ਯੂਰੋਪ ਵਿਚ ਭਿਆਨਕ ਹੜ੍ਹ ਨੇ ਮਚਾਈ ਤਬਾਹੀ, 125 ਤੋਂ ਵੱਧ ਮੌਤਾਂ ਤੇ ਹਜ਼ਾਰਾਂ ਲੋਕ ਲਾਪਤਾ
Published : Jul 17, 2021, 12:23 pm IST
Updated : Jul 17, 2021, 12:23 pm IST
SHARE ARTICLE
More than 100 dead, as many as 1,500 missing after floods hit Europe
More than 100 dead, as many as 1,500 missing after floods hit Europe

ਯੂਰੋਪ ਵਿਚ ਭਾਰੀ ਬਾਰਿਸ਼ ਤੋਂ ਬਾਅਦ ਆਏ ਭਿਆਨਕ ਹੜ੍ਹ ਨੇ ਤਬਾਹੀ ਮਚਾ ਦਿੱਤੀ ਹੈ। ਦੇਸ਼ ਦੇ ਪੱਛਮੀ ਹਿੱਸੇ ਵਿਚ ਹੜ੍ਹ ਕਾਰਨ 125 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ

ਬਰਲਿਨ: ਯੂਰੋਪ ਵਿਚ ਭਾਰੀ ਬਾਰਿਸ਼ ਤੋਂ ਬਾਅਦ ਆਏ ਭਿਆਨਕ ਹੜ੍ਹ ਨੇ ਤਬਾਹੀ ਮਚਾ ਦਿੱਤੀ ਹੈ। ਦੇਸ਼ ਦੇ ਪੱਛਮੀ ਹਿੱਸੇ ਵਿਚ ਹੜ੍ਹ ਕਾਰਨ 125 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਜਦਕਿ ਇਕ ਹਜ਼ਾਰ ਤੋਂ ਵੀ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ।  ਕਈ ਦਿਨਾਂ ਤੋਂ ਭਾਰੀ ਬਾਰਿਸ਼ ਤੋਂ ਬਾਅਦ ਆਏ ਹੜ੍ਹ ਕਾਰਨ ਜਰਮਨੀ ਵਿਚ ਵੱਡੀ ਗਿਣਤੀ ਵਿਚ ਲੋਕ ਬੇਘਰ ਹੋ ਗਏ। ਜਰਮਨੀ ਤੋਂ ਇਲਾਵਾ ਯੂਰਪ ਦੇ ਦੂਜੇ ਦੇਸ਼ਾਂ ਵਿਚ ਵੀ ਕਹਿਰ ਜਾਰੀ ਹੈ।

Deadly floods hit EuropeDeadly floods hit Europe

ਹੋਰ ਪੜ੍ਹੋ: ਭਾਰਤ ਵਿਚ ਅਗਸਤ ਦੇ ਅਖੀਰ ਤੱਕ ਆਵੇਗੀ ਕੋਰੋਨਾ ਦੀ ਤੀਜੀ ਲਹਿਰ: ICMR

ਇਕ ਸ਼ਹਿਰ ਵਿਚ ਭਿਆਨਕ ਹੜ੍ਹ ਕਾਰਨ ਘਰ ਜ਼ਮੀਨ ਦੇ ਹੇਠਾਂ ਦੱਬ ਗਈ। ਰਾਹਤ ਕਰਮਚਾਰੀ ਇਸ ਭਿਆਨਕ ਮੰਜਰ ਨਾਲ ਨਜਿੱਠਣ ਲਈ ਲਗਾਤਾਰ ਕੋਸ਼ਿਸ਼ਾਂ ਵਿਚ ਜੁਟੇ ਹੋਏ ਹਨ। ਉਧਰ ਉੱਤਰੀ ਰਾਈਨ ਵੈਸਟਫੇਲੀਆ ਵਿਚ 43 ਲੋਕਾਂ ਦੀ ਮੌਤ ਹੋ ਗਈ। ਹਾਲਾਂਕਿ ਅਧਿਕਾਰੀਆਂ ਅਨੁਸਾਰ ਗਿਣਤੀ ਵਧ ਸਕਦੀ ਹੈ।

Deadly floods hit EuropeDeadly floods hit Europe

ਹੋਰ ਪੜ੍ਹੋ: ਹਰਵਿੰਦਰ ਸਿੰਘ ਨੂੰ ਮਿਲੀ Tokyo Paralympics ਦੀ ਟਿਕਟ, ਤੀਰਅੰਦਾਜ਼ੀ ’ਚ ਰੌਸ਼ਨ ਕਰੇਗਾ ਦੇਸ਼ ਦਾ ਨਾਂਅ

ਜਰਮਨੀ ਦੇ ਰਾਸ਼ਟਰਪਤੀ ਨੇ ਅਚਾਨਕ ਆਈ ਇਸ ਆਪਦਾ ਦੌਰਾਨ ਪ੍ਰਭਾਵਿਤ ਲੋਕਾਂ ਦੀ ਮਦਦ ਦਾ ਐਲਾਨ ਕੀਤਾ ਹੈ। ਬੇਲਜ਼ੀਅਮ ਵਿਚ ਵਿਚ ਘੱਟੋ ਘੱਟ 20 ਲੋਕਾਂ ਦੀ ਮੌਤ ਹੋਈ ਹੈ ਅਤੇ ਕਈ ਲਾਪਤਾ ਵੀ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜਰਮਨੀ ਵਿਚ ਕਰੀਬ 1300 ਲੋਕ ਹੁਣ ਤੱਕ ਲਾਪਤਾ ਹਨ। ਇਹਨਾਂ ਲੋਕਾਂ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।

Deadly floods hit EuropeDeadly floods hit Europe

ਹੋਰ ਪੜ੍ਹੋ: ਤਰਸਯੋਗ ਹਾਲਤ ’ਚ ਜ਼ਿੰਦਗੀ ਬਸਰ ਕਰ ਰਹੀ ਹੈ ਨਵਾਬ ਸ਼ੇਰ ਮੁਹੰਮਦ ਖ਼ਾਨ ਦੀ ਕੁਲ ਦੇ ਆਖ਼ਰੀ ਨਵਾਬ ਦੀ ਬੇਗ਼ਮ

ਦੱਸਿਆ ਜਾ ਰਿਹਾ ਹੈ ਕਿ 1962 ਤੋਂ ਬਾਅਦ ਪਹਿਲੀ ਵਾਰ ਕਿਸੇ ਕੁਦਰਤੀ ਆਫਤ ਵਿਚ ਜਰਮਨੀ ਵਿਚ ਇੰਨੇ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਪਹਿਲਾਂ 1962 ਵਿਚ ਆਏ ਹੜ੍ਹ ਦੌਰਾਨ 340 ਲੋਕਾਂ ਦੀ ਮੌਤ ਹੋਈ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement