ਡੇਂਗੂ ਨੇ ਲੋਕਾਂ ਦੀ ਕਰਾਈ ਤੋਬਾ-ਤੋਬਾ, ਵਧਾ ਦਿੱਤੇ ਬੱਕਰੀ ਦੇ ਦੁੱਧ ਤੇ ਫ਼ਲਾਂ ਦੇ ਰੇਟ
Published : Nov 25, 2019, 9:39 am IST
Updated : Nov 25, 2019, 9:39 am IST
SHARE ARTICLE
Dengue raises goat s milk and fruit prices
Dengue raises goat s milk and fruit prices

ਡੇਂਗੂ ਦੇ ਰੋਗੀਆਂ ਦੇ ਕਾਰਣ ਫਲ ਆਮ ਲੋਕਾਂ ਦੀ ਪਹੁੰਚ ਤੋਂ ਹੌਲੀ-ਹੌਲੀ ਬਾਹਰ ਹੁੰਦਾ ਜਾ ਰਿਹਾ ਹੈ

ਬਠਿੰਡਾ: ਡੇਂਗੂ ਦਾ ਡੰਗ ਲਗਾਤਾਰ ਭਿਆਨਕ ਰੂਪ ਧਾਰਨ ਕਰ ਰਿਹਾ ਹੈ। ਇਸ ਨਾਲ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ’ਚ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਦੇ ਨਾਲ ਹੀ ਦੁੱਧ ਅਤੇ ਫਲਾਂ ਦੀਆਂ ਕੀਮਤਾਂ ਵੀ ਆਸਮਾਨ ਛੂਹਣ ਲੱਗੀਆਂ ਹਨ। ਫਲ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੁੰਦੇ ਜਾ ਰਹੇ ਹਨ।

PhotoDengue ਇਨ੍ਹਾਂ ’ਚ ਕੁਝ ਅਜਿਹੇ ਫਲ ਹਨ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਡੇਂਗੂ ਦੇ ਕਾਰਣ ਖੂਨ ’ਚ ਵ੍ਹਾਈਟ ਸੈੱਲ ਖਤਮ ਹੋ ਜਾਂਦੇ ਹਨ, ਜਿਸ ਨੂੰ ਫਲਾਂ ਅਤੇ ਬੱਕਰੀ ਦੇ ਦੁੱਧ ਨਾਲ ਪੂਰਾ ਕੀਤਾ ਜਾ ਸਕਦਾ ਹੈ। ਆਮ ਤੌਰ ’ਤੇ ਅਜਿਹੇ ਰੋਗੀ ਨੂੰ ਕੀਵੀ, ਡ੍ਰੈਗਨ ਫਲ, ਮੌਸੰਮੀ ਦਾ ਜੂਸ, ਅਨਾਰ, ਪਾਈਨਐਪਲ ਆਦਿ ਸ਼ਾਮਲ ਹੈ ਦਿੱਤੇ ਜਾਂਦੇ ਹਨ। ਮੌਸੰਮੀ ਫਲ ਜੋ ਪਹਿਲਾਂ 40 ਰੁਪਏ ਵਿਕ ਰਿਹਾ ਸੀ ਉਸ ਦੀ ਕੀਮਤ 120 ਰੁਪਏ ਕਿਲੋ ਤੱਕ ਪਹੁੰਚ ਚੁੱਕੀ ਹੈ।

PhotoPomegranateਇਸੇ ਤਰ੍ਹਾਂ ਹੀ ਕੀਵੀ ਫਲ ਜੋ 15-20 ਰੁਪਏ ’ਚ ਮਿਲਦਾ ਸੀ ਹੁਣ 40-50 ਰੁਪਏ ਵਿੱਕ ਰਿਹਾ ਹੈ। ਡ੍ਰੈਗਨ ਫਲ ਦੀ ਕੀਮਤ ਵੀ ਦੁੱਗਣੀ ਹੋ ਚੁੱਕੀ ਹੈ। ਸਰਦੀਆਂ ਵਿਚ ਅਨਾਰ ਦੀਆਂ ਕੀਮਤਾਂ ਘੱਟ ਹੋ ਜਾਂਦੀਆਂ ਹਨ ਪਰ ਹੁਣ ਇਹ ਵੀ 180 ਰੁਪਏ ਤੋਂ 200 ਰੁਪਏ ਤੱਕ ਵਿਕ ਰਿਹਾ ਹੈ। ਫਲ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਡੇਂਗੂ ਦੀ ਮਹਾਮਾਰੀ ਕਾਰਣ ਅਕਸਰ ਰੋਗੀ ਇਨ੍ਹਾਂ ਫਲਾਂ ਦਾ ਹੀ ਸੇਵਨ ਕਰਦੇ ਹਨ, ਜਿਸ ਕਾਰਣ ਇਨ੍ਹਾਂ ਕੀਮਤਾਂ ’ਚ ਵਾਧਾ ਹੋਇਆ।

PhotoPhoto ਪਿੱਛੋਂ ਹੀ ਫਲਾਂ ਦੇ ਰੇਟ ਮਹਿੰਗੇ ਹੋਣ ਕਾਰਣ ਇਨ੍ਹਾਂ ਦੀ ਆਮਦ ਵੀ ਬਹੁਤ ਘੱਟ ਹੋ ਰਹੀ ਹੈ। ਡੇਂਗੂ ਦੇ ਬੁਖਾਰ ’ਚ ਰੋਗੀ ਦੇ ਜੋੜਾਂ ’ਚ ਤੇਜ਼ ਦਰਦ ਅਤੇ ਵਾਰ-ਵਾਰ ਚੱਕਰ ਆਉਣ ਲਗਦੇ ਹਨ, ਜਿਸ ਨਾਲ ਖੂਨ ਦੇ ਪਲੇਟਲੈੱਟਸ ਦੀ ਗਿਣਤੀ ਵਿਚ ਘਾਟ ਹੋ ਜਾਂਦੀ ਹੈ, ਜਿਸ ਕਾਰਣ ਸਰੀਰ ਟੁੱਟਣ ਲੱਗਦਾ ਹੈ। ਜੇ ਪਲੇਟਲੈੱਟਸ ਦਾ ਤੁਰੰਤ ਇਲਾਜ ਨਾ ਹੋਵੇ ਤਾਂ ਰੋਗੀ ਦੀ ਮੌਤ ਵੀ ਹੋ ਜਾਂਦੀ ਹੈ।

PhotoFruits ਮਰੀਜ਼ਾਂ ਨੂੰ ਇਸ ਸਮੱਸਿਆ ਤੋਂ ਰਾਹਤ ਦਿਵਾਉਣ ਲਈ ਆਯੁਰਵੈਦਿਕ ਡਾਕਟਰ ਗਲੂਕੋਜ਼ ਅਤੇ ਐਂਟੀ ਬਾਓਟਿਕ ਅਤੇ ਐੱਸੀਡੀਟੀ ਦੇ ਇੰਜਕੈਸ਼ਨ ਲਾਉਣ ਤੋਂ ਇਲਾਵਾ ਡੇਂਗੂ ਦੇ ਮਰੀਜ਼ ਨੂੰ ਫਲ ਤੇ ਬੱਕਰੀ ਦਾ ਦੁੱਧ ਪੀਣ ਦੀ ਵੀ ਸਲਾਹ ਦਿੰਦੇ ਹਨ। ਅਜਿਹੇ ਵਿਚ ਫਲ ਅਤੇ ਬੱਕਰੀ ਦੇ ਦੁੱਧ ਦੇ ਰੇਟਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਬੱਕਰੀ ਦਾ ਦੁੱਧ 200 ਤੋਂ 500 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਅਜਿਹੇ ’ਚ ਲੋਕਾਂ ਕੋਲ ਬਦਲ ਦੇ ਰੂਪ ’ਚ ਫਲ ਬਚਦਾ ਹੈ।

ਇਸੇ ਕਾਰਣ ਫਲਾਂ ਦੇ ਰੇਟਾਂ ’ਚ ਵੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਖਰੀਦਦਾਰਾਂ ਦਾ ਕਹਿਣਾ ਹੈ ਕਿ ਜਿੰਨੀ ਤੇਜ਼ੀ ਨਾਲ ਫਲਾਂ ਦੇ ਰੇਟਾਂ ਵਿਚ ਵਾਧਾ ਹੋ ਰਿਹਾ ਹੈ ਅਤੇ ਇਸ ਨੂੰ ਦੇਖਦੇ ਹੋਏ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ’ਚ ਇਹ ਫਲ ਸਸਤੇ ਹੋਣ ਵਾਲੇ ਹਨ। ਡੇਂਗੂ ਦੇ ਰੋਗੀਆਂ ਦੇ ਕਾਰਣ ਫਲ ਆਮ ਲੋਕਾਂ ਦੀ ਪਹੁੰਚ ਤੋਂ ਹੌਲੀ-ਹੌਲੀ ਬਾਹਰ ਹੁੰਦਾ ਜਾ ਰਿਹਾ ਹੈ ਇਸ ਕਰ ਕੇ ਰੋਗੀ ਜਾਂ ਆਮ ਲੋਕ ਇੰਨੇ ਮਹਿੰਗੇ ਫਲ ਖਰੀਦ ਹੀ ਨਹੀਂ ਸਕਦੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement