
ਭਗਵੰਤ ਮਾਨ ਨੂੰ ਕਮੈਂਟ ਕਰਨ ਤੋਂ ਪਹਿਲਾਂ ਸੋਚਣ ਦੀ ਦਿੱਤੀ ਸਲਾਹ
ਜਲਾਲਾਬਾਦ: ਸੋਸ਼ਲ ਮੀਡੀਆ ਉਤੇ ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਆਵਾਜ ਸੁਣਾਈ ਦੇ ਰਹੀ ਹੈ ਕਿ ਮੁੱਖ ਮੰਤਰੀ ਜੇ ਚਾਹੇ ਤਾਂ ਵੱਡਾ ਸਕੂਲ ਬਣਵਾ ਕੇ ਦੇ ਸਕਦਾ ਹੈ। ਪਰ ਜਾਣ ਬੁੱਝ ਕੇ ਬੱਚਿਆਂ ਨੂੰ ਅਨਪੜ੍ਹ ਰੱਖਿਆ ਜਾ ਰਿਹਾ ਹੈ। ਪਹਿਲਾਂ ਤੁਹਾਨੂੰ ਸੁਣਾਉਂਦੇ ਹਾਂ ਉਹ ਬਿਆਨ, ਜੋ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ।
Raja Warring
ਦੂਜੇ ਪਾਸੇ ਰਾਜਾ ਵੜਿੰਗ ਦੀ ਇਸ ਵੀਡੀਓ ਦੇ ਵਾਇਰਲ ਹੋਣ ਮਗਰੋਂ ਸਂਗਰੂਰ ਤੋਂ ਸਾਂਸਦ ਭਗਵੰਤ ਮਾਨ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ ਜੋ ਮੈਂ ਕਿਹਾ ਸੀ ਉਹ ਸੱਚ ਹੋ ਰਿਹਾ ਹੈ। ਕਦੇ ਕਦੇ ਇਹਨਾਂ ਦੇ ਮੁਹੋਂ ਸੱਚ ਨਿਕਲ ਹੀ ਜਾਂਦਾ ਹੈ। ਲੋਕਾਂ ਨੂੰ ਅਣਪੜ੍ਹ ਰੱਖਕੇ ਰਾਜ ਕਰਦੇ ਨੇ, ਜਦਕਿ ਰਾਜਾ ਵੜਿੰਗ ਨੇ ਇਹ ਵੀਡੀਓ ਵਿਚ ਅਕਾਲੀ ਦਲ ਅਤੇ ਸੁਖਬੀਰ ਬਾਦਲ 'ਤੇ ਨਿਸ਼ਾਨਾ ਸਾਧਿਆ।
Raja Warring
ਮੌਜੂਦਾ ਪੰਜਾਬ ਸਰਕਾਰ 'ਤੇ ਹੁਣ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਸਾਂਸਦ ਭਗਵੰਤ ਮਾਨ ਨੂੰ ਜਵਾਬ ਦਿੰਦਿਆਂ ਫੇਸਬੁੱਕ ਤੇ ਲਾਈਵ ਹੋ ਕੇ ਕਿਹਾ ਕਿ ਇਸ ਵੀਡੀਓ ਦਾ ਸੱਚ ਸਾਹਮਣੇ ਰੱਖਿਆ ਅਤੇ ਨਾਲ ਹੀ ਉਨ੍ਹਾਂ ਨੂੰ ਅਜਿਹੇ ਵੀਡੀਓ ਉਤੇ ਕੁਮੈਂਟ ਕਰਨ ਤੋਂ ਪਹਿਲਾਂ ਮਾਨ ਨੂੰ ਪਹਿਲਾ ਸੋਚ ਲੈਣ ਦੀ ਸਲਾਹ ਦਿੱਤੀ। ਹੁਣ ਰਾਜਾ ਵੜਿੰਗ ਨੇ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਤਾ ਪਰ ਹੁਣ ਰਾਜਾ ਵੜਿੰਗ ਦੇ ਇਸ ਵੀਡੀਓ ਤੋਂ ਬਾਅਦ ਭਗਵੰਤ ਮਾਨ ਦਾ ਕੀ ਪ੍ਰਤੀਕਰਮ ਆਉਂਦਾ ਹੈ।
ਇਹ ਆਉਣ ਵਾਲਾ ਸਮਾਂ ਦੱਸੇਗਾ। ਇਸ ਵੀਡੀਉ ਵਿਚ ਦੇਖਿਆ ਜਾ ਸਕਦਾ ਹੈ ਕਿ ਰਾਜਾ ਵੜਿੰਗ ਭਾਸ਼ਣ ਦੇ ਰਿਹਾ ਹੈ ਅਤੇ ਉਸ ਵਿਚ ਉਹ ਇਹ ਸਾਰੀਆਂ ਗੱਲਾਂ ਬੋਲ ਰਿਹਾ ਹੈ। ਇਸ ਅਸਲ ਮਕਸਦ ਅਕਾਲੀ ਪਾਰਟੀ ਦੇ ਸੀਨੀਅਰਾਂ ਨੂੰ ਨਿਸ਼ਾਨੇ ਤੇ ਲੈਣਾ ਹੈ। ਉਹਨਾਂ ਅੱਗੇ ਕਿਹਾ ਕਿ ਜਲਾਲਾਬਾਦ ਵਿਚ 100 ਤੋਂ ਉਪਰ ਸਕੂਲ ਹਨ ਜਿਹੜੇ ਕਿ 5ਵੀਂ ਜਮਾਤ ਤੱਕ ਹੀ ਹਨ। ਮੁੱਖ ਮੰਤਰੀ ਹੁੰਦਿਆਂ ਹੋਇਆਂ ਵੀ ਉਹਨਾਂ ਨੇ ਇਸ ਨੂੰ 10ਵੀਂ, 12ਵੀਂ ਤਕ ਨਹੀਂ ਬਣਾਇਆ। ਇੱਥੇ ਕੋਈ ਕਾਲਜ ਨਹੀਂ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।