
ਕਮਲਨਾਥ ਨੇ ਕਿਹਾ ਕਿ ਪਿਛਲੇ ਸੱਤ ਮਹੀਨਿਆਂ 'ਚ ਸੌਦੇਬਾਜ਼ੀ, ਨਾਰੀਅਲ ਤੋੜਨ ਤੋਂ ਇਲਾਵਾ ਸ਼ਿਵਰਾਜ ਸਿੰਘ ਚੌਹਾਨ ਕੁਝ ਵੀ ਨਹੀਂ ਕਰ ਸਕੇ।
ਭੋਪਾਲ- ਦੇਸ਼ 'ਚ ਵੱਖ ਵੱਖ ਥਾਵਾਂ ਤੇ ਚੋਣਾਂ ਦਾ ਦੌਰ ਸ਼ੁਰੂ ਹੋਣ ਵਾਲਾ ਹੈ। ਅੱਜ ਮੱਧ ਪ੍ਰਦੇਸ਼ 'ਚ ਆਗਾਮੀ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਅੱਜ ਕਾਂਗਰਸ ਪਾਰਟੀ ਵਲੋਂ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਗਿਆ। ਇਸ ਮੌਕੇ ਤੇ ਕਾਂਗਰਸ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਵੀ ਸ਼ਾਮਿਲ ਸਨ।
MP
ਇਸ ਮੌਕੇ ਬੋਲਦਿਆਂ ਕਾਂਗਰਸ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਕਿਹਾ ਕਿ ਪਿਛਲੇ ਸੱਤ ਮਹੀਨਿਆਂ 'ਚ ਸੌਦੇਬਾਜ਼ੀ, ਨਾਰੀਅਲ ਤੋੜਨ, ਝੂਠੇ ਐਲਾਨਾਂ, ਨੀਂਹ ਪੱਥਰਾਂ ਤੋਂ ਇਲਾਵਾ ਸੂਬੇ 'ਚ ਸ਼ਿਵਰਾਜ ਸਿੰਘ ਚੌਹਾਨ ਕੁਝ ਵੀ ਨਹੀਂ ਕਰ ਸਕੇ।
Live : प्रदेश कांग्रेस अध्यक्ष एवं पूर्व मुख्यमंत्री कमलनाथ जी द्वारा उपचुनाव के लिये कांग्रेस के “वचनपत्र” का विमोचन कार्यक्रम। https://t.co/kTWRxBMyTs
— MP Congress (@INCMP) October 17, 2020
ਉਨ੍ਹਾਂ ਕਿਹਾ ਕਿ ਜਦੋਂ ਕੋਈ ਚੋਣਾਂ ਆਉਂਦੀ ਹੈ ਤਾਂ ਕਦੇ ਪਾਕਿਸਤਾਨ ਦੀ ਗੱਲ ਸਾਹਮਣੇ ਆ ਜਾਂਦੀ ਹੈ ਅਤੇ ਕਦੇ ਚੀਨ ਦੀ ਤਾਂ ਕਿ ਜਨਤਾ ਦਾ ਧਿਆਨ ਮੁੜ ਜਾਵੇ।