
20 ਸਾਲ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਲਗਾਤਾਰ ਬਲਾਤਕਾਰ ਕੀਤਾ ਗਿਆ। ਦੋਸ਼ ਹੈ ਕਿ ਦੋ ਵਾਰ ਦੋਸ਼ੀ ਨੇ ਗੰਨ ਪੁਆਇੰਟ ‘ਤੇ ਉਸ ਨੂੰ ਅਗਵਾ ...
ਪਲਵਲ (ਭਾਸ਼ਾ) : 20 ਸਾਲ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਲਗਾਤਾਰ ਬਲਾਤਕਾਰ ਕੀਤਾ ਗਿਆ। ਦੋਸ਼ ਹੈ ਕਿ ਦੋ ਵਾਰ ਦੋਸ਼ੀ ਨੇ ਗੰਨ ਪੁਆਇੰਟ ‘ਤੇ ਉਸ ਨੂੰ ਅਗਵਾ ਕਰਕੇ ਉਸ ਦਾ ਬਲਾਤਕਾਰ ਕੀਤਾ। ਜਦੋਂ ਉਹ ਗਰਭਵਤੀ ਹੋ ਗਈ ਤਾਂ ਨੌਜਵਾਨ ਅਤੇ ਉਸ ਦੇ ਭਰਾਵਾਂ ਨੇ ਉਸ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿਤੀ। ਲੜਕੀ ਨੇ ਥਾਣਾ ਪੁਲਿਸ ਨੂੰ ਸ਼ਿਕਾਇਤ ਕੀਤੀ ਤੇ ਕੇਸ ਦਰਜ ਕਰ ਲਿਆ ਨਾਲ ਹੀ ਜਾਂਚ ਸ਼ੁਰੂ ਕਰ ਦਿਤੀ ਹੈ। ਪੀੜਿਤਾ ਅਤੇ ਦੋਸ਼ੀਆਂ ਦੇ ਵਿਚਕਾਰ ਇਕ ਹੋਰ ਕੇਸ ਪਹਿਲਾਂ ਤੋਂ ਹੀ ਚੱਲ ਰਿਹਾ ਹੈ।
Rape Case
ਮਹਿਲਾ ਥਾਣਾ ਮੁਖੀ ਕਮਲਾ ਦੇਵੀ ਨੇ ਦੱਸਿਆ ਕਿ ਪੀੜਿਤ ਲੜਕੀ ਨੇ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਕਿਹਾ ਹੈ ਕਿ ਉਸ ਦੀ ਜਾਣਕਾਰੀ ਪਿੰਡ ਛਪਰੌਲਾ ਦੇ ਧਰਮਿੰਦਰ ਨਾਲ ਹੋਈ ਹੈ। ਧਰਮਿੰਦਰ ਨੇ ਪੀੜਿਤਾ ਨੂੰ ਅਪਣੇ ਪਿਆਰ ਦੇ ਜਾਲ ਵਿਚ ਫਸਾ ਲਿਆ ਅਤੇ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ। ਇਸ ਤੋਂ ਬਾਅਦ ਪਿਛਲੇ ਸਾਲ ਉਹ ਵਿਆਹ ਕਰਵਾਉਣ ਤੋਂ ਮੁੱਕਰ ਗਿਆ। ਪੀੜਿਤਾ ਨੇ ਦੋਸ਼ੀ ਦੇ ਵਿਰੁੱਧ ਮਹਿਲਾ ਥਾਣੇ ਵਿਚ ਮਾਮਲਾ ਦਲਜ ਕਰਵਾਇਆ ਜਿਹੜਾ ਕੇ ਅਦਾਲਤ ਵਿਚ ਵਿਚਾਰ ਅਧੀਨ ਹੈ।
Rape Case
ਪੀੜਿਤਾ ਨੇ ਦੋਸ਼ ਲਗਾਇਆ ਕਿ ਧਰਮਿੰਦਰ ਨੇ 8 ਨਵੰਬਰ ਨੂੰ ਪਿਸਟਲ ਲੈ ਕੇ ਉਸ ਦੇ ਘਰ ਆ ਗਿਆ ਅਤੇ ਕਿਹਾ ਕਿ ਅਗਲੇ ਦਿਨ ਸ਼ਾਮ ਨੂੰ 4 ਵਜੇ ਬੱਸ ਸਟੈਂਡ ‘ਤੇ ਮਿਲਣਾ ਹੈ, ਜਾ ਨਾ ਆਈ ਤਾਂ ਜਾਨ ਤੋਂ ਮਾਰ ਦਵਾਂਗਾ। ਦੋਸ਼ੀ ਦੇ ਡਰ ਨਾਲ ਪੀੜਿਤਾ ਉਥੇ ਪਹੁੰਚ ਗਈ। ਉਥੋਂ ਧਰਮਿੰਦਰ ਨੇ ਕਾਰ ਵਿਚ ਪੀੜਿਤਾ ਨੂੰ ਸੈਕਟਰ 2 ਵਿਚ ਲੈ ਗਾ ਅਤੇ ਗੰਨ ਪੁਆਇੰਟ ‘ਤੇ ਉਸਦਾ ਬਲਾਤਕਾਰ ਕੀਤਾ। ਇਸ ਤੋਂ ਬਾਅਦ ਦੋਸ਼ੀ 16 ਨਵੰਬਰ ਨੂੰ ਪੀੜਿਤਾ ਦੇ ਘਰ ਪਹੁੰਚਿਆ ਅਤੇ ਗੰਨ ਪੁਆਇੰਟ ‘ਤੇ ਉਸ ਨੂੰ ਅਗਵਾ ਕਰਕੇ ਬਲਭਗੜ੍ਹ ਲੈ ਗਿਆ, ਜਿਥੇ ਉਸ ਦਾ ਫਿਰ ਵਾਰ-ਵਾਰ ਬਲਾਤਕਾਰ ਕੀਤਾ ਗਿਆ।
Rape Case
ਪੀੜਿਤਾ ਦਾ ਦੋਸ਼ ਹੈ ਇਸ ਦੇ ਨਾਲ ਉਹ ਗਰਭਵਤੀ ਹੋ ਗਈ ਹੈ। ਜਦੋਂ ਇਸ ਗੱਲ ਦੀ ਜਾਣਕਾਰੀ ਪੀੜਿਤਾ ਨੇ ਦੋਸ਼ੀ ਦੇ ਭਰਾ ਮੁਕੇਸ਼ ਨੂੰ ਦੱਸੀ, ਤਾਂ ਦੋਨਾਂ ਭਰਾਵਾਂ ਨੇ ਮਿਲ ਕੇ ਪੀੜਿਤਾ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿਤੀ। ਥਾਣਾ ਮੁਖੀ ਕਮਲਾ ਦੇਵੀ ਨੇ ਦੱਸਿਆ ਕਿ ਪੀੜਿਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਦੋਨਾਂ ਦੋਸ਼ੀਆਂ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੀੜਿਤਾ ਦਾ ਮੈਡੀਕਲ ਕਰਵਾਇਆ ਗਿਆ ਜਿਸ ਵਿਚ ਲੜਕੀ ਗਰਭਵਤੀ ਪਾਈ ਗਈ ਹੈ।