ਕੀ ਹੁੰਦਾ ਹਵਾਲਾ ਕਾਰੋਬਾਰ ਤੇ ਕਿਉਂ ਮੰਨਿਆ ਜਾਂਦਾ ਇਸ ਨੂੰ ਗ਼ੈਰਕਾਨੂੰਨੀ?
Published : Aug 17, 2020, 1:04 pm IST
Updated : Aug 17, 2020, 1:04 pm IST
SHARE ARTICLE
 file photo
file photo

ਹਾਲ ਹੀ ਵਿਚ ਦਿੱਲੀ ਤੋਂ ਅਪਰੇਟ ਕਰਨ ਵਾਲੇ ਇਕ ਚੀਨੀ ਹਵਾਲਾ ਕਾਰੋਬਾਰੀ ਚਾਰਲੀ ਪੇਂਗ ਨੂੰ .........

ਹਾਲ ਹੀ ਵਿਚ ਦਿੱਲੀ ਤੋਂ ਅਪਰੇਟ ਕਰਨ ਵਾਲੇ ਇਕ ਚੀਨੀ ਹਵਾਲਾ ਕਾਰੋਬਾਰੀ ਚਾਰਲੀ ਪੇਂਗ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਤੋਂ ਬਾਅਦ ਜਾਂਚ ਦੌਰਾਨ ਘੱਟੋ ਘੱਟ ਇਕ ਹਜ਼ਾਰ ਕਰੋੜ ਦੇ ਗ਼ੈਰ ਕਾਨੂੰਨੀ ਲੈਣ ਦੇਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਨੇ।

photophoto

ਆਮਦਨ ਕਰ ਵਿਭਾਗ ਅਤੇ ਈਡੀ ਵਰਗੀਆਂ ਜਾਂਚ ਏਜੰਸੀਆਂ ਪੇਂਗ ਅਤੇ ਉਸ ਦੇ ਹਵਾਲਾ ਨੈੱਟਵਰਕ ਦੀ ਜਾਂਚ ਪੜਤਾਲ ਕਰਨ ਵਿਚ ਜੁਟੀਆਂ ਹੋਈਆਂ ਨੇ।  ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕੀ ਹੁੰਦਾ ਏ ਹਵਾਲਾ ਨੈੱਟਵਰਕ? ਅਤੇ ਇਹ ਕਿਵੇਂ ਕਰਦਾ ਕੰਮ? ਅਤੇ ਕਿਉਂ ਇਸ ਤਰ੍ਹਾਂ ਦੇ ਵਿੱਤੀ ਲੈਣ ਦੇਣ ਨੂੰ ਮੰਨਿਆ ਜਾਂਦਾ ਗ਼ੈਰਕਾਨੂੰਨੀ?

photophoto

ਹਵਾਲਾ ਸ਼ਬਦ ਦਾ ਅਰਥ 'ਭਰੋਸੇ' ਤੋਂ ਲਿਆ ਜਾਂਦਾ। ਭਾਰਤ ਵਿਚ ਕਿਸੇ ਸਮੇਂ ਇਸ ਨੂੰ ਹੁੰਡੀ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ ਅਤੇ ਦੁਨੀਆ ਦੇ ਕਈ ਦੇਸ਼ਾਂ ਵਿਚ ਹੁਣ ਵੀ ਇਸ ਨੂੰ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ। ਮੌਜੂਦਾ ਸਮੇਂ ਇਸ ਨੂੰ ਅੰਡਰਗਰਾਊਂਡ ਬੈਂਕਿੰਗ ਜਾਂ ਗ਼ੈਰਕਾਨੂੰਨੀ ਬੈਂਕਿੰਗ ਦਾ ਨਾਂਅ ਵੀ ਦਿੱਤਾ ਜਾਂਦਾ।

photophoto

ਇਹ ਇਕ ਅਜਿਹਾ ਸਿਸਟਮ ਹੁੰਦਾ, ਜਿਸ ਵਿਚ ਕੈਸ਼ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਟਰਾਂਸਫਰ ਨਹੀਂ ਹੁੰਦਾ ਪਰ ਇਕ ਗਾਹਕ ਇਕ ਜਗ੍ਹਾ ਤੋਂ ਅਪਣਾ ਪੈਸਾ ਦੂਜੀ ਜਗ੍ਹਾ ਕਿਸੇ ਨੂੰ ਵੀ ਭੇਜ ਸਕਦੇ। ਅਸਲ ਵਿਚ ਕੈਸ਼ ਨੂੰ ਬਿਨਾਂ ਟਰਾਂਸਫਰ ਕੀਤੇ, ਟਰਾਂਜੈਕਸ਼ਨ ਕੀਤਾ ਜਾਣਾ ਇਸ ਕਾਰੋਬਾਰ ਦੀ ਖ਼ਾਸੀਅਤ ਹੈ। ਇਸ ਪੂਰੇ ਨੈੱਟਵਰਕ ਵਿਚ ਕਈ ਹਵਾਲਾਦਾਰ ਜਾਂ ਹਵਾਲਾ ਡੀਲਰ ਹੁੰਦੇ ਨੇ।

