ਸਿਰਫ ਦੋ ਰੁਪਏ ਵਿਚ ਪਤਾ ਲੱਗੇਗਾ ਤੁਸੀਂ ਕਿਸ ਨੂੰ ਦਿੱਤਾ ਹੈ ਵੋਟ?
Published : Apr 17, 2019, 3:50 pm IST
Updated : Apr 17, 2019, 3:50 pm IST
SHARE ARTICLE
Which candidate voted you VVPAT will tell just rs 2
Which candidate voted you VVPAT will tell just rs 2

ਜਾਣੋ ਅਜਿਹਾ ਕਿਵੇਂ ਹੋ ਸਕਦਾ ਹੈ ਮੁਮਕਿਨ

ਨਵੀਂ ਦਿੱਲੀ: ਗਾਜ਼ੀਆਬਾਦ ਵਿਚ ਵੋਟਾਂ ਦੀ ਗਿਣਤੀ ਵਿਚ ਘੋਟਾਲਾ ਕੀਤਾ ਜਾ ਸਕਦਾ ਹੈ। ਇਸ ਦੇ ਲਈ ਵੋਟਰ ਨੂੰ ਸਿਰਫ ਦੋ ਰੁਪਏ ਖਰਚ ਕਰਨ ਹੋਣਗੇ ਪਰ ਅਜਿਹਾ ਕਰਨ ਤੇ ਰਿਪੋਰਟ ਦਰਜ ਹੋ ਸਕਦੀ ਹੈ। ਚੋਣਾਂ ਵਿਚ ਵੋਟਾਂ ਦੀ ਗਿਣਤੀ ਵਿਚ ਘੋਟਾਲੇ ਹੋਣ ਕਾਰਨ ਚੋਣ ਕਮਿਸ਼ਨ ਨੇ ਇਸ ਵਾਰ ਪਹਿਲਾਂ ਹੀ ਐਮ-3 ਵੀਵੀਪੈਟ ਮਸ਼ੀਨਾਂ ਵਿਚ ਇਹ ਵਿਵਸਥਾ ਕੀਤੀ ਕਰ ਦਿੱਤੀ ਹੈ। ਵੋਟਾਂ ਦੌਰਾਨ ਜੇਕਰ ਕੋਈ ਵੋਟਰ ਮਸ਼ੀਨ ਵਿਚ ਗੜਬੜੀ ਦਾ ਅਰੋਪ ਲਗਾਉਂਦਾ ਹੈ ਕਿ ਉਸ ਦੀ ਵੋਟ ਜਿਸ ਦਲ ਨੂੰ ਪਾਈ ਹੈ ਉਸ ਨਹੀਂ ਪਈ ਤਾਂ ਉਹ ਦੋ ਰੁਪਏ ਜਮ੍ਹਾਂ ਕਰਵਾ ਕੇ ਵੀਵੀਪੈਟ ਤੋਂ ਜਾਣਕਾਰੀ ਲੈ ਸਕਦਾ ਹੈ।

VVPATVVPAT

ਇਸ ਤੋਂ ਬਾਅਦ ਪ੍ਰਸ਼ਾਸ਼ਨ ਦੁਆਰਾ ਉੱਥੇ ਦੇ ਮੌਜੂਦਾ ਏਜੰਟਾਂ ਸਾਮ੍ਹਣੇ ਸਬੰਧਿਤ ਬੂਥ ਦੀ ਵੀਵੀਪੈਟ ਦਾ ਟ੍ਰਾਇਲ ਕੀਤਾ ਜਾਵੇਗਾ ਅਤੇ ਉਸ ਦੀ ਜਾਂਚ ਕੀਤੀ ਜਾਵੇਗੀ। ਜੇਕਰ ਅਰੋਪ ਗਲਤ ਸਾਬਤ ਹੁੰਦਾ ਹੈ ਤਾਂ ਸ਼ਿਕਾਇਤਕਰਤਾ ਖਿਲਾਫ ਧਾਰਾ 177 ਤਹਿਤ ਐਫਆਈਆਰ ਦਰਜ ਕੀਤੀ ਜਾਵੇਗੀ। ਇਸ ਧਾਰਾ ਤਹਿਤ 6 ਮਹੀਨੇ ਦੀ ਸਜ਼ਾ ਅਤੇ ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜਨਤਕ ਨੁਮਾਇੰਦਗੀ ਕਾਨੂੰਨ 1951 ਦੀ ਧਾਰਾ 26 ਤਹਿਤ ਰਿਪੋਰਟ ਦਰਜ ਕੀਤੀ ਜਾਵੇਗੀ।

VVPATVVPAT

ਇਸ ਮਸ਼ੀਨ ਵਿਚ ਵੋਟਰ ਜਦੋਂ ਬੈਲੇਟ ਯੂਨਿਟ ਤੇ ਬਟਨ ਦਬਾਉਂਦਾ ਹੈ ਤਾਂ ਵੀਵੀਪੈਟ ਵਿਚ ਦਿੱਤੇ ਗਏ ਸਕਰੀਨ ਤੇ ਦਲ ਦਾ ਨਾਮ ਅਤੇ ਗਿਣਤੀ 8 ਸੈਕਿੰਡ ਵਿਚ ਸ਼ੋਅ ਹੁੰਦੀ ਹੈ। ਇਸ ਨਾਲ ਵੋਟਰ ਦੀ ਪੁਸ਼ਟੀ ਹੁੰਦੀ ਹੈ ਕਿ ਉਸ ਨੇ ਜਿਸ ਦਲ ਨੂੰ ਵੋਟ ਪਾਈ ਹੈ ਉਹ ਉਸੇ ਉਮੀਦਵਾਰ ਨੂੰ ਹੀ ਗਈ ਹੈ। ਇਸ ਦੇ ਨਾਲ ਹੀ ਵੋਟਰ ਦੀ ਇੱਕ ਪਰਚੀ ਪ੍ਰਿੰਟ ਹੋ ਕੇ ਮਸ਼ੀਨ ਵਿਚ ਡਿੱਗ ਜਾਂਦੀ ਹੈ।

ਸਭ ਤੋਂ ਪਹਿਲਾਂ ਇਸ ਮਸ਼ੀਨ ਦਾ ਇਸਤੇਮਾਲ ਨਾਗਾਲੈਂਡ ਦੀਆਂ ਵਿਧਾਨ ਸਭਾ ਚੋਣਾਂ ਵਿਚ 2013 ਵਿਚ ਕੀਤਾ ਗਿਆ ਸੀ। ਇਸ ਤੋਂ ਬਾਅਦ ਸੁਪਰੀਮ ਕੋਰਟ ਨੇ ਵੀਵੀਪੈਟ ਮਸ਼ੀਨ ਬਣਾਉਣ ਅਤੇ ਇਸ ਦੇ ਪੈਸੇ ਮੁਹੱਈਆ ਕਰਾਉਣ ਦੇ ਆਦੇਸ਼ ਕੇਂਦਰ ਸਰਕਾਰ ਨੂੰ ਦਿੱਤੇ ਗਏ। ਚੋਣ ਕਮਿਸ਼ਨ ਨੇ ਜੂਨ 2014 ਵਿਚ ਤੈਅ ਕੀਤਾ ਕਿ ਅਗਲੀਆਂ ਆਮ ਚੋਣਾਂ ਯਾਨੀ 2019 ਦੀਆਂ ਚੋਣਾਂ ਵਿਚ ਸਾਰੇ ਵੋਟਰ ਵੀਵੀਪੈਟ ਦਾ ਇਸਤੇਮਾਲ ਕਰਨਗੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement