
ਭਾਰਤ ਵਿਚ ਕਰੋਨਾ ਵਾਇਰਸ ਦੇ 13,885 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 452 ਲੋਕਾਂ ਦੀ ਇਸ ਵਾਇਰਸ ਦੇ ਕਾਰਨ ਮੌਤ ਹੋ ਚੁੱਕੀ ਹੈ।
ਨਵੀਂ ਦਿੱਲੀ : ਭਾਰਤ ਵਿਚ ਕਰੋਨਾ ਵਾਇਰਸ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਨੂੰ ਠੱਲ ਪਾਉਂਣ ਦੇ ਲਈ ਸਰਕਾਰਾਂ ਅਤੇ ਪ੍ਰਸ਼ਾਸਨ ਸਮੇਂ-ਸਮੇਂ ਤੇ ਯੋਗ ਕਦਮ ਚੁੱਕ ਰਹੀਆਂ ਹਨ। ਇਸੇ ਤਹਿਤ ਹੁਣ ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਹਰਸ਼ ਵਰਧਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੇਰਲ ਦੇ ਸ੍ਰੀ ਚਿਤ੍ਰਾ ਤਿਰੂਨਲ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਟੈਕਨੋਲੋਜੀ, ਤ੍ਰਿਵੰਦ੍ਰਮ ਨੇ ਅਜਿਹੀ ਘੱਟ ਕੀਮਤ ਵਾਲੀ ਟੈਸਟ ਕਿੱਟ ਤਿਆਰ ਕੀਤੀ ਹੈ। ਜਿਹੜੀ ਕਿ ਕੇਵਲ ਦੋ ਘੰਟੇ ਦੇ ਅੰਦਰ ਹੀ ਕਰੋਨਾ ਵਾਇਰਸ ਦੇ ਮਰੀਜ਼ ਦੀ ਪੁਸ਼ਟੀ ਕਰਨ ਦੇ ਯੋਗ ਹੈ।
Coronavirus health ministry
ਇਸ ਬਾਰੇ ਹਰਸ਼ਵਰਧਨ ਨੇ ਟਵੀਟ ਕਰਦਿਆਂ ਲਿਖਿਆ ਕਿ ਤਿਰੂਵਨੰਤਪੁਰਮ ਦੀ ਸੰਸਥਾ ਦੁਆਰਾ ਤਿਆਰ ਕੀਤੀ ਇਹ ਟੈਸਟਿੰਗ ਕਿਟ 10 ਮਿੰਟ ਦੇ ਵਿਚ – ਵਿਚ ਕਰੋਨਾ ਵਾਇਰਸ ਦੇ ਮਰੀਜ਼ ਬਾਰੇ ਦੱਸ ਸਕੇਗੀ ਅਤੇ ਇਸ ਵਿਚ ਨਮੂਨਾ ਲੈਣ ਤੋਂ ਰਿਪੋਰਟ ਆਉਂਣ ਦੇ ਵਿਚ ਸਿਰਫ 2 ਘੰਟੇ ਦਾ ਸਮਾਂ ਲੱਗੇਗਾ। ਇਸ ਦੇ ਨਾਲ ਹੀ ਇਕ ਮਸ਼ੀਨ ਦੇ ਉਪਰ ਇਕ ਹੀ ਸਮੇਂ ਤੇ ਕਰੀਬ 30 ਨਮੂਨਿਆਂ ਦੀ ਜਾਂਚ ਕੀਤੀ ਜਾ ਸਕੇਗੀ। ਇਸ ਬਾਰੇ ਕੇਂਦਰੀ ਸਿਹਤ ਮੰਤਰੀ ਨੇ ਟਵੀਟ ਕੀਤਾ, "(ਇਨਫੈਕਸ਼ਨ) ਕਿ ਪੁਸ਼ਟੀ ਕਰਨ ਵਾਲੀ ਟੈਸਟ ਕਿੱਟ, ਜੋ ਵਾਇਰਲ ਨਿਊਕਲੀਕ ਐਸਿਡ ਦੀ ਵਰਤੋਂ ਕਰਦਿਆਂ ਸਾਰਸ-ਸੀਓਵੀ -2 ਦੇ ਐਨ ਜੀਨ ਦਾ ਪਤਾ ਲਗਾਉਂਦੀ ਹੈ, ਭਾਵੇਂ ਕਿ ਇਹ ਦੁਨੀਆ ਵਿਚ ਅਜਿਹੀ ਪਹਿਲੀ ਕਿਟ ਨਹੀਂ ਹੈ
Coronavirus
ਪਰ ਇਹ ਉਨ੍ਹਾਂ ਘੱਟ ਸਮੇਂ ਨਾਲ ਜਾਂਚ ਕਰਨ ਵਾਲੀਆਂ ਕਿਟਾਂ ਵਿਚੋਂ ਹੋਵੇਗੀ। ਇਸ ਟੈਸਟ ਕਿੱਟ ਦਾ ਨਾਮ ਚਿਤਰ ਜੀਨ ਲੈਂਪ-ਐਨ ਹੈ। ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੇ ਕਿਹਾ ਹੈ ਕਿ ਅਲਾਪੂਝਾ ਵਿਖੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਵਿਖੇ ਕਰਵਾਏ ਗਏ ਟੈਸਟਾਂ ਤੋਂ ਪਤਾ ਲੱਗਿਆ ਹੈ ਕਿ ਇਸ ਟੈਸਟ ਕਿੱਟ ਨੇ ਆਰਟੀ-ਪੀਸੀਆਰ ਦੀ ਵਰਤੋਂ ਕਰਦਿਆਂ ਟੈਸਟ ਦੇ ਨਤੀਜੇ 100 ਪ੍ਰਤੀਸ਼ਤ ਇਕੋ ਜਿਹੇ ਅਤੇ ਸਹੀ ਦਿੱਤੇ ਹਨ। ਦੱਸ ਦੱਈਏ ਕਿ ਇਹ ਜਾਂਚ ਕਿਟ ਅਜਿਹੇ ਸਮੇਂ ਵਿਚ ਤਿਆਰ ਕੀਤੀ ਗਈ ਹੈ
Coronavirus
ਜਦੋਂ ਭਾਰਤ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਤੇਜ਼ੀ ਨਾਲ ਜਾਂਚ ਕਰਨ ਦੇ ਲਈ ਵਿਦੇਸ਼ਾਂ ਤੋਂ ਇਨ੍ਹਾਂ ਕਿਟਾਂ ਨੂੰ ਮਗਵਾਉਂਣ ਤੇ ਵਿਚਾਰ ਕਰ ਰਿਹਾ ਸੀ। ਉਧਰ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਨੇ ਕਿਹਾ ਕਿ ਨਵੀਂ ਟੈਸਟ ਕਿੱਟ ਸਸਤੀ ਹੈ ਅਤੇ ਲੈਬ ਵਿਚ ਇਸ ਦਾ ਟੈਸਟ ਕਰਨ ਤੇ 1000 ਰੁਪਏ ਦੀ ਲਾਗਤ ਆਵੇਗੀ ਜੋਂ ਕਿ ਮੌਜੂਦਾ ਟੈਸਟਿੰਗ ਕਿਟਾਂ ਨਾਲੋਂ ਸਸਤੀ ਹੈ। ਦੱਸ ਦੱਈਏ ਕਿ ਹੁਣ ਤੱਕ ਭਾਰਤ ਵਿਚ ਕਰੋਨਾ ਵਾਇਰਸ ਦੇ 13,885 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 452 ਲੋਕਾਂ ਦੀ ਇਸ ਵਾਇਰਸ ਦੇ ਕਾਰਨ ਮੌਤ ਹੋ ਚੁੱਕੀ ਹੈ।
Coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।