lockdown
ਕਰੋਨਾ ਵਾਇਰਸ ਦੇ ਲਈ ਸਰਕਾਰ ਵੱਡੇ-ਵੱਡੇ ਫੈਸਲੇ ਲੈ ਰਹੀ ਹੈ ਇਸ ਤਹਿਤ ਹੁਣ ਸਰਕਾਰ ਨੇ ਪੈਰਾਸੀਟਾਮੋਲ ਦਵਾਈ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ।
ਨਵੀਂ ਦਿੱਲੀ : ਕਰੋਨਾ ਵਾਇਰਸ ਦੇ ਲਈ ਸਰਕਾਰ ਵੱਡੇ-ਵੱਡੇ ਫੈਸਲੇ ਲੈ ਰਹੀ ਹੈ ਇਸ ਤਹਿਤ ਹੁਣ ਸਰਕਾਰ ਨੇ ਪੈਰਾਸੀਟਾਮੋਲ ਦਵਾਈ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਇਸ ਦਵਾਈ ਦੇ ਨਿਰਯਾਤ ਨੂੰ ਖੋਲ੍ਹ ਦਿੱਤਾ ਹੈ। ਵਣਜ ਮੰਤਰਾਲੇ ਨਾਲ ਜੁੜੇ ਡਾਇਰੈਕਟੋਰੇਟ ਜਨਰਲ ਆਫ ਵਿਦੇਸ਼ੀ ਵਪਾਰ (ਡੀਜੀਐਫਟੀ) ਨੇ ਸ਼ੁੱਕਰਵਾਰ ਨੂੰ ਇਕ ਨੋਟੀਫਿਕੇਸ਼ਨ ਵਿੱਚ ਕਿਹਾ,ਪੈਰਾਸੀਟਾਮੋਲ ਤੋਂ ਬਣੇ ਫਾਰਮੂਲੇਸ਼ਨ (ਫਿਕਸਡ ਡੋਜ਼ ਮਿਸ਼ਰਣ) ਨੂੰ ਤੁਰੰਤ ਪ੍ਰਭਾਵ ਨਾਲ ਨਿਰਯਾਤ ਲਈ ਖੋਲ੍ਹਿਆ ਗਿਆ ਹੈ।
medicine
. ਹਾਲਾਂਕਿ, ਪੈਰਾਸੀਟਾਮੋਲ ਦੇ ਐਕਟਿਵ ਫਾਰਮਾ ਸਮੱਗਰੀ (ਏਪੀਆਈ) 'ਤੇ ਨਿਰਯਾਤ ਪਾਬੰਦੀ ਜਾਰੀ ਰਹੇਗੀ। ਪੈਰਾਸੀਟਾਮੋਲ ਆਮਤੌਰ ਦੇ ਬੁਖਾਰ ਦੇ ਲਈ ਇਸਤੇਮਾਲ ਕੀਤੀ ਜਾਂਦੀ ਹੈ। ਦੱਸ ਦੱਈਏ ਕਿ ਇਸ ਤੋਂ ਪਹਿਲਾਂ ਸਰਕਾਰ ਨੇ ਹਾਈਡ੍ਰੋਕਸਾਈਕਲੋਰੋਕਿਨ ਤੋਂ ਇਲਾਵਾ 12 ਦਵਾਈਆਂ ਅਤੇ 12 ਏਪੀਆਈ ਦੇ ਨਿਰਯਾਤ ਤੇ ਪਾਬੰਦੀ ਨੂੰ ਹਟਾ ਦਿੱਤਾ ਸੀ। ਇਨ੍ਹਾਂ ਸਾਰਿਆਂ ਦੇ ਨਿਰਯਾਤ ਤੇ 3 ਮਾਰਚ ਨੂੰ ਪਾਬੰਦੀ ਲਗਾਈ ਸੀ।
Medicine
ਇਸ ਤਹਿਤ ਕੇਂਦਰ ਦੇ ਵੱਲੋਂ ਐਕਸਪੋਰਟ ਪੋਲਸੀਆਂ ਵਿਚ ਤਬਦੀਲੀ ਕਰਦਿਆਂ 26 ਦਵਾਈਆਂ ਅਤੇ ਫਾਰਮੂਲੇਸ਼ਨ ਤੇ ਰੋਕ ਲਗਾ ਦਿੱਤੀ ਸੀ। ਇਸ ਵਿਚ ਪੈਰਾਸੀਟਾਮੋਲ, ਟਿਨੀਡਾਜ਼ੋਲ, ਨਿਓਮੀਸਿਨ ਸਮੇਤ 26 ਦਵਾਈਆਂ ਅਤੇ ਫਾਰਮੂਲੇਸ਼ਨ ਦੇ ਨਿਰਯਾਤ ਤੇ ਰੋਕ ਲਗਾਉਂਣ ਦਾ ਫੈਸਲਾ ਕੀਤਾ ਗਿਆ ਸੀ। ਦਵਾਈਆਂ ਦੀ ਘਾਟ ਨਾ ਹੋਵੇ ਇਸ ਲਈ ਕੁਝ ਜਰੂਰੀ ਦਵਾਈਆਂ ਦੇ ਨਿਰਯਾਤ ਤੇ ਪਾਬੰਦੀ ਲਗਾਈ ਗਈ ਸੀ।
Medicine
ਪਰ ਅਮਰੀਕਾ ਦੇ ਰਾਸ਼ਟਰਪਤੀ ਡੋਨਲ ਟ੍ਰੰਪ ਦੇ ਅਪੀਲ ਕਰਨ ਤੇ ਇਸ ਮਹੀਨੇ ਦੇ ਸ਼ੁਰੂ ਵਿਚ ਭਾਰਤ ਸਰਕਾਰ ਦੇ ਵੱਲੋਂ ਹਾਈਡ੍ਰੋਕਸਾਈਕਲੋਰੋਕਿਨ ਦਵਾਈ ਦੇ ਨਿਰਯਾਤ ਤੇ ਲਗਾਈ ਰੋਕ ਨੂੰ ਹਟਾਇਆ ਗਿਆ ਸੀ ਅਤੇ ਹੁਣ ਪੈਰਾਸੀਟਮੋਲ ਦੇ ਨਿਰਯਾਤ ਨੂੰ ਵੀ ਖੋਲ੍ਹ ਦਿੱਤਾ ਗਿਆ ਹੈ। ਦੱਸ ਦਈਏ ਕਿ ਭਾਰਤ ਦੁਨੀਆਂ ਵਿਚ ਜੇਨਰਿਕ ਦਵਾਈਆਂ ਦੀ ਸਪਲਾਈ ਕਰਨ ਵਾਲੇ ਸਭ ਤੋਂ ਵੱਡੇ ਦੇਸ਼ਾਂ ਵਿਚ ਆਉਂਦਾ ਹੈ।
medicine
end-of