
ਦਿੱਲੀ ਦੇ ਦੁਆਰਕਾ ਇਲਾਕੇ ਵਿਚ ਤਿੰਨ ਸਾਲ ਦੀ ਇਕ ਬੱਚੀ ਦੇ ਨਾਲ ਐਤਵਾਰ.....
ਨਵੀਂ ਦਿੱਲੀ (ਭਾਸ਼ਾ): ਦਿੱਲੀ ਦੇ ਦੁਆਰਕਾ ਇਲਾਕੇ ਵਿਚ ਤਿੰਨ ਸਾਲ ਦੀ ਇਕ ਬੱਚੀ ਦੇ ਨਾਲ ਐਤਵਾਰ ਨੂੰ ਕਥਿਤ ਰੂਪ ਵਿਚ ਉਸ ਦੇ ਗੁਆਂਢੀ ਨੇ ਬਲਾਤਕਾਰ ਕੀਤਾ। ਸੂਚਨਾ ਮਿਲਣ ਉਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਬੱਚੀ ਨੂੰ ਇਲਾਜ਼ ਲਈ ਦੀਨ ਦਿਆਲ ਹਸਪਤਾਲ ਲੈ ਕੇ ਗਈ। ਕਥਿਤ ਰੂਪ ਨਾਲ ਬੱਚੀ ਦਾ ਬਲਾਤਕਾਰ ਰੰਜੀਤ ਨਾਮ ਦੇ ਆਦਮੀ ਨੇ ਕੀਤਾ ਜੋ ਕਿ ਉਥੇ ਗਾਰਡ ਦੇ ਰੂਪ ਵਿਚ ਕੰਮ ਕਰਦਾ ਹੈ ਅਤੇ ਜਿਸ ਬਿਲਡਿੰਗ ਵਿਚ ਬੱਚੀ ਰਹਿੰਦੀ ਹੈ ਉਸੀ ਬਿਲਡਿੰਗ ਵਿਚ ਗਰਾਊਂਡ ਫਲੋਰ ਉਤੇ ਰਹਿੰਦਾ ਹੈ।
Rape Case
ਪੁਲਿਸ ਦੇ ਅਨੁਸਾਰ ਜਦੋਂ ਇਹ ਘਟਨਾ ਹੋਈ ਉਸ ਸਮੇਂ ਬੱਚੀ ਦੇ ਮਾਂ-ਬਾਪ ਘਰ ਤੋਂ ਬਾਹਰ ਕੰਮ ਲਈ ਗਏ ਸਨ। ਮੁਲਜ਼ਮ ਦੀ ਉਮਰ 40 ਸਾਲ ਹੈ। ਘਟਨਾ ਦੇ ਬਾਰੇ ਵਿਚ ਪਤਾ ਲੱਗਣ ਉਤੇ ਲੋਕਾਂ ਨੇ ਮੁਲਜ਼ਮ ਦੀ ਮਾਰ ਕੁਟਾਈ ਕਰ ਦਿਤੀ ਅਤੇ ਬਾਅਦ ਵਿਚ ਇਲਾਜ਼ ਲਈ ਮੁਲਜ਼ਮ ਨੂੰ ਹਸਪਤਾਲ ਲੈ ਜਾਇਆ ਗਿਆ। ਇਲਾਜ਼ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਦੇ ਵਿਰੁਧ ਪੋਸਕੋ ਦੇ ਅਨੁਸਾਰ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਬੱਚੀ ਦਾ ਇਲਾਜ਼ ਹੁਣ ਚੱਲ ਰਿਹਾ ਹੈ। ਡਾਕਟਰਾਂ ਦੇ ਮੁਤਾਬਕ ਹੁਣ ਉਸ ਦੀ ਹਾਲਤ ਠੀਕ ਹੈ।
Today a 3 year old girl has been brutally raped in Bindapur, Delhi. She is bleeding profusely & is v critical. Am on my way to meet her.
— Swati Maliwal (@SwatiJaiHind) December 16, 2018
How more can this city let down Nirbhaya that even on her 6th death anniversary children are raped! @narendramodi ji, for nth time, pl help!
ਬੱਚੀ ਦੇ ਪਿਤਾ ਮਕਾਨ ਬਣਾਉਣ ਵਾਲੇ ਮਿਸਤਰੀ ਹਨ ਅਤੇ ਮਾਂ ਘਰਾਂ ਵਿਚ ਕੰਮ ਕਰਦੀ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਟਵੀਟ ਕੀਤਾ, ਅੱਜ ਤਿੰਨ ਸਾਲ ਦੀ ਇਕ ਬੱਚੀ ਦਾ ਬਲਾਤਕਾਰ ਕੀਤਾ ਗਿਆ। ਉਸ ਦੀ ਹਾਲਤ ਕਾਫੀ ਗੰਭੀਰ ਹੈ। ਮੈਂ ਉਸ ਨੂੰ ਮਿਲਣ ਜਾ ਰਹੀ ਹਾਂ।