ਮਾਂ ਦਾ ਆਸ਼ੀਰਵਾਦ ਲੈ ਕੇ ਅੱਜ 69ਵਾਂ ਜਨਮਦਿਨ ਮਨਾਉਣਗੇ ਪੀਐਮ ਮੋਦੀ
Published : Sep 17, 2019, 10:11 am IST
Updated : Sep 17, 2019, 10:13 am IST
SHARE ARTICLE
Narendra Modi 69th birthday today
Narendra Modi 69th birthday today

ਧਾਨਮੰਤਰੀ ਨਰਿੰਦਰ ਮੋਦੀ ਦਾ ਅੱਜ 69ਵਾਂ ਜਨਮਦਿਨ ਹੈ। ਪੀਐਮ ਮੋਦੀ ਮੰਗਲਵਾਰ ਨੂੰ ਆਪਣੇ ਜਨਮ ਦਿਨ ਮੌਕੇ ’ਤੇ ਅਹਿਮਦਾਬਾਦ ’ਚ ਆਪਣੀ ਮਾਂ ਨੂੰ

ਨਵੀਂ ਦਿੱਲੀ : ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਅੱਜ 69ਵਾਂ ਜਨਮਦਿਨ ਹੈ। ਪੀਐਮ ਮੋਦੀ ਮੰਗਲਵਾਰ ਨੂੰ ਆਪਣੇ ਜਨਮ ਦਿਨ ਮੌਕੇ ’ਤੇ ਅਹਿਮਦਾਬਾਦ ’ਚ ਆਪਣੀ ਮਾਂ ਨੂੰ ਮਿਲ ਕੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਜਾਣਗੇ। ਮੋਦੀ ਅੱਜ ਕਈ ਪ੍ਰੋਗਰਾਮਾਂ ’ਚ ਸ਼ਿਰਕਤ ਕਰਨ ਲਈ ਅੱਜ ਰਾਤ ਗੁਜਰਾਤ ਪਹੁੰਚ ਗਏ ਹਨ। ਭਾਰਤੀ ਜਨਤਾ ਪਾਰਟੀ ਦੇ ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਆਪਣੇ ਛੋਟੇ ਭਰਾ ਪੰਕਜ ਮੋਦੀ ਦੇ ਘਰ ’ਤੇ ਆਪਣੀ ਮਾਂ ਹੀਰਾ ਬੇਨ ਨੂੰ ਮਿਲਣਗੇ।

Narendra Modi 69th birthday todayNarendra Modi 69th birthday today

ਬਾਗੀ ਵਿਧਾਇਕਾਂ ਦੀ ਪਟੀਸ਼ਨ 'ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ
ਕਰਨਾਟਕ ਦੇ 17 ਬਾਗੀ ਵਿਧਾਇਕਾਂ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਅੱਜ ਸੁਣਵਾਈ ਕਰੇਗਾ। ਇਸ ਮਾਮਲੇ ਦੀ ਸੁਣਵਾਈ ਜਸਟਿਸ ਰਮੰਨਾ ਦੀ ਪ੍ਰਧਾਨਗੀ ਵਾਲੀ ਬੈਂਚ ਕਰੇਗੀ। ਦਰਅਸਲ ਬਾਗੀ ਵਿਧਾਇਕਾਂ ਨੇ ਸਪੀਕਰ ਦੇ ਉਸ ਫੈਸਲੇ ਨੂੰ ਚੁਣੌਤ ਦਿੱਤੀ ਹੈ, ਜਿਸ ’ਚ ਸਪੀਕਰ ਨੇ ਦਲਬਦਲ ਕਾਨੂੰਨ ਦੇ ਤਹਿਤ ਇਨ੍ਹਾਂ ਵਿਧਾਇਕਾਂ ਨੂੰ ਅਯੋਗ ਕਰਾਰ ਦੇ ਦਿੱਤਾ ਸੀ।

