
ਸੰਯੁਕਤ ਰਾਸ਼ਟਰ ਦੀਆਂ ਮੁਹਿੰਮਾਂ ਲਈ ਸ਼ਾਂਤੀ ਰੱਖਿਅਕ ਅਤੇ ਪੁਲਿਸ ਬਲ ਮੁਹੱਈਆ ਕਰਵਾਉਣ ਵਾਲੇ ਦੇਸ਼ਾਂ ਨੂੰ ਭੁਗਤਾਨ ਵਿਚ ਦੇਰੀ ‘ਤੇ ਚਿੰਤਾ ਜਤਾਈ ਹੈ।
ਨਵੀਂਂ ਦਿੱਲੀ: ਸੰਯੁਕਤ ਰਾਸ਼ਟਰ ਦੀਆਂ ਮੁਹਿੰਮਾਂ ਲਈ ਸ਼ਾਂਤੀ ਰੱਖਿਅਕ ਅਤੇ ਪੁਲਿਸ ਬਲ ਮੁਹੱਈਆ ਕਰਵਾਉਣ ਵਾਲੇ ਦੇਸ਼ਾਂ ਨੂੰ ਪੈਸੇ ਦੇ ਭੁਗਤਾਨ ਵਿਚ ਆਈ ਦੇਰੀ ‘ਤੇ ਚਿੰਤਾ ਜਤਾਈ ਹੈ। ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ‘ਤੇ ਭਾਰਤ ਦਾ 3.8 ਕਰੋੜ ਰੁਪਏ ਬਕਾਇਆ ਹੈ।
United Nations
ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਦੇ ਪਹਿਲੇ ਸਕੱਤਰ ਮਹੇਸ਼ ਕੁਮਾਰ ਨੇ ਸੰਯੁਕਤ ਰਾਸ਼ਟਰ ਦੀ ਆਰਥਿਕ ਸਥਿਤੀ ਵਿਚ ਸੁਧਾਰ ‘ਤੇ ਇਕ ਸੈਸ਼ਨ ਵਿਚ ਵੀਰਵਾਰ ਨੂੰ ਕਿਹਾ ਕਿ ਅਮਨ ਸ਼ਾਂਤੀ ਲਈ ਸਮੇਂ ‘ਤੇ ਅਦਾਇਗੀ ਇਕ ਜਾਇਜ਼ ਉਮੀਦ ਹੈ। ਕੁਮਾਰ ਨੇ ਕਿਹਾ ਕਿ ਕੁੱਲ ਬਕਾਇਆ 3.6 ਅਰਬ ਡਾਲਰ ਹੋ ਗਿਆ ਹੈ ਜੋ ਸੰਯੁਕਤ ਰਾਸ਼ਟਰ ਦੇ ਸਲਾਨਾ ਮੁਲਾਂਕਣ ਦਾ ਲਗਭਗ ਇਕ ਤਿਹਾਈ ਹੈ। ਉਹਨਾਂ ਕਿਹਾ ਕਿ ਭੁਗਤਾਨ ਵਿਚ ਦੇਰੀ ਨਾਲ ਸੰਯੁਕਤ ਰਾਸ਼ਟਰ ਦੀ ਸ਼ਾਂਤੀ ਰੱਖਿਆ ਮੁਹਿੰਮ ‘ਤੇ ਵੀ ਅਸਰ ਪੈ ਸਕਦਾ ਹੈ।