ਭਾਰਤ ਦੇ ਪਹਿਲੇ ਓਲੰਪਿਕ ਤਮਗਾ ਜੇਤੂ KD Jadhav ਦੇ ਸਵਾਗਤ ‘ਚ ਕੱਢੀਆਂ ਗਈਆਂ ਸੀ 100 ਬੈਲ ਗੱਡੀਆਂ

By : AMAN PANNU

Published : Jul 17, 2021, 2:06 pm IST
Updated : Jul 17, 2021, 2:06 pm IST
SHARE ARTICLE
Independent India's First Olympic Medalist KD Jadhav
Independent India's First Olympic Medalist KD Jadhav

ਕੇ ਡੀ ਜਾਧਵ ਦਾ ਕੱਦ ਘੱਟ ਹੋਣ ਕਰਕੇ ਉਸ ਨੂੰ ‘ਪਾਕੇਟ ਡਾਇਨਾਮੋ’ ਵੀ ਕਿਹਾ ਜਾਂਦਾ ਸੀ।

ਨਵੀਂ ਦਿੱਲੀ: ਖਸ਼ਾਬਾ ਦਾਦਾਸਾਹੇਬ ਜਾਧਵ (KD Jadhav) ਓਲੰਪਿਕ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਐਥਲੀਟ ਸਨ। ਜਾਧਵ ਨੇ 1952 ਦੇ ਹੇਲਸਿੰਕੀ ਓਲੰਪਿਕ (Helsinki Olympics 1952) ਵਿਚ ਕੁਸ਼ਤੀ ਵਿਚ ਕਾਂਸੀ ਦਾ ਤਮਗਾ (Bronze Medal) ਜਿੱਤ ਕੇ ਭਾਰਤ ਦਾ ਨਾਮ ਰੋਸ਼ਨ ਕੀਤਾ ਸੀ। ਦਰਅਸਲ ਉਸ ਸਮੇਂ ‘ਚ ਭਾਰਤ ਲਈ ਸਾਰੇ ਤਗਮੇ ਫੀਲਡ ਹਾਕੀ ਵਿਚ ਆਏ ਸਨ, ਵਿਅਕਤੀਗਤ ਮੁਕਾਬਲੇ ਵਿਚ ਨਹੀਂ। ਜਾਧਵ ਇਕਲੌਤਾ ਓਲੰਪਿਕ ਤਮਗਾ ਜੇਤੂ (First Olympic Medalist) ਸੀ, ਜਿਸ ਨੂੰ ਪਦਮ ਪੁਰਸਕਾਰ (Padma Award) ਨਾਲ ਸਨਮਾਨਿਤ ਨਹੀਂ ਕੀਤਾ ਗਿਆ ਸੀ। ਕੇ ਡੀ ਜਾਧਵ ਦਾ ਕੱਦ ਘੱਟ ਹੋਣ ਕਰਕੇ ਉਸ ਨੂੰ ‘ਪਾਕੇਟ ਡਾਇਨਾਮੋ’ (Pocket Dynamo) ਵੀ ਕਿਹਾ ਜਾਂਦਾ ਸੀ।

ਹੋਰ ਪੜ੍ਹੋ: ਕੇਂਦਰੀ ਬਿਜਲੀ ਮੰਤਰਾਲੇ ਦੀ ਰੇਟਿੰਗ ’ਚ ਪੰਜਾਬ ਨੂੰ ਮਿਲਿਆ ਤੀਜਾ ਰੈਂਕ, ਪਹਿਲੇ ਨੰਬਰ 'ਤੇ ਗੁਜਰਾਤ

KD JadhavKD Jadhav

ਕੇ ਡੀ ਜਾਧਵ ਦਾ ਜਨਮ ਸੰਨ 1926 ਵਿੱਚ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾਦਾ ਜੀ ਵੀ ਇੱਕ ਪਹਿਲਵਾਨ ਸਨ। ਛੋਟਾ ਕੱਦ ਹੋਣ ਕਾਰਨ ਜਾਧਵ ਬਹੁਤ ਕਮਜ਼ੋਰ ਲੱਗਦਾ ਸੀ, ਜਿਸ ਕਰਕੇ ਰਾਜਰਾਮ ਕਾਲਜ ਦੇ ਖੇਡ ਅਧਿਆਪਕ ਨੇ ਉਸ ਨੂੰ ਸਾਲਾਨਾ ਖੇਡ ਟੀਮ ਵਿੱਚ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪਰ ਬਾਅਦ ਵਿਚ ਕਾਲਜ ਦੇ ਪ੍ਰਿੰਸੀਪਲ ਨੇ ਉਸ ਨੂੰ ਮੁਕਾਬਲੇ ਵਿਚ ਹਿੱਸਾ ਲੈਣ ਦੀ ਆਗਿਆ ਦੇ ਦਿੱਤੀ।

