਹਨ। ਐਲਾਨ ਤੋਂ ਬਾਅਦ ਦੇਸ਼ ਦੇ ਕਈ ਬੈਂਕ ਬੰਦ ਹੋਣ ਦੀ ਸੰਭਾਵਨਾ ਹੈ। ਬੈਂਕਾਂ ਦੇ ਹੜਤਾਲ ਦਾ ਕਾਰਨ ਬੈਂਕਾਂ ਨੂੰ ਮਿਲਾਉਣਾ ਹੈ। ਇਹ ਹੜਤਾਲ ਬੈਂਕਾਂ ਦੇ ਰਲੇਵੇਂ ਦਾ ਵਿਰੋਧ ਕਰਨ ਲਈ ਕੀਤੀ ਜਾ ਰਹੀ ਹੈ। ਮੋਦੀ ਸਰਕਾਰ ਨੇ 4 ਵੱਡੇ ਬੈਂਕ ਬਣਾਉਣ ਲਈ 10 ਵੱਡੇ ਸਰਕਾਰੀ ਮਾਲਕੀਅਤ ਬੈਂਕਾਂ ਨੂੰ ਭਾਰਤ ਵਿੱਚ ਮਿਲਾਉਣ ਦਾ ਫੈਸਲਾ ਕੀਤਾ ਹੈ ਅਤੇ ਇਸ ਦੇ ਵਿਰੋਧ ਵਿੱਚ ਇਨ੍ਹਾਂ ਦੋਵਾਂ ਬੈਂਕ ਯੂਨੀਅਨਾਂ ਨੇ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ।
File Photo
ਦੱਸ ਦਈਏ ਕਿ ਕੇਂਦਰ ਸਰਕਾਰ ਨੇ 10 ਵੱਡੇ ਜਨਤਕ ਖੇਤਰ ਦੇ ਬੈਂਕਾਂ ਨੂੰ ਮਿਲਾ ਕੇ 4 ਵੱਡੇ ਬੈਂਕ ਬਣਾਉਣ ਦਾ ਫੈਸਲਾ ਕੀਤਾ ਸੀ, ਜਿਸ ਨੂੰ ਪਿਛਲੇ ਹਫਤੇ ਮੰਤਰੀ ਮੰਡਲ ਤੋਂ ਮਨਜ਼ੂਰੀ ਮਿਲ ਗਈ ਸੀ ਅਤੇ ਹੁਣ ਇਸ ਨੂੰ 1 ਅਪ੍ਰੈਲ ਤੋਂ ਲਾਗੂ ਕਰ ਦਿੱਤਾ ਜਾਵੇਗਾ। ਪੀ ਐਨ ਬੀ ਬੈਂਕ ਯੂਨਾਈਟਿਡ ਬੈਂਕ ਆਫ਼ ਇੰਡੀਆ ਅਤੇ ਓਰੀਐਂਟਲ ਬੈਂਕ ਆਫ਼ ਕਾਮਰਸ ਦੇ ਪੰਜਾਬ ਨੈਸ਼ਨਲ ਬੈਂਕ ਵਿੱਚ ਰਲੇਵੇਂ ਤੋਂ ਬਾਅਦ ਭਾਰਤ ਵਿੱਚ ਦੂਜਾ ਸਭ ਤੋਂ ਵੱਡਾ ਬੈਂਕ ਬਣ ਜਾਵੇਗਾ।
File Photo
ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕ ਯੂਨੀਅਨ ਬੈਂਕ ਆਫ ਇੰਡੀਆ ਵਿਚ ਰਲ ਜਾਣਗੇ। ਇਲਾਹਾਬਾਦ ਬੈਂਕ ਇੰਡੀਅਨ ਬੈਂਕ ਅਤੇ ਸਿੰਡੀਕੇਟ ਬੈਂਕ ਨੂੰ ਕੇਨਰਾ ਬੈਂਕ ਨਾਲ ਮਿਲਾਇਆ ਜਾਵੇਗਾ। ਇਨ੍ਹਾਂ 10 ਵੱਡੇ ਬੈਂਕਾਂ ਦੇ ਰਲੇਵੇਂ ਤੋਂ ਬਾਅਦ ਇਹ ਸਿਰਫ 4 ਬੈਂਕਾਂ ਤੱਕ ਰਹਿ ਜਾਵੇਗਾ। ਲਗਾਤਾਰ 4 ਦਿਨ ਬੈਂਕਾਂ ਬੰਦ ਰਹਿਣ ਤੋਂ ਪਹਿਲਾਂ ਆਪਣੇ ਕੰਮ 27 ਮਾਰਚ ਤੋਂ ਪਹਿਲਾਂ ਹੀ ਨਿਪਟਾ ਲਵੋ ਨਹੀਂ ਤਾਂ ਕਈ ਮੁਸ਼ਕਿਲਾਂ ਦਾ ਸਹਾਮਣਾ ਕਰਨਾ ਪੈ ਸਕਦਾ ਹੈ।