
ਡ੍ਰਾਫਟ ਵਿਚ ਕੋਰੋਨਾ ਵਾਇਰਸ ਸੰਕਟ ਵਿਚ ਨਿਰਪੱਖ, ਸੁਤੰਤਰ ਅਤੇ ਵਿਆਪਕ ਜਾਂਚ...
ਨਵੀਂ ਦਿੱਲੀ: ਭਾਰਤ ਸਮੇਤ 62 ਦੇਸ਼ਾਂ ਨੇ ਆਸਟ੍ਰੇਲੀਆ ਅਤੇ ਯੂਰਪੀਆ ਸੰਗਠਨ ਦੇ ਉਸ ਸੰਯੁਕਤ ਯਤਨ ਦਾ ਸਮਰਥਨ ਕੀਤਾ ਹੈ ਜਿਹੜਾ WHO ਦੀ ਕੋਵਿਡ-19 ਮਹਾਂਮਾਰੀ ਦੀ ਪ੍ਰਤੀਕਿਰਿਆ ਦੀ ਸੁਤੰਤਰ ਜਾਂਚ ਦੀ ਮੰਗ ਕਰ ਰਿਹਾ ਹੈ। ਅੱਜ ਤੋਂ ਸ਼ੁਰੂ ਹੋਣ ਵਾਲੀ 73ਵੀਂ ਵਿਸ਼ਵ ਸਿਹਤ ਸਭਾ ਦੀ ਬੈਠਕ ਲਈ ਪ੍ਰਸਤਾਵਿਤ ਇਕ ਡ੍ਰਾਫਟ ਅਨੁਸਾਰ ਇਹ ਜਾਣਕਾਰੀ ਸਾਹਮਣੇ ਆਈ ਹੈ।
Coronavirus
ਡ੍ਰਾਫਟ ਵਿਚ ਕੋਰੋਨਾ ਵਾਇਰਸ ਸੰਕਟ ਵਿਚ ਨਿਰਪੱਖ, ਸੁਤੰਤਰ ਅਤੇ ਵਿਆਪਕ ਜਾਂਚ ਦੀ ਵੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਵਿਸ਼ਵ ਸਿਹਤ ਸੰਗਠਨ ਦੀਆਂ ਕਾਰਵਾਈਆਂ ਅਤੇ ਕੋਵਿਡ-19 ਮਹਾਂਮਾਰੀ ਨਾਲ ਸਬੰਧਿਤ ਉਹਨਾਂ ਦੀ ਸਮਾਂ ਸੀਮਾ ਦੀ ਜਾਂਚ ਦੀ ਵੀ ਮੰਗ ਕੀਤੀ ਗਈ ਹੈ।
Coronavirus
ਪ੍ਰਸਤਾਵ ਵਿਚ WHO ਜਨਰਲ ਸਕੱਤਰ ਨੂੰ ਇੰਟਰਨੈਸ਼ਨਲ ਏਜੰਸੀਆਂ ਨਾਲ ਮਿਲ ਕੇ ਵਾਇਰਸ ਦੇ ਸੋਰਸ ਦਾ ਪਤਾ ਲਗਾਉਣ ਅਤੇ ਇਹ ਇਨਸਾਨਾਂ ਵਿਚ ਕਿਵੇਂ ਫੈਲਿਆ ਇਸ ਦਾ ਪਤਾ ਲਗਾਉਣ ਦੀ ਮੰਗ ਵੀ ਕੀਤੀ ਗਈ ਹੈ।
WHO
ਯੂਰਪੀਆ ਯੂਨੀਅਨ ਅਤੇ ਆਸਟ੍ਰੇਲੀਆ WHO ਅੰਤਰਰਾਸ਼ਟਰੀ ਸਿਹਤ ਪ੍ਰਤੀਕਿਰਿਆ ਨਾਲ ਕੋਵਿਡ ਦੇ ਨਿਰਪੱਖ, ਸੁਤੰਤਰ ਅਤੇ ਵਿਆਪਕ ਮੁਲਾਂਕਣ ਲਈ ਸਮਰਥਨ ਦੇ ਰਹੇ ਹਨ। ਪਿਛਲੇ ਮਹੀਨੇ ਵਿਚ ਆਸਟ੍ਰੇਲੀਆ ਪਹਿਲਾ ਦੇਸ਼ ਸੀ ਜਿਸ ਨੇ ਕੋਰੋਨਾ ਵਾਇਰਸ ਦੇ ਪ੍ਰਕੋਪ ਦੀ ਸੁਤੰਤਰ ਜਾਂਚ ਸ਼ੁਰੂ ਕੀਤੀ ਹੈ।
Coronavirus
ਏਬੀਸੀ ਰਿਪੋਰਟ ਮੁਤਾਬਕ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਮਰੀਸੇ ਪੇਨ ਨੇ ਕਿਹਾ ਸੀ ਕਿ WHO ਇਸ ਮਾਮਲੇ ਦੀ ਜਾਂਚ ਕਰੇ। ਉਹਨਾਂ ਕਿਹਾ ਸੀ ਕਿ ਇਹ ਅੰਤਰਰਾਸ਼ਟਰੀ ਭਾਈਚਾਰੇ ਦੇ ਇਕੱਠੇ ਹੋਣ ਦਾ ਸਮਾਂ ਹੈ ਤਾਂ ਕਿ ਅਗਲੀ ਮਹਾਂਮਾਰੀ ਦੇ ਸਮੇਂ ਵਿਚ ਨਿਪਟਿਆ ਜਾ ਸਕੇ ਜਿਸ ਨਾਲ ਲੋਕ ਸੁਰੱਖਿਅਤ ਰਹਿ ਸਕਣ।
Corona Virus
ਹਾਲਾਂਕਿ ਇਸ ਪ੍ਰਸਤਾਵ ਵਿੱਚ ਚੀਨ ਜਾਂ ਵੁਹਾਨ ਸ਼ਹਿਰ ਦਾ ਜ਼ਿਕਰ ਨਹੀਂ ਹੈ ਜਿਥੇ ਇਹ ਪ੍ਰਕੋਪ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ। ਯੂਰਪੀਅਨ ਸਹਾਇਤਾ ਪ੍ਰਾਪਤ ਡਰਾਫਟ ਵਿੱਚ ਨਾਮਿਤ ਹੋਰ ਵੱਡੇ ਦੇਸ਼ਾਂ ਵਿੱਚ ਜਾਪਾਨ, ਯੂਨਾਈਟਿਡ ਕਿੰਗਡਮ, ਨਿਊਜ਼ੀਲੈਂਡ, ਦੱਖਣੀ ਕੋਰੀਆ, ਬ੍ਰਾਜ਼ੀਲ ਅਤੇ ਕੈਨੇਡਾ ਸ਼ਾਮਲ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।