
ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਲੜਕੀ ਅਪਣੇ ਕੁੱਤੇ ਜੇ ਨਹੁੰ ਕੱਟ ਰਹੀ ਹੈ
ਨਵੀਂ ਦਿੱਲੀ- ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ ਤੇ ਹੁਣ ਇਕ ਕੁੱਤੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਕੁੱਤੇ ਨੂੰ ਆਪਣੇ ਨਹੁੰ ਕਟਵਾਉਣੇ ਸਭ ਤੋਂ ਬੁਰੇ ਲੱਗਦੇ ਹਨ। ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਲੜਕੀ ਅਪਣੇ ਕੁੱਤੇ ਜੇ ਨਹੁੰ ਕੱਟ ਰਹੀ ਹੈ। ਇਸ ਦੌਰਾਨ ਕੁੱਤੇ ਦੇ ਐਕਸਪ੍ਰੈਸ਼ਨ ਦੇਖਣ ਲਾਇਕ ਹਨ ਅਤੇ ਉਹ ਜਤਾ ਰਿਹਾ ਹੈ ਕਿ ਉਸ ਦਾ ਨਹੁੰ ਕਟਵਾਉਣ ਦਾ ਕੋਈ ਮਨ ਨਹੀਂ ਹੈ।
ਨਹੁੰ ਕਟਵਾਉਂਦੇ ਸਮੇਂ ਕੁੱਤਾ ਬਹੁਤ ਹੀ ਹੌਲੀ ਜਿਹੇ ਥੱਲੇ ਫਰਸ਼ 'ਤੇ ਲੇਟ ਜਾਂਦਾ ਹੈ। ਇਸ ਵੀਡੀਓ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾਜਾ ਰਿਹਾ ਹੈ। ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਸ਼ੇਅਰ ਕਰ ਕੇ ਬਹੁਤ ਹੀ ਫਨੀ ਕੈਪਸ਼ਨ ਵੀ ਲਿਖੇ ਹਨ। ਇਕ ਯੂਜ਼ਰ ਨੇ ਵੀਡੀਓ ਸ਼ੋਅਰ ਕਰਦੇ ਹੋਏ ਕੈਪਸ਼ਨ ਵਿਚ ਲਿਖਿਆ ਕਿ ਇਹ ਡ੍ਰਾਮਾ ਕਿੰਗ ਹੈ ਅਤੇ ਇਸ ਦੇ ਨਾਲ ਹੀ ਉਸ ਨੇ ਹੱਸਣ ਵਾਲੇ ਇਮੋਜ਼ੀ ਵਾਲੇ ਕੈਪਸ਼ਨ ਵਿਚ ਪਾਏ ਹਨ। ਇਕ ਹੋਰ ਨੇ ਲਿਖਿਆ ਕਿ ਇਸ ਕੁੱਤੇ ਦੀ ਐਕਟਿੰਗ ਨੂੰ ਸਲਾਮ