photophoto

ਯਾਨੀ ਜੇਕਰ ਤੁਸੀਂ ਮੁੰਬਈ ਵਿਚ ਹੋ ਅਤੇ ਅਪਣੇ ਕਿਸੇ ਦੋਸਤ ਨੂੰ ਦੁਬਈ ਵਿਚ ਇਕ ਰਕਮ ਭੇਜਣਾ ਚਾਹੁੰਦੇ ਹੋ ਤਾਂ ਅਜਿਹੇ ਵਿਚ ਹਵਾਲਾ ਨੈੱਟਵਰਕ ਦੇ ਜ਼ਰੀਏ ਤੁਸੀਂ ਸਭ ਤੋਂ ਪਹਿਲਾਂ ਮੁੰਬਈ ਦੇ ਇਕ ਹਵਾਲਾ ਬ੍ਰੋਕਰ ਦੇ ਕੋਲ ਜਾਓਗੇ ਅਤੇ ਜੋ ਰਕਮ ਤੁਸੀਂ ਦੁਬਈ ਭੇਜਣਾ ਚਾਹੁੰਦੇ ਹੋ

ਉਹ ਉਸ ਦਲਾਲ ਨੂੰ ਦਿਓਗੇ। ਬਦਲੇ ਵਿਚ ਦਲਾਲ ਤੁਹਾਨੂੰ ਇਕ ਕੋਡ ਦੇਵੇਗਾ, ਇਹ ਸੀਕ੍ਰੇਟ ਕੋਡ ਲੈ ਕੇ ਤੁਹਾਡਾ ਦੋਸਤ ਦੁਬਈ ਦੇ ਹਵਾਲਾ ਬ੍ਰੋਕਰ ਦੇ ਕੋਲ ਜਾਵੇਗਾ। ਕੋਡ ਦੱਸਦੇ ਹੀ ਤੁਹਾਡੇ ਦੋਸਤ ਨੂੰ ਤੁਹਾਡੀ ਭੇਜੀ ਹੋਈ ਰਕਮ ਮਿਲ ਜਾਵੇਗੀ। ਇਸ ਵਿਚੋਂ ਕੁੱਝ ਕਮਿਸ਼ਨ ਦੁਬਈ ਦਾ ਦਲਾਲ ਕੱਟ ਲਵੇਗਾ।

ਇਸ ਗ਼ੈਰਕਾਨੂੰਨੀ ਨੈੱਟਵਰਕ ਦੇ ਜ਼ਰੀਏ ਕਰੰਸੀ ਐਕਸਚੇਂਜ ਵੀ ਹੋ ਜਾਂਦੀ ਹੈ, ਯਾਨੀ ਜਿੱਥੋਂ ਤੁਸੀਂ ਰੁਪਏ ਵਿਚ ਰਕਮ ਦਿੰਦੇ ਹੋ ਅਤੇ ਦੂਜੇ ਦੇਸ਼ ਵਿਚ ਉਥੋਂ ਦੀ ਕਰੰਸੀ ਦੇ ਹਿਸਾਬ ਨਾਲ ਰਕਮ ਦਾ ਭੁਗਤਾਨ ਹੋ ਜਾਂਦਾ। ਤਾਂ ਇੰਝ ਕੰਮ ਕਰਦਾ ਇਹ ਹਵਾਲਾ ਨੈੱਟਵਰਕ। ਪਿਛਲੇ ਕੁੱਝ ਸਮੇਂ ਤੋਂ ਮੋਬਾਇਲ ਫ਼ੋਨ 'ਤੇ ਭੁਗਤਾਨ ਦੀ ਸੁਵਿਧਾ ਨਾਲ ਇਹ ਹੋਰ ਵੀ ਆਸਾਨ ਹੁੰਦਾ ਜਾ ਰਿਹਾ।

ਹਾਲਾਂਕਿ ਕਈ ਦੇਸ਼ਾਂ ਵਿਚ ਡੈਬਿਟ ਜਾਂ ਕ੍ਰੈਡਿਟ ਕਾਰਡ ਅਤੇ ਬੈਂਕਿੰਗ ਜ਼ਰੀਏ ਇਕ ਹੱਦ ਤਕ ਹੀ ਅਤੇ ਸਿਰਫ਼ ਲੋਕਲ ਬੈਂਕਿੰਗ ਦੀਆਂ ਸਹੂਲਤਾਂ ਨੇ, ਫਿਰ ਵੀ ਹਵਾਲਾ ਕਾਰੋਬਾਰੀ ਇਸ ਤਕਨੀਕ ਦੀ ਵਰਤੋਂ ਦੇ ਹੋਰ ਢੰਗ ਤਰੀਕੇ ਲੱਭ ਰਹੇ ਨੇ।

ਦੂਜੇ ਪਾਸੇ ਹਵਾਲਾ ਨੈੱਟਵਰਕ ਵਿਚ ਹੁਣ ਦੀ ਹਿਸਾਬ ਕਿਤਾਬ ਰੱਖਿਆ ਜਾਂਦਾ ਅਤੇ ਭੇਜੀ ਗਈ ਜਾਂ ਡਿਲੀਵਰ ਕੀਤੀ ਗਈ ਰਕਮ ਦੀ ਪੂਰੀ ਕਿਤਾਬ ਤਿਆਰ ਕੀਤੀ ਜਾਂਦੀ ਐ ਤਾਂ ਕਿ ਡੀਲਿੰਗ ਸਹੀ ਤਰੀਕੇ ਨਾਲ ਚਲਦੀ ਰਹੇ। ਹੁਣ ਵੱਡਾ ਸਵਾਲ ਇਹ ਐ ਕਿ ਆਖ਼ਰ ਕਿਉਂ ਪੈਂਦੀ  ਹੈ ਹਵਾਲਾ ਦੀ ਜ਼ਰੂਰਤ? ਗ਼ੈਰਕਾਨੂੰਨੀ ਹੋਣ ਦੇ ਬਾਵਜੂਦ ਲੋਕ ਹੁਣ ਵੀ ਹਵਾਲਾ ਦੇ ਜ਼ਰੀਏ ਰਕਮ ਦੇ ਲੈਣ ਦੇਣ ਵਿਚ ਕਿਉਂ ਰੁਚੀ ਲੈਂਦੇ ਨੇ ਜਾਂ ਕਿਉਂ ਇਸ ਦੀ ਜ਼ਰੂਰਤ ਪੈਂਦੀ ਹੈ, ਇਸ ਦੇ ਪਿੱਛੇ ਕਈ ਵੱਡੇ ਕਾਰਨ ਨੇ, ਆਓ ਤੁਹਾਨੂੰ ਦੱਸਦੇ ਆਂ।

1. ਹਵਾਲਾ ਦੇ ਜ਼ਰੀਏ ਰਕਮ ਭੇਜਣ ਵਿਚ ਕਾਨੂੰਨੀ ਢੰਗ ਨਾਲ ਰਕਮ ਭੇਜਣ ਤੋਂ ਘੱਟ ਕਮਿਸ਼ਨ ਦੇਣਾ ਪੈਂਦੈ।
2. ਇਸ ਨੈੱਟਵਰਕ ਜ਼ਰੀਏ ਲੈਣ ਦੇਣ ਵਿਚ ਕੋਈ ਆਈਡੀ ਜਾਂ ਇਨਕਮ ਸਬੰਧੀ ਦਸਤਾਵੇਜ਼ਾਂ ਦੀ ਲੋੜ ਨਹੀਂ ਪੈਂਦੀ।
3. ਹਵਾਲਾ ਦੇ ਜ਼ਰੀਏ ਹੋਣ ਵਾਲੇ ਲੈਣ ਦੇਣ ਵਿਚ ਨਾ ਤਾਂ ਅਸਲੀ ਪਛਾਣ ਅਤੇ ਰਕਮ ਦੇ ਸਰੋਤ ਨੂੰ ਲੈ ਕੇ ਕੋਈ ਪੁੱਛਗਿੱਛ ਨਹੀਂ ਹੁੰਦੀ।
4. ਹਵਾਲਾ ਦੇ ਜ਼ਰੀਏ ਅਪਣੀ ਗ਼ੈਰਕਾਨੂੰਨੀ ਸੰਪਤੀ ਜਾਂ ਬਲੈਕ ਮਨੀ ਨੂੰ ਇਸ ਨੈੱਟਵਰਕ ਜ਼ਰੀਏ ਆਸਾਨੀ ਨਾਲ ਕਿਤੇ ਹੋਰ ਟਰਾਂਸਫਰ ਕੀਤਾ ਜਾ ਸਕਦਾ।

ਬੈਂਕਿੰਗ ਅਤੇ ਫਾਈਨਾਂਸ ਦੀਆਂ ਕਈ ਰਸਮਾਂ ਅਤੇ ਕਾਨੂੰਨੀ ਪ੍ਰਣਾਲੀਆਂ ਦੇ ਆ ਜਾਣ ਤੋਂ ਬਾਅਦ ਦਹਾਕਿਆਂ ਪਹਿਲਾਂ ਹੀ ਹਵਾਲਾ ਕਾਰੋਬਾਰ ਨੂੰ ਗ਼ੈਰਕਾਨੂੰਨੀ ਐਲਾਨ ਕਰ ਦਿੱਤਾ ਗਿਆ ਕਿਉਂਕਿ ਇਸ ਕਾਰੋਬਾਰ ਵਿਚ ਰਕਮ, ਰਕਮ ਭੇਜਣ ਵਾਲੇ, ਰਕਮ ਪਾਉਣ ਵਾਲੇ ਦੇ ਬਾਰੇ ਵਿਚ ਜ਼ਰੂਰੀ ਅਤੇ ਜ਼ਿਆਦਾ ਜਾਣਕਾਰੀਆਂ ਇਕੱਠੀਆਂ ਕਰਨੀਆਂ ਟੇਢੀ ਖੀਰ ਰਿਹੈ। ਇਹ ਵੀ ਹੈ ਕਿ ਇਸ ਕਾਰੋਬਾਰ ਵਿਚ ਕੋਈ ਦਸਤਾਵੇਜ਼ੀ ਹਿਸਾਬ ਨਹੀਂ ਹੁੰਦਾ, ਇਸ ਲਈ ਰਕਮ ਦੀ ਦੁਰਵਰਤੋਂ ਅੱਤਵਾਦ ਜਾਂ ਗ਼ੈਰਕਾਨੂੰਨੀ ਧੰਦਿਆਂ ਲਈ ਵੀ ਹੁੰਦੀ ਐ।

ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿਚ ਹਵਾਲਾ ਨੂੰ ਗ਼ੈਰਕਾਨੂੰਨੀ ਐਲਾਨ ਕੀਤਾ ਜਾ ਚੁੱਕਿਐ। ਭਾਰਤ ਵਿਚ ਫੇਮਾ ਯਾਨੀ ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ 2000 ਅਤੇ ਪੀਐਮਐਲਏ ਯਾਨੀ ਪ੍ਰਿਵੈਂਸ਼ਨ ਆਫ਼ ਮਨੀ ਲਾਂਡ੍ਰਿੰਗ ਐਕਟ 2002 ਵਰਗੇ ਦੋ ਪ੍ਰਮੁੱਖ ਕਾਨੂੰਨਾਂ ਤਹਿਤ ਇਸ ਨੈੱਟਵਰਕ ਅਤੇ ਕਾਰੋਬਾਰ ਨੂੰ ਗ਼ੈਰਕਾਨੂੰਨੀ ਮੰਨਿਆ ਜਾ ਚੁੱਕਿਆ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Ludhiana News Update: 26 Lakh's ਦੀ fraud ਮਾਰਨ ਵਾਲੀ ਨੂੰਹ ਬਾਰੇ ਸਹੁਰੇ ਨੇ ਕੀਤੇ ਨਵੇਂ ਖੁਲਾਸੇ | Latest News

18 May 2024 4:23 PM

ਪੰਜਾਬੀ ਨੇ ਲਾਇਆ ਦੇਸੀ ਜੁਗਾੜ, 1990 ਮਾਡਲ ਮਾਰੂਤੀ ‘ਤੇ ਫਿੱਟ ਕੀਤੀ ਗੰਨੇ ਦੇ ਰਸ ਵਾਲੀ ਮਸ਼ੀਨ

18 May 2024 4:03 PM

Spokesman Live || Darbar-E-Siyasat || Amarinder Raja Singh Warring

18 May 2024 3:35 PM

TODAY TOP NEWS LIVE - ਵੇਖੋ ਅੱਜ ਦੀਆਂ ਮੁੱਖ ਖ਼ਬਰਾ, ਜਾਣੋ ਕੀ ਕੁੱਝ ਹੈ ਖ਼ਾਸ SPEED NEWS

18 May 2024 2:27 PM

ਅੱਜ ਦੀਆਂ ਮੁੱਖ ਖ਼ਬਰਾਂ , ਹਰਿਆਣਾ ਦੇ ਨੂੰਹ 'ਚ ਵੱਡਾ ਹਾਦਸਾ, ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਨੂੰ ਅਚਾਨਕ ਲੱਗੀ ਅੱਗ

18 May 2024 2:19 PM
Advertisement