
ਕੇਂਦਰ ਸਰਕਾਰ ਦਾ ਅਹਿਮ ਫ਼ੈਸਲਾ
ਨਵੀਂ ਦਿੱਲੀ: ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਬੁਧਵਾਰ ਨੂੰ ਕਿਹਾ ਕਿ ਕੇਂਦਰ ਨੇ ਸਟਾਫ ਸਿਲੈਕਸ਼ਨ ਕਮਿਸ਼ਨ (ਐਸ. ਐਸ. ਸੀ.) ਵਲੋਂ ਸਰਕਾਰੀ ਨੌਕਰੀਆਂ ਲਈ ਭਰਤੀ ਪ੍ਰੀਖਿਆ 15 ਭਾਸ਼ਾਵਾਂ 'ਚ ਕਰਵਾਉਣ ਦਾ ਫੈਸਲਾ ਕੀਤਾ ਹੈ ਤਾਂ ਜੋ ਦੇਸ਼ ਦਾ ਕੋਈ ਨੌਜਵਾਨ ਨੌਕਰੀ ਦੇ ਮੌਕੇ ਤੋਂ ਖੁੰਝ ਨਾ ਸਕੇ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਇਤਿਹਾਸਕ ਫੈਸਲਾ ਸਥਾਨਕ ਨੌਜਵਾਨਾਂ ਦੀ ਭਾਗੀਦਾਰੀ ਅਤੇ ਖੇਤਰੀ ਭਾਸ਼ਾਵਾਂ ਨੂੰ ਉਤਸ਼ਾਹਤ ਕਰੇਗਾ।
ਇਹ ਵੀ ਪੜ੍ਹੋ: ਦੋ ਸਿੱਖਾਂ ਨੂੰ ਕੌਮੀ ਸਨਮਾਨ ਦੇਵੇਗੀ ਪਾਕਿਸਤਾਨ ਸਰਕਾਰ; ਰਮੇਸ਼ ਸਿੰਘ ਤੇ ਡਾ. ਮੀਮਪਾਲ ਸਿੰਘ ਨੂੰ ਮਿਲੇਗਾ ਸਨਮਾਨ
ਪ੍ਰਸੋਨਲ ਰਾਜ ਮੰਤਰੀ ਸਿੰਘ ਨੇ ਕਿਹਾ, "ਹਾਲ ਹੀ ਵਿਚ 15 ਭਾਰਤੀ ਭਾਸ਼ਾਵਾਂ ਵਿਚ ਸਰਕਾਰੀ ਨੌਕਰੀਆਂ ਲਈ ਭਰਤੀ ਪ੍ਰੀਖਿਆਵਾਂ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਦੇਸ਼ ਦਾ ਕੋਈ ਵੀ ਨੌਜਵਾਨ ਭਾਸ਼ਾ ਦੀ ਰੁਕਾਵਟ ਕਾਰਨ ਨੌਕਰੀ ਦੇ ਮੌਕੇ ਤੋਂ ਖੁੰਝ ਨਾ ਜਾਵੇ।"
ਇਹ ਵੀ ਪੜ੍ਹੋ: ਤੜਕਸਾਰ ਭਰਤਗੜ੍ਹ ’ਚ ਵਾਪਰਿਆ ਹਾਦਸਾ; ਸਿਲੰਡਰ ਫਟਣ ਕਾਰਨ ਦੁਕਾਨਦਾਰ ਦੇ ਇਕਲੌਤੇ ਪੁੱਤ ਸਣੇ 2 ਦੀ ਮੌਤ
ਉਨ੍ਹਾਂ ਦਸਿਆ ਕਿ ਪ੍ਰਸ਼ਨ ਪੱਤਰ ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ 13 ਖੇਤਰੀ ਭਾਸ਼ਾਵਾਂ ਅਸਾਮੀ, ਬੰਗਾਲੀ, ਗੁਜਰਾਤੀ, ਮਰਾਠੀ, ਮਲਿਆਲਮ, ਕੰਨੜ, ਤਾਮਿਲ, ਤੇਲਗੂ, ਉੜੀਆ, ਉਰਦੂ, ਪੰਜਾਬੀ, ਮਨੀਪੁਰੀ ਅਤੇ ਕੋਂਕਣੀ ਵਿਚ ਵੀ ਹੋਣਗੇ। ਐਸ.ਐਸ.ਸੀ. ਵਲੋਂ ਕਰਵਾਈ ਗਈ ਭਰਤੀ ਪ੍ਰੀਖਿਆ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, “ਪਿਛਲੇ ਨੌਂ ਸਾਲਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰੀ ਭਾਸ਼ਾ ਹਿੰਦੀ ਤੋਂ ਇਲਾਵਾ ਭਾਰਤੀ ਖੇਤਰੀ ਭਾਸ਼ਾਵਾਂ ਨੂੰ ਉਤਸ਼ਾਹਤ ਕਰਨ ਵਿਚ ਪ੍ਰਗਤੀ ਹੋਈ ਹੈ”।
ਇਹ ਵੀ ਪੜ੍ਹੋ: ਭਾਰੀ ਮੀਂਹ ਕਾਰਨ ਹਿਮਾਚਲ ਪ੍ਰਦੇਸ਼ ਵਿਚ ਹੋਇਆ 7200 ਕਰੋੜ ਰੁਪਏ ਦਾ ਨੁਕਸਾਨ; ਹੁਣ ਤਕ 327 ਮੌਤਾਂ
ਇਸ ਫੈਸਲੇ ਨਾਲ ਲੱਖਾਂ ਉਮੀਦਵਾਰ ਅਪਣੀ ਮਾਤ ਭਾਸ਼ਾ/ਖੇਤਰੀ ਭਾਸ਼ਾ ਵਿਚ ਪ੍ਰੀਖਿਆ ਦੇ ਸਕਣਗੇ। ਜਤਿੰਦਰ ਸਿੰਘ ਨੇ ਕਿਹਾ ਕਿ ਵੱਖ-ਵੱਖ ਸੂਬਿਆਂ ਤੋਂ ਐਸ.ਐਸ.ਸੀ. ਪ੍ਰੀਖਿਆਵਾਂ ਅੰਗਰੇਜ਼ੀ ਅਤੇ ਹਿੰਦੀ ਤੋਂ ਇਲਾਵਾ ਹੋਰ ਭਾਸ਼ਾਵਾਂ ਵਿਚ ਕਰਵਾਉਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ।