
ਘੁਟਾਲਿਆਂ ਦੇ ਬਾਵਜੂਦ ਕਈ ਮਾਇਨਿਆਂ ਵਿਚ ਸਫਲ ਹੈ ਅਧੁਨਿਕ ਭਾਰਤ- ਬਰਾਕ ਓਬਾਮਾ
ਨਵੀਂ ਦਿੱਲੀ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਕਿ ਅਧੁਨਿਕ ਭਾਰਤ ਨੂੰ ਰਾਜਨੀਤਕ ਦਲਾਂ ਵਿਚਕਾਰ ਕੜਵਾਹਟ, ਵੱਖ ਵੱਖ ਹਥਿਆਰਬੰਦ ਵੱਖਵਾਦੀ ਅੰਦੋਲਨਾਂ ਅਤੇ ਭ੍ਰਿਸ਼ਟਾਚਾਰ ਤੇ ਘੁਟਾਲਿਆਂ ਦੇ ਬਾਵਜੂਦ ਕਈ ਮਾਮਲਿਆਂ ਵਿਚ ਸਫਲਤਾ ਦੀ ਕਹਾਣੀ ਵਜੋਂ ਗਿਣਿਆ ਜਾ ਸਕਦਾ ਹੈ।
Barack Obama
44ਵੇਂ ਅਮਰੀਕੀ ਰਾਸ਼ਟਰਪਤੀ ਨੇ ਅਪਣੀ ਨਵੀਂ ਕਿਤਾਬ ਵਿਚ ਕਿਹਾ ਹੈ ਕਿ 1990 ਦੇ ਦਹਾਕੇ ਵਿਚ ਜ਼ਿਆਦਾ ਬਜ਼ਾਰ ਅਧਾਰਤ ਅਰਥਵਿਵਸਥਾ ਵਿਚ ਬਦਲਾਅ ਨੇ ਭਾਰਤੀਆਂ ਦੀ ਅਸਾਧਾਰਣ ਉੱਦਮੀ ਪ੍ਰਤਿਭਾ ਨੂੰ ਉਕਸਾਇਆ, ਜਿਸ ਨਾਲ ਵਿਕਾਸ ਦਰ, ਤਕਨਾਲੋਜੀ ਖੇਤਰ ਅਤੇ ਲਗਾਤਾਰ ਵਿਸਤਾਰ ਕਰਨ ਵਾਲੇ ਵਰਗ ਦਾ ਵਿਕਾਸ ਹੋਇਆ।
A Promised Land
ਅਪਣੀ ਕਿਤਾਬ A Promised Land ਵਿਚ ਓਬਾਮਾ ਨੇ 2008 ਦੀ ਚੋਣ ਮੁਹਿੰਮ ਨੂੰ ਲੈ ਕੇ ਅਪਣੇ ਪਹਿਲੇ ਕਾਰਜਕਾਲ ਦੇ ਅਖੀਰ ਤੱਕ ਦੀ ਯਾਤਰਾ ਦਾ ਜ਼ਿਕਰ ਕੀਤਾ। ਬਰਾਕ ਓਬਾਮਾ ਦੀ ਕਿਤਾਬ ਦੇ ਦੋ ਹਿੱਸੇ ਹਨ, ਜਿਨ੍ਹਾਂ ਵਿਚ ਪਹਿਲਾ ਹਿੱਸਾ ਦੁਨੀਆਂ ਭਰ ਵਿਚ ਜਾਰੀ ਹੋ ਚੁੱਕਿਆ ਹੈ।
Manmohan Singh
ਇਸ ਵਿਚ ਓਬਾਮਾ ਨੇ ਲਿਖਿਆ ਹੈ, ' ਕਈ ਮਾਇਨਿਆਂ ਵਿਚ ਅਧੁਨਿਕ ਭਾਰਤ ਨੂੰ ਇਕ ਸਫ਼ਲ ਗਾਥਾ ਮੰਨਿਆ ਜਾ ਸਕਦਾ ਹੈ, ਜਿਸ ਨੇ ਵਾਰ-ਵਾਰ ਬਦਲਦੀਆਂ ਸਰਕਾਰਾਂ ਦੇ ਝਟਕਿਆਂ ਦਾ ਸਾਹਮਣਾ ਕੀਤਾ, ਰਾਜਨੀਤਕ ਦਲਾਂ ਵਿਚਕਾਰ ਮਤਭੇਦਾਂ, ਵੱਖ-ਵੱਖ ਹਥਿਆਰਬੰਦ ਵੱਖਵਾਦੀ ਅੰਦੋਲਨਾਂ ਅਤੇ ਭ੍ਰਿਸ਼ਟਾਚਾਰ ਦੇ ਘੁਟਾਲਿਆਂ ਦਾ ਸਾਹਮਣਾ ਕੀਤਾ'।
Barack Obama and Manmohan singh
ਉਬਾਮਾ ਨੇ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਵਿਚ ਇਨਕਲਾਬੀ ਤਬਦੀਲੀ ਦਾ ਮੁੱਖ ਸ਼ਿਲਪਕਾਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸੀ ਅਤੇ ਉਹ ਇਸ ਤਰੱਕੀ ਦੇ ਢੁੱਕਵੇਂ ਪ੍ਰਤੀਕ ਦੀ ਤਰ੍ਹਾਂ ਹਨ: ਇਕ ਛੋਟੇ ਆਮ ਤੌਰ 'ਤੇ ਧਾਰਮਿਕ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਮੈਂਬਰ, ਜਿਨ੍ਹਾਂ ਨੇ ਦੇਸ਼ ਦਾ ਸਰਵ ਉੱਚ ਅਹੁਦਾ ਸੰਭਾਲਿਆ ਹੈ ਅਤੇ ਭ੍ਰਿਸ਼ਟਾਚਾਰੀ ਨਾ ਹੋਣ ਦੀ ਸਾਖ ਕਮਾ ਕੇ ਜਨਤਾ ਦਾ ਵਿਸ਼ਵਾਸ ਜਿੱਤਿਆ।