ਹੁਣ ਫ਼ੈਜਬਾਦ ਦਾ ਨਾਮ ਬਦਲ ਕੇ, ਅਯੋਧਿਆ ਕਰਨ ਦੀ ਕੀਤੀ ਮੰਗ
Published : Oct 17, 2018, 5:36 pm IST
Updated : Oct 17, 2018, 5:36 pm IST
SHARE ARTICLE
Faizabad
Faizabad

ਉੱਤਰ ਪ੍ਰਦੇਸ਼ ਦੀ ਜੋਗੀ ਸਰਕਾਰ ਦੁਆਰਾ ਬੀਤੇ ਦਿਨਾਂ  ਵਿਚ ਇਲਾਹਾਬਾਦ ਦਾ ਨਾਮ ਬਦਲ ਕੇ ਪ੍ਰਯੋਗਰਾਜ ਕੀਤੇ ਜਾਣ ਮਿਲੀ ਜੁਲੀ...

ਉੱਤਰ ਪ੍ਰਦੇਸ਼ (ਭਾਸ਼ਾ) : ਉੱਤਰ ਪ੍ਰਦੇਸ਼ ਦੀ ਜੋਗੀ ਸਰਕਾਰ ਦੁਆਰਾ ਬੀਤੇ ਦਿਨਾਂ  ਵਿਚ ਇਲਾਹਾਬਾਦ ਦਾ ਨਾਮ ਬਦਲ ਕੇ ਪ੍ਰਯੋਗਰਾਜ ਕੀਤੇ ਜਾਣ ਮਿਲੀ ਜੁਲੀ ਪ੍ਰਤੀਕ੍ਰਿਆ ਮਿਲ ਰਹੀ ਹੈ। ਹੁਣ ਵਿਸ਼ਵ ਹਿੰਦੂ ਪ੍ਰੀਸ਼ਦ ਅਤ ਰਾਮ ਜਨਮਭੂਮੀ ਨਿਆਸ ਦੇ ਸੰਤਾਂ ਨੇ ਸੀਐਮ ਯੋਗੀ ਤੋਂ ਇਕ ਹੋਰ ਜਿਲ੍ਹੇ ਦਾ ਨਮ ਬਦਲਣ ਦੀ ਮੰਗ ਕੀਤੀ ਹੈ। ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਫ਼ੈਜਾਬਾਦ ਦਾ ਨਾਮ ਬਦਲਿਆ ਜਾਵੇ। ਇਸ ਥਾਂ ‘ਤੇ ਇਸ ਦਾ ਨਾਂ ਅਯੋਧਿਆ ਕਰ ਦਿਤਾ ਜਾਵੇ। ਦੀਵਾਲੀ ‘ਤੇ ਅਯੋਧਿਆ ‘ਚ ਦੀਪਮਾਲਾ ਦਾ ਆਯੋਜਨ ਕੀਤਾ ਜਾਵੇਗਾ।

FaizabadFaizabad

ਸੰਤਾਂ ਨੇ ਮੰਗ ਕੀਤੀ ਹੈ ਕਿ ਇਸ ਦਿਨ ਰਾਜ ਦੇ ਸੀਐਮ ਯੋਗੀ ਫ਼ੈਜਾਬਾਦ ਦਾ ਨਾਮ ਬਦਲ ਕੇ ਅਯੋਧਿਆ ਕਰ ਦਿਤਾ ਜਾਵੇ। ਦੀਪਮਾਲਾ ‘ਤੇ ਮੁੱਖ ਮੰਤਰੀ ਆਦਿਤਯਨਾਥ ਅਤੇ ਰਾਜਪਾਲ ਰਾਮ ਨਾਈਕ ਮੁੱਖ ਮਹਿਮਾਨ ਦੇ ਤੌਰ ‘ਤੇ ਪ੍ਰੋਗਰਾਮ ‘ਚ ਵਿਰਾਜ਼ਮਾਨ ਹੋਣਗੇ। ਦੀਪਮਾਲਾ ਦਾ ਆਯੋਜਨ 6 ਨਵੰਬਰ ਨੂੰ ਹੋਵੇਗਾ। ਵਿਸ਼ਵ ਹਿੰਦੂ ਪਰਿਸ਼ਦ ਦੀ ਕੇਂਦਰੀ ਸਲਾਹਕਾਰ ਸਮਿਤੀ ਦੇ ਮੈਂਬਰ ਪ੍ਰੋਸ਼ੋਤਮ ਨਾਰਾਇਣ ਸਿੰਘ ਨੇ ਕਿਹਾ, ਜਦੋਂ ਇਲਾਹਾਬਾਦ ਦਾ ਨਾਮ ਬਦਲ ਕੇ ਪ੍ਰਯਾਗਰਾਜ ਕੀਤਾ ਜਾ ਸਕਦਾ ਹੈ ਤਾਂ ਫ਼ੈਜਾਬਾਦ ਦਾ ਨਾਮ ਕਿਉਂ ਨਹੀਂ ਬਦਲਿਆਂ ਜਾ ਸਕਦਾ। ਮੌਜੂਦਾ ਫ਼ੈਜਾਬਾਦ ਜਿਲ੍ਹੇ ਅਤੇ ਅਯੋਧਿਆ ਕਸਬੇ ਨੂੰ ਇਕੱਠਾ ਕਰ ਦੇਣਾ ਚਾਹੀਦਾ ਹੈ।

FaizabadFaizabad

ਜਿਹੜਾ ਅਯੋਧਿਆ ਦੇ ਨਾਂ ਨਾਲ ਜਾਣਿਆ ਜਾਵੇ। ਇਸ ਬਾਰੇ ਸਰਕਾਰ ਨੂੰ ਸੰਤਾਂ ਵੱਲੋਂ ਸੰਦਸ਼ ਭੇਜਣਗੇ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਬੁਲਾਰੇ ਸ਼ਰਦ ਸ਼ਰਮਾਂ ਨੇ ਕਿਹਾ, ਅਸੀਂ ਇਸ ਮੁੱਦੇ ਉਤੇ ਸੰਤਾਂ ਨਾਲ ਸਲਾਹ ਕਰ ਰਹੇ ਹਾ। ਰਾਮ ਜਨਮ ਭੂਮੀ ਨਿਆਸ (ਆਰਜੇਐਨ) ਅਤੇ ਸਾਰੇ ਪ੍ਰਮੁੱਖ ਸੰਤਾਂ ਨੂੰ ਨਾਮ ਬਦਲਣ ਲਈ ਮਨਾਇਆ ਜਾਵੇਗਾ। ਉਥੇ ਰਾਮਜਨਮ ਭੂਮੀ ਨਿਆਸ ਦੇ ਪ੍ਰਮੁੱਖ ਮਹੰਤ ਗੋਪਾਲ ਦਾਸ ਦੇ ਅਯੋਧਿਆ ਪ੍ਰਚੀਨ ਸ਼ਹਿਰ ਹੈ। ਦੁਨੀਆ ਵਿਚ ਇਸ ਦੀ ਪਹਿਚਾਣ ਸੰਸਕ੍ਰਿਤਕ ਹੈ। ਅਤੇ ਧਾਰਮਿਕ ਵਜ੍ਹਾ ਨਾਲ ਹੈ। ਫ਼ੈਜਾਬਾਦ ਦਾ ਨਾਮ ਬਦਲ ਕੇ ਅਯੋਧਿਆ ਹੀ ਕਰ ਦੇਣਾ ਚਾਹੀਦਾ ਹੈ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement