
ਮੱਧ ਪ੍ਰਦੇਸ਼ ਵਿਚ ਸੱਭ ਤੋਂ ਵੱਧ ਨਸ਼ੀਲੇ ਪਦਾਰਥ ਨਸ਼ਟ ਕੀਤੇ ਗਏ
ਨਵੀਂ ਦਿੱਲੀ: ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਅੱਜ 2,381 ਕਰੋੜ ਰੁਪਏ ਦੀ ਕੀਮਤ ਦੇ 1.40 ਲੱਖ ਕਿਲੋਗ੍ਰਾਮ ਤੋਂ ਵੱਧ ਨਸ਼ੀਲੇ ਪਦਾਰਥ ਨਸ਼ਟ ਕੀਤੇ ਗਏ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਆਪ੍ਰੇਸ਼ਨ ਦੌਰਾਨ ਡਿਜੀਟਲ ਮਾਧਿਅਮ ਰਾਹੀਂ ਮੌਜੂਦ ਸਨ। ਵੱਖ-ਵੱਖ ਸ਼ਹਿਰਾਂ ਵਿਚ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ ਗਿਆ ਅਤੇ ਸ਼ਾਹ ਨੇ 'ਨਸ਼ਾ ਤਸਕਰੀ ਅਤੇ ਰਾਸ਼ਟਰੀ ਸੁਰੱਖਿਆ' ਵਿਸ਼ੇ 'ਤੇ ਇਕ ਕਾਨਫ਼ਰੰਸ ਵਿਚ ਸ਼ਾਮਲ ਹੁੰਦਿਆਂ ਨਵੀਂ ਦਿੱਲੀ ਤੋਂ ਵੀਡੀਉ ਕਾਨਫਰੰਸ ਰਾਹੀਂ ਇਹ ਆਪ੍ਰੇਸ਼ਨ ਦੇਖਿਆ। ਇਸ ਦੌਰਾਨ ਮੱਧ ਪ੍ਰਦੇਸ਼ ਵਿਚ ਸੱਭ ਤੋਂ ਵੱਧ ਨਸ਼ੀਲੇ ਪਦਾਰਥ ਨਸ਼ਟ ਕੀਤੇ ਗਏ।
ਇਹ ਵੀ ਪੜ੍ਹੋ: ਫਾਜ਼ਿਲਕਾ 'ਚ ਹੜ੍ਹ ਨਾਲ ਹੋਈ ਤਬਾਹੀ ਨੂੰ ਵੇਖ ਨੌਜਵਾਨ ਨੂੰ ਪਿਆ ਦਿਲ ਦਾ ਦੌਰਾ, ਮੌਤ
ਅਧਿਕਾਰੀਆਂ ਨੇ ਦਸਿਆ ਕਿ ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥਾਂ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.) ਦੀ ਹੈਦਰਾਬਾਦ ਯੂਨਿਟ ਵਲੋਂ ਜ਼ਬਤ ਕੀਤਾ ਗਿਆ 6,590 ਕਿਲੋਗ੍ਰਾਮ, ਇੰਦੌਰ ਯੂਨਿਟ ਵਲੋਂ ਜ਼ਬਤ ਕੀਤਾ ਗਿਆ 822 ਕਿਲੋਗ੍ਰਾਮ ਅਤੇ ਜੰਮੂ ਯੂਨਿਟ ਵਲੋਂ ਬਰਾਮਦ ਕੀਤਾ ਗਿਆ 356 ਕਿਲੋਗ੍ਰਾਮ ਨਸ਼ਾ ਸ਼ਾਮਲ ਹੈ।
ਇਹ ਵੀ ਪੜ੍ਹੋ: ਗਰੀਬਾਂ ਦਾ ਮੁਕੇਸ਼ ਅੰਬਾਨੀ: 7 ਕਰੋੜ ਦੀ ਕੁੱਲ ਜਾਇਦਾਦ ਨਾਲ ਭਰਤ ਜੈਨ ਬਣਿਆ ਦੁਨੀਆਂ ਦਾ ਸੁਪਰ ਅਮੀਰ ਭਿਖਾਰੀ
ਇਸ ਤੋਂ ਇਲਾਵਾ ਵੱਖ-ਵੱਖ ਸੂਬਿਆਂ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਵੀ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕੀਤਾ। ਮੱਧ ਪ੍ਰਦੇਸ਼ ਵਿਚ 1,03,884 ਕਿਲੋਗ੍ਰਾਮ, ਅਸਾਮ ਵਿਚ 1,486 ਕਿਲੋਗ੍ਰਾਮ, ਚੰਡੀਗੜ੍ਹ ਵਿਚ 229 ਕਿਲੋਗ੍ਰਾਮ, ਗੋਆ ਵਿਚ 25 ਕਿਲੋਗ੍ਰਾਮ, ਗੁਜਰਾਤ ਵਿਚ 4,277 ਕਿਲੋਗ੍ਰਾਮ, ਹਰਿਆਣਾ ਵਿਚ 2,458 ਕਿਲੋਗ੍ਰਾਮ, ਜੰਮੂ-ਕਸ਼ਮੀਰ ਵਿਚ 4,069 ਕਿਲੋਗ੍ਰਾਮ, ਮਹਾਰਾਸ਼ਟਰ ਵਿਚ 159 ਕਿਲੋਗ੍ਰਾਮ ਅਤੇ ਤ੍ਰਿਪੁਰਾ ਵਿਚ 1,380 ਕਿਲੋਗ੍ਰਾਮ ਅਤੇ ਉੱਤਰ ਪ੍ਰਦੇਸ਼ ਵਿਚ 4,049 ਕਿਲੋ ਨਸ਼ੀਲਾ ਪਦਾਰਥ ਨਸ਼ਟ ਕੀਤਾ ਗਿਆ।
ਇਹ ਵੀ ਪੜ੍ਹੋ: ਉਚੇਰੀ ਪੜ੍ਹਾਈ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ
ਸੋਮਵਾਰ ਨੂੰ ਕੀਤੀ ਗਈ ਇਸ ਕਾਰਵਾਈ ਤੋਂ ਬਾਅਦ ਸਿਰਫ ਇਕ ਸਾਲ 'ਚ ਨਸ਼ਟ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੁੱਲ ਮਾਤਰਾ 10 ਲੱਖ ਕਿਲੋਗ੍ਰਾਮ ਹੋ ਗਈ ਹੈ, ਜਿਸ ਦੀ ਕੀਮਤ 12,000 ਕਰੋੜ ਰੁਪਏ ਸੀ। ਐਨ.ਸੀ.ਬੀ. ਦੀਆਂ ਖੇਤਰੀ ਇਕਾਈਆਂ ਅਤੇ ਸੂਬਿਆਂ ਦੀਆਂ ਨਸ਼ਾ ਵਿਰੋਧੀ ਟਾਸਕ ਫੋਰਸਿਜ਼ ਨੇ 1 ਜੂਨ, 2022 ਅਤੇ 15 ਜੁਲਾਈ, 2023 ਦਰਮਿਆਨ ਲਗਭਗ 9,580 ਕਰੋੜ ਰੁਪਏ ਦੇ ਲਗਭਗ 8,76,554 ਕਿਲੋਗ੍ਰਾਮ ਨਸ਼ੀਲੇ ਪਦਾਰਥ ਨਸ਼ਟ ਕੀਤੇ ਗਏ, ਜੋ ਕਿ ਤੈਅ ਟੀਚੇ ਤੋਂ 11 ਗੁਣਾ ਵੱਧ ਹਨ।