ਹੋਰ ਪੜ੍ਹੋ: ਅੱਜ ਕੈਪਟਨ ਨਾਲ ਮੁਲਾਕਾਤ ਕਰ ਗਲਤਫ਼ਹਿਮੀਆਂ ਦੂਰ ਕਰਨਗੇ ਹਰੀਸ਼ ਰਾਵਤ

1948 ਦੇ ਲੰਡਨ ਓਲੰਪਿਕ (London Olympics) ਵਿੱਚ, ਕੇ ਡੀ ਜਾਧਵ ਛੇਵੇਂ ਸਥਾਨ ਤੇ ਆਇਆ ਸੀ। ਲੰਡਨ ਤੋਂ ਵਾਪਸ ਆਉਣ ਤੇ ਜਾਧਵ ਨੇ ਹੇਲਸਿੰਕੀ ਓਲੰਪਿਕ ਖੇਡਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ। ਪਰ ਜਦੋਂ ਹੇਲਸਿੰਕੀ ਜਾਣ ਦਾ ਸਮਾਂ ਆਇਆ, ਤਾਂ ਉਸ ਕੋਲ ਪੈਸੇ ਨਹੀਂ ਸਨ। ਉਸ ਦੇ ਰਾਜਰਾਮ ਕਾਲਜ ਦੇ ਸਾਬਕਾ ਪ੍ਰਿੰਸੀਪਲ ਨੇ 7000 ਰੁਪਏ ਦੇ ਕੇ ਉਸਦੀ ਮਦਦ ਕੀਤੀ। ਬਾਅਦ ਵਿਚ ਰਾਜ ਸਰਕਾਰ ਨੇ ਵੀ 4000 ਰੁਪਏ ਦਿੱਤੇ, ਪਰ ਇਹ ਰਕਮ ਕਾਫ਼ੀ ਨਹੀਂ ਸੀ। ਫਿਰ ਜਾਧਵ ਆਪਣੇ ਘਰ ਨੂੰ ਗਿਰਵੀ ਰੱਖ ਕੇ ਅਤੇ ਬਹੁਤ ਸਾਰੇ ਲੋਕਾਂ ਤੋਂ ਉਧਾਰ ਲੈ ਕੇ ਹੇਲਸਿੰਕੀ ਗਿਆ।

PHOTOPHOTO

ਜਾਧਵ ਕੈਨੇਡਾ, ਮੈਕਸੀਕੋ ਅਤੇ ਜਰਮਨੀ ਦੇ ਪਹਿਲਵਾਨਾਂ ਨੂੰ ਹਰਾ ਕੇ ਬੈਂਟਮਵੇਟ ਫ੍ਰੀਸਟਾਈਲ ਵਰਗ (Bantamweight freestyle category) ਵਿਚ ਫਾਈਨਲ ‘ਚ ਪਹੁੰਚ ਗਿਆ ਸੀ। ਪਰ ਉਹ ਸੋਵੀਅਤ ਪਹਿਲਵਾਨ ਰਸ਼ੀਦ ਮਮਦਬਯੋਵ ਤੋਂ ਹਾਰ ਗਿਆ। ਇਸ ਤੋਂ ਬਾਅਦ ਹੀ ਉਸਦਾ ਸਾਹਮਣਾ ਜਪਾਨ ਦੇ ਸ਼ੋਹਾਚੀ ਈਸ਼ੀ ਨਾਲ ਹੋਇਆ, ਜਿਸ ਦੇ ਖਿਲਾਫ ਉਹ ਹਾਰ ਗਿਆ। ਹਾਲਾਂਕਿ, ਭਾਰਤ ਦਾ ਇਹ ਦਿੱਗਜ ਕਾਂਸੀ ਦਾ ਤਗਮਾ ਜਿੱਤਣ ਵਿੱਚ ਕਾਮਯਾਬ ਰਿਹਾ। ਅਜਿਹਾ ਕਰਕੇ ਕੇਡੀ ਜਾਧਵ ਸੁਤੰਤਰ ਭਾਰਤ (Independent India) ਦਾ ਪਹਿਲਾ ਓਲੰਪਿਕ ਤਮਗਾ ਜੇਤੂ ਬਣ ਗਿਆ।

