ਦੀਆ ਮਿਰਜ਼ਾ, ਜੈਕ ਮਾ ਸਮੇਤ 17 ਹਸਤੀਆਂ ਸੰਯੁਕਤ ਰਾਸ਼ਟਰ ਦੇ ਨਵੇਂ ਪੈਰੋਕਾਰ ਨਿਯੁਕਤ
Published : May 10, 2019, 7:14 pm IST
Updated : May 10, 2019, 7:14 pm IST
SHARE ARTICLE
Actress Dia Mirza, Alibaba chief among 17 new SDG Advocates of UN
Actress Dia Mirza, Alibaba chief among 17 new SDG Advocates of UN

ਅੰਤੋਨਿਓ ਗੁਤਾਰੇਸ ਨੇ ਅਭਿਲਾਸ਼ੀ ਟਿਕਾਊ ਵਿਕਾਸ ਟੀਚਿਆਂ ਲਈ ਕਾਰਵਾਈ ਅਤੇ ਗਲੋਬਲ ਸਿਆਸੀ ਇੱਛਾ ਸ਼ਕਤੀ ਨੂੰ ਮਜ਼ਬੂਤ ਬਣਾਉਣ ਲਈ ਨਵਾਂ ਪੈਰੋਕਾਰ ਨਿਯੁਕਤ ਕੀਤੇ

ਸੰਯੁਕਤ ਰਾਸ਼ਟਰ : ਭਾਰਤੀ ਆਦਾਕਾਰਾ ਦੀਆ ਮਿਰਜ਼ਾ ਅਤੇ ਅਲੀਬਾਬਾ ਦੇ ਪ੍ਰਮੁੱਖ ਜੈਕ ਮਾ ਉਨ੍ਹਾਂ 17 ਗਲੋਬਲ ਮਸ਼ਹੂਰ ਹਸਤੀਆਂ 'ਚ ਸ਼ਾਮਲ ਹਨ ਜਿਨ੍ਹਾਂ ਨੂੰ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨਿਓ ਗੁਤਾਰੇਸ ਨੇ ਅਭਿਲਾਸ਼ੀ ਟਿਕਾਊ ਵਿਕਾਸ ਟੀਚਿਆਂ ਲਈ ਕਾਰਵਾਈ ਅਤੇ ਗਲੋਬਲ ਸਿਆਸੀ ਇੱਛਾ ਸ਼ਕਤੀ ਨੂੰ ਮਜ਼ਬੂਤ ਬਣਾਉਣ ਲਈ ਨਵਾਂ ਪੈਰੋਕਾਰ ਨਿਯੁਕਤ ਕੀਤਾ ਹੈ।

United NationsUnited Nations

ਸੰਯੁਕਤ ਰਾਸ਼ਟਰ ਦੇ ਬੁਲਾਰੇ ਦੇ ਦਫ਼ਤਰ ਤੋਂ ਜਾਰੀ ਬਿਆਨ ਦੇ ਅਨੁਸਾਰ ਨਵੀਂ ਸ਼੍ਰੇਣੀ ਦੇ ਐਸ.ਡੀ.ਜੀ. ਪੈਰੋਕਾਰ 17 ਪ੍ਰਭਾਵਸ਼ਾਲੀ ਜਨਤਕ ਹਸਤੀਆਂ ਹਨ ਜਿਹੜੇ ਕਿ ਜਾਗਰੂਕਤਾ ਫੈਲਾਉਣ, ਮਹਾਨ ਇੱਛਾ ਨੂੰ ਪ੍ਰੇਰਤ ਕਰਨ ਅਤੇ ਐਸ.ਡੀ.ਜੀ. 'ਤੇ ਤੁਰੰਤ ਕਾਰਵਾਈ ਨੂੰ ਉਤਸ਼ਾਹ ਦੇਣ ਲਈ ਵਚਨਬੱਧ ਹਨ। ਸਥਿਰ ਵਿਕਾਸ ਟੀਚਿਆਂ ਨੂੰ ਦੁਨੀਆ ਭਰ ਦੇ ਨੇਤਾਵਾਂ ਨੇ 25 ਸਤੰਬਰ 2015 ਨੂੰ ਅਪਣਾਇਆ ਸੀ। 

Jack Ma denies report of imminent retirementJack Ma

ਗੁਤਾਰੇਸ ਨੇ ਕਿਹਾ, 'ਸਾਡੇ ਕੋਲ ਜਲਵਾਯੂ ਤਬਦੀਲੀ, ਵਾਤਾਵਰਣ ਦਬਾਅ, ਗਰੀਬੀ ਅਤੇ ਅਸਮਾਨਤਾ ਤੋਂ ਪੈਦਾ ਹੋਏ ਸਵਾਲਾਂ ਦੇ ਜਵਾਬ ਦੇਣ ਲਈ ਔਜਾਰ ਹਨ। ਉਹ 2015 ਦੇ ਸਮਝੌਤਿਆਂ-ਸਥਾਈ ਵਿਕਾਸ ਲਈ 2030 ਦੇ ਏਜੰਡੇ ਅਤੇ ਜਲਵਾਯੂ ਤਬਦੀਲੀ 'ਤੇ ਪੈਰਿਸ ਸਮਝੌਤੇ ਵਿਚ ਹਨ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਨੇ ਕਿਹਾ, 'ਪਰ ਜੇਕਰ ਤੁਸੀਂ ਉਨ੍ਹਾਂ ਦਾ ਇਸਤੇਮਾਲ ਨਹੀਂ ਕਰਦੇ ਹੋ ਤਾਂ ਉਨ੍ਹਾਂ ਔਜਾਰਾਂ ਦਾ ਇਸਤੇਮਾਲ ਨਹੀਂ ਕਰਦੇ ਤਾਂ ਇਨ੍ਹਾਂ ਔਜਾਰਾਂ ਦਾ ਕੋਈ ਫਾਇਦਾ ਨਹੀਂ ਹੈ। ਇਸ ਲਈ ਅੱਜ ਅਤੇ ਹਰ ਦਿਨ ਮੇਰੀ ਸਪੱਸ਼ਟ ਅਪੀਲ ਹੈ। ਸਾਨੂੰ ਕਾਰਵਾਈ, ਇੱਛਾ ਸ਼ਕਤੀ ਅਤੇ ਸਿਆਸੀ ਇੱਛਾ ਸ਼ਕਤੀ ਚਾਹੀਦੀ ਹੈ। ਜ਼ਿਆਦਾ ਕਾਰਵਾਈ, ਜ਼ਿਆਦਾ ਇੱਛਾ ਅਤੇ ਜ਼ਿਆਦਾ ਸਿਆਸੀ ਇੱਛਾ ਸ਼ਕਤੀ ਚਾਹੀਦੀ ਹੈ।' 

Sheikha Moza bint NasserSheikha Moza bint Nasser

ਦੀਆ ਮਿਰਜ਼ਾ ਨੇ ਇਕ ਟਵੀਟ ਕਰਕੇ ਅਪਣੀ ਪ੍ਰਤਿਕਿਰਿਆ ਵਿਚ ਕਿਹਾ, 'ਸਥਿਰ ਵਿਕਾਸ ਟੀਚਿਆਂ ਲਈ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦਾ ਪੈਰੋਕਾਰ ਨਿਯੁਕਤ ਹੋਣਾ ਮਾਣ ਵਾਲੀ ਗੱਲ ਹੈ। ਮੈਂ ਸ਼ਾਂਤੀ ਅਤੇ ਗ੍ਰਹਿ ਖੁਸ਼ਹਾਲੀ ਲਈ ਅਤੇ ਸਥਿਰ ਵਿਕਾਸ ਦੇ ਟੀਚਿਆਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੀ।' ਦੀਆ ਮਿਰਜ਼ਾ ਭਾਰਤ ਲਈ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਦੀ ਸਦਭਾਵਨਾ ਰਾਜਦੂਤ ਵੀ ਹੈ। 

Richard CurtisRichard Curtis

ਚੀਨ ਦੀ ਅੰਤਰਰਾਸ਼ਟਰੀ ਕੰਪਨੀ ਅਲੀਬਾਬਾ ਸਮੂਹ ਦੇ ਸੰਸਥਾਪਕ ਅਤੇ ਕਾਰਜਕਾਰੀ ਨਿਰਦੇਸ਼ਕ ਜੈਕ ਮਾ 2016 ਤੋਂ ਐਸ.ਡੀ.ਜੀ. ਪੈਰੋਕਾਰ ਹਨ। ਨਵੇਂ ਚੁਣੇ ਹੋਰ ਐਸ.ਡੀ.ਜੀ. ਪੈਰੋਕਾਰਾਂ 'ਚ ਬੈਲਜ਼ਿਅਮ ਦੀ ਰਾਣੀ ਮੈਥਿਲਡੇ, ਐਜੁਕੇਸ਼ਨ ਆਲ ਫਾਊਡੇਸ਼ਨ(ਸਟੇਟ ਆਫ ਕਤਰ) ਦੇ ਸੰਸਥਾਪਕ ਸ਼ੇਖ ਮੋਜ਼ਾ ਬਿਨਤ ਨਾਸਰ, ਬ੍ਰਿਟਿਸ਼ ਪਟਕਥਾ ਲੇਖਕ , ਨਿਰਮਾਤਾ ਅਤੇ ਫਿਲਮ ਨਿਰਦੇਸ਼ਕ ਰਿਚਰਡ ਕਰਟਿਸ, ਨੋਬਲ ਪੁਰਸਕਾਰ ਜੇਤੂ ਨਾਦੀਆ ਮੁਰਾਦ, ਕੋਲੰਬਿਆ ਯੂਨੀਵਰਸਿਟੀ 'ਚ ਸਥਿਰ ਵਿਕਾਸ ਕੇਂਦਰ ਦੇ ਨਿਰਦੇਸ਼ਕ ਜੇਫਰੀ ਸੈਕਸ, ਬ੍ਰਾਜ਼ੀਲ ਦੇ ਫੁੱਟਬਾਲਰ ਅਤੇ ਸੰਯੁਕਤ ਰਾਸ਼ਟਰ ਮਹਿਲਾ ਸਦਭਾਵਨਾ ਰਾਜਦੂਤ ਅਤੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ  ਵਹਿਟਰ ਪੀਸ ਐਂਡ ਡਵੈਲਪਮੈਂਟ ਐਨੀਸ਼ਿਏਟਿਵ ਦੇ ਫਾਰੇਸਟ  ੍ਵਵਹਿਟਰ ਸ਼ਾਮਲ ਹਨ।

Nadia MuradNadia Murad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement