
ਸੁਪ੍ਰੀਮ ਕੋਰਟ ਨੇ ਕੇਰਲ ਸਰਕਾਰ ਨੂੰ ਸਬਰੀਮਾਲਾ ਮੰਦਰ ਵਿਚ ਦਾਖ਼ਲ ਹੋਣ ਵਾਲੀਆਂ ਦੋ ਔਰਤਾਂ.....
ਨਵੀਂ ਦਿੱਲੀ : ਸੁਪ੍ਰੀਮ ਕੋਰਟ ਨੇ ਕੇਰਲ ਸਰਕਾਰ ਨੂੰ ਸਬਰੀਮਾਲਾ ਮੰਦਰ ਵਿਚ ਦਾਖ਼ਲ ਹੋਣ ਵਾਲੀਆਂ ਦੋ ਔਰਤਾਂ ਨੂੰ 24 ਘੰਟੇ ਸੁਰੱਖਿਆ ਉਪਲੱਬਧ ਕਰਵਾਉਣ ਦਾ ਆਦੇਸ਼ ਦਿਤਾ ਹੈ। ਇਹ ਔਰਤਾਂ 2 ਜਨਵਰੀ ਨੂੰ ਮੰਦਰ ਅੰਦਰ ਦਾਖ਼ਲ ਹੋਈਆਂ ਸਨ। ਉਥੇ ਹੀ ਦੂਜੇ ਪਾਸੇ ਸਬਰੀਮਾਲਾ ਮੁੱਦੇ ਨੂੰ ਲੈ ਕੇ ਭੁੱਖ ਹੜਤਾਲ ਉਤੇ ਬੈਠੀ ਭਾਜਪਾ ਨੇਤਾ ਵੀਟੀ ਰਮਿਆ ਨੂੰ ਹਸਪਤਾਲ ਲੈ ਜਾਇਆ ਗਿਆ ਹੈ। ਉਹ ਬੀਤੇ 10 ਦਿਨਾਂ ਤੋਂ ਸਕੱਤਰੇਤ ਦੇ ਬਾਹਰ ਭੁੱਖ ਹੜਤਾਲ ਉਤੇ ਬੈਠੀ ਹੈ। ਦੱਸ ਦਈਏ ਦੋ ਔਰਤਾਂ ਨੇ 2 ਜਨਵਰੀ ਨੂੰ ਮੰਦਰ ਅੰਦਰ ਦਾਖਲ ਹੋਈਆਂ ਸੀ।
two women going to Sabarimala
ਦੋਨਾਂ ਨੇ ਇਸ ਦਿਨ ਸਵੇਰੇ 3:45 ਵਜੇ ਮੰਦਰ ਵਿਚ ਜਾ ਕੇ ਦਰਸ਼ਨ ਕੀਤੇ। ਕਰੀਬ 40 ਦੀ ਉਮਰ ਦੀਆਂ ਇਹ ਔਰਤਾਂ ਮੰਦਰ ਉਤੇ ਹੋ ਰਹੇ ਪ੍ਰਦਰਸ਼ਨਾਂ ਦੇ ਬਾਵਜੂਦ ਦਰਸ਼ਨ ਕਰਨ ਵਿਚ ਸਫਲ ਰਹੀਆਂ ਹਨ। ਇਕ ਇੰਟਰਵਿਊ ਵਿਚ ਇਨ੍ਹਾਂ ਔਰਤਾਂ ਨੇ ਕਿਹਾ ਸੀ ਕਿ ਇਸ ਕਦਮ ਨਾਲ ਉਨ੍ਹਾਂ ਦੇ ਜੀਵਨ ਨੂੰ ਖ਼ਤਰਾ ਹੋ ਸਕਦਾ ਸੀ, ਪਰ ਇਹ ਉਨ੍ਹਾਂ ਦਾ ਸਵਿਧਾਨਕ ਅਧਿਕਾਰ ਹੈ। ਸਬਰੀਮਾਲਾ ਮੰਦਰ ਵਿਚ ਦਾਖਲ ਹੋਣ ਕਰਕੇ ਇਤਿਹਾਸ ਬਣਾਉਣ ਵਾਲੀ ਦੁਰਗਾ ਅਪਣੇ ਰਿਸ਼ਤੇਦਾਰਾਂ ਦੇ ਗੁੱਸੇ ਦਾ ਸ਼ਿਕਾਰ ਵੀ ਹੋਈ। ਜਦੋਂ ਉਹ ਘਰ ਵਾਪਸ ਗਈ। ਉਨ੍ਹਾਂ ਨਾਲ ਨਰਾਜ ਸੱਸ ਨੇ ਉਨ੍ਹਾਂ ਉਤੇ ਹਮਲਾ ਕਰ ਦਿਤਾ।
Sabarimala Mandir
ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਇਸ ਤੋਂ ਬਾਅਦ ਦੁਰਗਾ ਨੇ ਪੁਲਿਸ ਨੂੰ ਅਪਣੀ ਸੱਸ ਦੇ ਵਿਰੁਧ ਮਾਰ ਕੁੱਟ ਦਾ ਇਲਜ਼ਾਮ ਲਗਾਉਂਦੇ ਹੋਏ ਸ਼ਿਕਾਇਤ ਕੀਤੀ। ਪੁਲਿਸ ਨੇ ਇਸ ਮਾਮਲੇ ਵਿਚ ਮੁਕੱਦਮਾ ਦਰਜ ਕਰ ਲਿਆ ਹੈ। ਜਾਣਕਾਰੀ ਲਈ ਦੱਸ ਦਈਏ ਕਿ ਪਿਛਲੇ ਸਾਲ ਸਤੰਬਰ ਵਿਚ ਸੁਪ੍ਰੀਮ ਕੋਰਟ ਨੇ 10 ਤੋਂ 50 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਸਬਰੀਮਾਲਾ ਮੰਦਰ ਅੰਦਰ ਦਾਖਲ ਹੋਣ ਦੀ ਰੋਕ ਹਟਾ ਦਿਤੀ ਸੀ।