Narendra Modi 69th birthday todayNarendra Modi 69th birthday today

ਮੇਧਾ ਪਾਟੇਕਰ ਕਰਨਗੀ ਅੰਦੋਲਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ 69ਵੇਂ ਜਨਮ ਦਿਨ ਮੌਕੇ ਗੁਜਰਾਤ ’ਚ ਸਰਦਾਰ ਸਰੋਵਰ ਡੈਮ ’ਤੇ ਪਵਿੱਤਰ ਨਰਮਦਾ ਨਦੀ ਦੀ ਪੂਜਾ ਕਰਨ ਦੀਆਂ ਖਬਰਾਂ ਦੌਰਾਨ ਨਰਮਦਾ ਬਚਾਓ ਅੰਦੋਲਨ ਦੀ ਨੇਤਾ ਮੇਧਾ ਪਾਟਕਰ ਨੇ ਕਿਹਾ ਹੈ ਕਿ ਸਰਦਾਰ ਸਰੋਵਰ ਡੈਮ ਦਾ ਗੇਟ ਖੋਲ੍ਹਣ ਦੀ ਮੰਗ ਨੂੰ ਲੈ ਕੇ ਇਸ ਤੋਂ ਪ੍ਰਭਾਵਿਤ ਹੋਣ ਵਾਲੇ ਲੋਕ ਮੱਧ ਪ੍ਰਦੇਸ਼ ਦੇ ਬੜਵਾਨੀ ਜ਼ਿਲੇ ’ਚ ਇਕ ਰੈਲੀ ਕੱਢਣਗੇ।

Narendra Modi 69th birthday todayNarendra Modi 69th birthday today

ਮਹਾਰਾਸ਼ਟਰ ਦੌਰੇ ’ਤੇ ਜਾਵੇਗੀ ਚੋਣ ਕਮਿਸ਼ਨ ਦੀ ਟੀਮ
ਮੁੱਖ ਚੋਣ ਕਮਿਸ਼ਨ ਸੁਨੀਲ ਅਰੋੜਾ ਦੀ ਅਗਵਾਈ ’ਚ ਚੋਣ ਕਮਿਸ਼ਨ ਦਾ ਇਕ ਦਲ ਮਹਾਰਾਸ਼ਟਰ ’ਚ ਅਗਾਮੀ ਵਿਧਾਨ ਸਭਾ ਚੋਣ ਦੀਆਂ ਤਿਆਰੀਆਂ ਦਾ  ਜਾਇਜ਼ਾ ਲੈਣ ਲਈ ਮੰਗਲਵਾਰ ਨੂੰ ਮੁੰਬਈ ਜਾਵੇਗਾ। ਕਮਿਸ਼ਨ ਦੇ ਸੂਤਰਾਂ ਨੇ ਸੋਮਵਾਰ  ਨੂੰ ਦੱਸਿਆ ਕਿ ਸੀਨੀਅਰ ਚੋਣ ਅਧਿਕਾਰੀਆਂ ਦਾ ਦਲ ਮੁੰਬਈ ’ਚ ਚੋਣ ਪ੍ਰਕਿਰਿਆ ਦੇ ਪ੍ਰਮੁੱਖ ਪਾਰਟੀਆਂ ਨਾਲ ਮੁਲਾਕਾਤ ਕਰ ਚੋਣ ਤਿਆਰੀਆਂ ਦੀ ਸਮੀਖਿਆ ਕਰੇਗਾ।

Narendra Modi 69th birthday todayNarendra Modi 69th birthday today

ਜੇਪੀ ਨੱਡਾ ਸ਼ਹੀਦ ਹਰੀਓਮ ਦੇ ਪਰਿਵਰਕ ਮੈਂਬਰਾਂ ਨਾਲ ਕਰਨਗੇ ਮੁਲਾਕਾਤ
ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਡਾ ਅੱਜ ਸੇਨਾ ਮੰਡਲ ਤੋਂ ਸਨਮਾਨਿਤ ਸ਼ਹੀਦ ਹਵਲਦਾਰ ਹਰੀਓਮ ਦੇ ਪਰਿਵਾਰਕ ਮੈਂਬਰਾਂ ਨੂੰ ਸਨਮਾਨਿਤ ਕਰਨਗੇ। ਸੇਨਾ ਮੰਡਲ ਤੋਂ ਸਨਮਾਨਿਤ ਸ਼ਹੀਦ ਹਵਲਦਾਰ ਹਰੀਓਮ ਨੇ ਕਾਰਗਿਲ ਯੁੱਧ ਦੌਰਾਨ ਮਸਕੋਹ ਘਾਟੀ ਦੀ ਪਿਮਪਲਸ ਟੂ ’ਤੇ ਅੱਠ ਪਾਕਿਸਤਾਨੀਆਂ ਨੂੰ ਮਾਰ ਗਿਰਾਉਣ ਤੋਂ ਬਾਅਦ ਸ਼ਹੀਦ ਹੋਇਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement