
ਸਾਰਿਆਂ ਨੂੰ ਭਾਜਪਾ ਦਾ ਝੂਠ ਦੱਸਾਂਗਾ, ਭਾਜਪਾ ਨੂੰ ਸ਼ੀਸ਼ਾ ਦਿਖਾਵਾਂਗਾ - ਅਖਿਲੇਸ਼ ਯਾਦਵ
ਲਖਨਊ – ਅੱਜ ਉੱਤਰ ਪ੍ਰਦੇਸ਼ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਮਾਜਵਾਦੀ ਪਾਰਟੀ ਦੇ ਵਿਧਾਇਕ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਦੇ ਵਿਰੋਧ ਵਿਚ ਵਿਧਾਨ ਭਵਨ ਦੇ ਬਾਹਰ ਰੋਸ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆਏ। ਪ੍ਰਦਰਸ਼ਨ ਦੌਰਾਨ ਕੁਝ ਵਿਧਾਇਕ ਮਹਿੰਗਾਈ ਦਾ ਵਿਰੋਧ ਕਰਦੇ ਹੋਏ ਆਪਣੇ ਹੱਥਾਂ ਵਿਚ ਗੈਸ ਸਿਲੰਡਰਾਂ ਦੇ ਪੋਸਟਰ ਫੜ ਕੇ ਖੜ੍ਹੇ ਸਨ। ਆਗੂਆਂ ਨੇ ਸਰਕਾਰ ਦੇ ਖਿਲਾਫ਼ ਲਿਖੇ ਹੋਏ ਨਾਅਰਿਆਂ ਦੇ ਬੈਨਰ ਵੀ ਫੜੇ ਹੋਏ ਸਨ ਅਤੇ ਸਰਕਾਰ ਵਿਰੋਧੀ ਨਾਅਰੇ ਲਗਾ ਰਹੇ ਸਨ। ਕੁਝ ਵਿਧਾਇਕ ਹੱਥਾਂ ਵਿਚ 'ਸ਼ੀਸ਼ਾ' ਵੀ ਲੈ ਕੇ ਸਰਕਾਰ ਨੂੰ 'ਸੱਚ ਦਿਖਾਉਣ' ਦੀ ਗੱਲ ਕਰ ਰਹੇ ਸਨ।
ਇਹ ਵੀ ਪੜ੍ਹੋ - ਇਨਸਾਨੀਅਤ ਸ਼ਰਮਸਾਰ: 11 ਮਹੀਨਿਆਂ ਦੀ ਮਾਸੂਮ ਬੱਚੀ ਨਾਲ ਚਚੇਰੇ ਭਰਾ ਨੇ ਕੀਤਾ ਬਲਾਤਕਾਰ
UP Assembly session: Samajwadi Party holds protest against BJP government
ਇਸ ਦੌਰਾਨ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਟਵੀਟ ਕਰਕੇ ਕਿਹਾ, "ਸਾਰਿਆਂ ਨੂੰ ਭਾਜਪਾ ਦਾ ਝੂਠ ਦੱਸਾਂਗਾ, ਭਾਜਪਾ ਨੂੰ ਸ਼ੀਸ਼ਾ ਦਿਖਾਵਾਂਗਾ।" ਸਪਾ ਵਿਧਾਇਕ ਨੇ ਵਿਧਾਨ ਪ੍ਰੀਸ਼ਦ ਮੈਂਬਰਾਂ ਵਿਚ ਮਹਿੰਗਾਈ ਅਤੇ ਮਹਿਲਾਵਾਂ ਦੇ ਖਿਲਾਫ਼ ਵਧ ਰਹੇ ਅਪਰਾਧ ਨੂੰ ਲੈ ਕੇ ਗੁੱਸਾ ਨਜ਼ਰ ਆਇਆ। ਵਿਧਾਨ ਪ੍ਰੀਸ਼ਦ ਮੈਂਬਰ ਰਾਜੇਂਦਰ ਚੌਧਰੀ, ਅਹਿਮਦ ਹਸਨ, ਸੁਨੀਲ ਸਾਜਨ ਅਤੇ ਰਾਜਪਾਲ ਕਸ਼ਯਪ ਦੀ ਅਗਵਾਈ ਵਿਚ ਸਪਾ ਆਗਾਂ ਨੇ ਪ੍ਰਦਰਸ਼ਨ ਕੀਤਾ।
ਇਹ ਵੀ ਪੜ੍ਹੋ - ਕਾਬੁਲ ਉੱਤੇ ਕਬਜ਼ਾ ਕਰਨ ਤੋਂ ਬਾਅਦ ਪਾਰਕ ਵਿੱਚ ਮਸਤੀ ਕਰਦੇ ਦਿਖਾਈ ਦਿੱਤੇ ਤਾਲਿਬਾਨੀ
UP Assembly session: Samajwadi Party holds protest against BJP government
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪਾ ਦੇ ਸੁਨੀਲ ਸਾਜਨ ਨੇ ਕਿਹਾ, “ਅਸੀਂ ਯੂਪੀ ਦੇ ਕਿਸਾਨਾਂ, ਬੇਰੁਜ਼ਗਾਰ ਨੌਜਵਾਨਾਂ ਦਾ ਮੁੱਦਾ, ਸੜਕ ਤੋਂ ਸਦਨ ਤੱਕ, ਔਰਤਾਂ ਦੀ ਸੁਰੱਖਿਆ ਦਾ ਮੁੱਦਾ ਉਠਾਵਾਂਗੇ ਅਤੇ ਅਸੀਂ ਮਹਿੰਗਾਈ, ਭ੍ਰਿਸ਼ਟਾਚਾਰ ਵਿਰੁੱਧ ਸਰਕਾਰ ਨੂੰ ਘੇਰ ਰਹੇ ਹਾਂ। ਨਾਲ ਹੀ ਇਹ ਦੱਸਣਾ ਚਾਹੁੰਦੇ ਹਾਂ ਕਿ ਸਰਕਾਰ ਨੇ ਆਪਣੇ ਮੈਨੀਫੈਸਟੋ ਵਿੱਚ ਕੀ ਕਿਹਾ ਸੀ ਅਤੇ ਸਾਢੇ ਚਾਰ ਸਾਲਾਂ ਵਿਚ ਸਰਕਾਰ ਨੇ ਕੀ ਕੀਤਾ ਹੈ। ਦੱਸ ਦਈਏ ਕਿ ਯੂਪੀ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ 24 ਅਗਸਤ ਤੱਕ ਜਾਰੀ ਰਹੇਗਾ। ਸਰਕਾਰ 18 ਅਗਸਤ ਨੂੰ ਦੁਪਹਿਰ 12.30 ਵਜੇ ਪੂਰਕ ਬਜਟ ਵੀ ਪੇਸ਼ ਕਰੇਗੀ।