ਹੋਰ ਪੜ੍ਹੋ: ਯੂਰੋਪ ਵਿਚ ਭਿਆਨਕ ਹੜ੍ਹ ਨੇ ਮਚਾਈ ਤਬਾਹੀ, 125 ਤੋਂ ਵੱਧ ਮੌਤਾਂ ਤੇ ਹਜ਼ਾਰਾਂ ਲੋਕ ਲਾਪਤਾ

ਜਦੋਂ ਕੇਡੀ ਜਾਧਵ ਕਾਂਸੀ ਦਾ ਤਗਮਾ ਲੈ ਕੇ ਭਾਰਤ ਵਾਪਸ ਪਰਤਿਆ ਤਾਂ ਭੀੜ ਉਸ ਨੂੰ ਦੇਖਣ ਲਈ ਇਕੱਠੀ ਹੋ ਗਈ ਅਤੇ 100 ਬੈਲ ਗੱਡੀਆਂ (100 Bullock carts) ਨਾਲ ਉਸਦਾ ਸਵਾਗਤ (Welcomed) ਕੀਤਾ ਗਿਆ। 1955 ਵਿਚ, ਉਸਨੂੰ ਮੁੰਬਈ ਪੁਲਿਸ ਵਿਚ ਸਬ ਇੰਸਪੈਕਟਰ ਦੀ ਨੌਕਰੀ ਦਿੱਤੀ ਗਈ। ਪੁਲਿਸ ਵਿਚ ਉਸ ਦੀ ਸ਼ਾਨਦਾਰ ਕਾਰਗੁਜ਼ਾਰੀ ਕਾਰਨ ਜਾਧਵ ਨੂੰ ਸੇਵਾਮੁਕਤੀ ਤੋਂ 6 ਮਹੀਨੇ ਪਹਿਲਾਂ ਸਹਾਇਕ ਪੁਲਿਸ ਕਮਿਸ਼ਨਰ ਬਣਾਇਆ ਗਿਆ ਸੀ।

PHOTOKD Jadhav

ਹੋਰ ਪੜ੍ਹੋ: ਭਾਰਤ ਵਿਚ ਅਗਸਤ ਦੇ ਅਖੀਰ ਤੱਕ ਆਵੇਗੀ ਕੋਰੋਨਾ ਦੀ ਤੀਜੀ ਲਹਿਰ: ICMR

ਮਹਾਨ ਪਹਿਲਵਾਨ ਸੜਕ ਹਾਦਸੇ ‘ਚ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ, ਜਿਸ ਨੂੰ ਬਚਾਇਆ ਨਾ ਜਾ ਸਕਿਆ। 1984 ਵਿੱਚ 58 ਸਾਲਾ ਕੇਡੀ ਜਾਧਵ ਨੇ ਦੁਨੀਆ ਨੂੰ ਅਲਵਿਦਾ ਕਿਹ ਦਿੱਤਾ। ਭਾਰਤ ਸਰਕਾਰ ਜਾਧਵ ਨੂੰ ਬਣਦਾ ਸਤਿਕਾਰ ਨਹੀਂ ਦੇ ਸਕੀ। ਉਸ ਦੇ ਓਲੰਪਿਕ ਤਮਗਾ ਜਿੱਤਣ ਤੋਂ 50 ਸਾਲ ਬਾਅਦ 2001 ਵਿੱਚ ਮਰਨ ਉਪਰੰਤ ਅਰਜੁਨ ਪੁਰਸਕਾਰ ਨਾਲ ਸਨਮਾiਨਤ ਕੀਤਾ ਗਿਆ। ਸਾਲ 2010 ਵਿੱਚ, ਦਿੱਲੀ ਦੇ ਇੰਦਰਾ ਗਾਂਧੀ ਸਪੋਰਟਸ ਕੰਪਲੈਕਸ ਵਿੱਚ ਕੁਸ਼ਤੀ ਸਟੇਡੀਅਮ ਦਾ ਨਾਮ ਵੀ ਕੇ ਡੀ ਜਾਧਵ ਦੇ ਨਾਮ ‘ਤੇ ਰੱਖਿਆ ਗਿਆ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement