
ਸੰਦੇਸ਼ ਟੈਸਟ ਪੈਨ-ਇੰਡੀਆ ਐਮਰਜੈਂਸੀ ਅਲਰਟ ਸਿਸਟਮ ਦੁਆਰਾ ਲਾਗੂ ਕੀਤੇ ਜਾ ਰਹੇ ਹਨ
ਨਵੀਂ ਦਿੱਲੀ: ਜੇਕਰ ਅੱਜ ਤੁਹਾਨੂੰ ਤੁਹਾਡੇ ਸਮਾਰਟਫੋਨ 'ਤੇ ਅਜੀਬ ਐਮਰਜੈਂਸੀ ਅਲਰਟ ਮਿਲ ਰਿਹਾ ਹੈ, ਤਾਂ ਚਿੰਤਾ ਨਾ ਕਰੋ। ਭਾਰਤ ਅੱਜ ਕਈ ਸਮਾਰਟਫੋਨਾਂ 'ਤੇ ਟੈਸਟ ਫਲੈਸ਼ ਭੇਜ ਕੇ ਆਪਣੇ ਐਮਰਜੈਂਸੀ ਅਲਰਟ ਸਿਸਟਮ ਦੀ ਜਾਂਚ ਕਰ ਰਿਹਾ ਹੈ। ਇਸ ਦੇ ਨਾਲ ਹੀ ਲੋਕਾਂ ਦੇ ਫੋਨਾਂ 'ਚ ਉੱਚੀ-ਉੱਚੀ ਬੀਪ ਨਾਲ ਸੰਦੇਸ਼ ਆ ਰਹੇ ਹਨ, ਜਿਸ 'ਚ ਲਿਖਿਆ ਹੈ ਕਿ ਇਹ ਭਾਰਤ ਸਰਕਾਰ ਦੇ ਟੈਲੀਕਾਮ ਵਿਭਾਗ ਵਲੋਂ ਸੈੱਲ ਬ੍ਰਾਡਕਾਸਟਿੰਗ ਸਿਸਟਮ ਰਾਹੀਂ ਭੇਜਿਆ ਗਿਆ ਟੈਸਟਿੰਗ ਸੰਦੇਸ਼ ਹੈ। ਕਿਰਪਾ ਕਰਕੇ ਇਸ ਸੁਨੇਹੇ ਨੂੰ ਅਣਵੇਖਿਆ ਕਰਨਾ ਕਿਉਂਕਿ ਇਹ ਕੋਈ ਜ਼ਰੂਰੀ ਮੈਸੇਜ਼ ਨਹੀਂ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ ਜੇਲ 'ਚੋਂ ਤਲਾਸ਼ੀ ਦੌਰਾਨ ਨਸ਼ੀਲੀਆਂ ਗੋਲੀਆਂ-ਮੋਬਾਈਲ, 2 ਵਿਅਕਤੀਆਂ ਖਿਲਾਫ਼ ਮਾਮਲਾ ਦਰਜ
ਇਹ ਸੰਦੇਸ਼ ਟੈਸਟ ਪੈਨ-ਇੰਡੀਆ ਐਮਰਜੈਂਸੀ ਅਲਰਟ ਸਿਸਟਮ ਦੁਆਰਾ ਲਾਗੂ ਕੀਤੇ ਜਾ ਰਹੇ ਹਨ। ਇਸਦਾ ਉਦੇਸ਼ ਜਨਤਕ ਸੁਰੱਖਿਆ ਨੂੰ ਵਧਾਉਣਾ ਅਤੇ ਐਮਰਜੈਂਸੀ ਦੀ ਸਥਿਤੀ ਵਿਚ ਜਲਦੀ ਤੋਂ ਜਲਦੀ ਲੋਕਾਂ ਤੱਕ ਪਹੁੰਚਣਾ ਹੈ।
ਇਹ ਵੀ ਪੜ੍ਹੋ: ਡੁੱਬ ਰਹੀ ਮੱਝ ਨੂੰ ਬਚਾਉਣ ਲਈ ਵਿਅਕਤੀ ਨੇ ਪਾਣੀ ਵਿਚ ਮਾਰੀ ਛਲਾਂਗ, ਮੌਤ
ਇਸ ਸੰਦੇਸ਼ ਬਾਰੇ, ਦੂਰਸੰਚਾਰ ਵਿਭਾਗ ਦੇ ਸੈੱਲ ਪ੍ਰਸਾਰਣ ਪ੍ਰਣਾਲੀ ਨੇ ਕਿਹਾ ਕਿ ਮੋਬਾਈਲ ਆਪਰੇਟਰਾਂ ਅਤੇ ਸੈੱਲ ਪ੍ਰਸਾਰਣ ਪ੍ਰਣਾਲੀ ਦੀ ਐਮਰਜੈਂਸੀ ਅਲਰਟ ਟ੍ਰਾਂਸਮਿਸ਼ਨ ਸਮਰੱਥਾ ਦੀ ਕੁਸ਼ਲਤਾ ਅਤੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਵੱਖ-ਵੱਖ ਖੇਤਰਾਂ ਵਿੱਚ ਸਮੇਂ-ਸਮੇਂ 'ਤੇ ਅਜਿਹੇ ਟੈਸਟ ਕਰਵਾਏ ਜਾਣਗੇ।