ਸ਼ਿਲਾਂਗ 'ਚ ਫਿਰ ਬਣਨ ਲੱਗਾ ਤਣਾਅ
Published : Jun 18, 2018, 11:34 am IST
Updated : Jun 18, 2018, 11:34 am IST
SHARE ARTICLE
Tension begins again in Shillong
Tension begins again in Shillong

ਬੀਤੇ ਦਿਨੀਂ ਜ਼ਮੀਨ ਦੇ ਛੋਟੇ ਜਿਹੇ ਟੁਕੜੇ ਕਾਰਨ ਸਿਲਾਂਗ ਦੇ ਮੂਲ ਵਾਸੀਆਂ ਤੇ ਉਥੇ ਵਸੇ ਸਿੱਖਾਂ ਵਿਚ ਇੰਨਾ ਟਕਰਾਅ ਵਆਿ ਕਿ ਇਸ ਦੀ ਗੂੰਜ ਦੂਰ ਦੂਰ ਤਕ ਪਈ।

ਸ਼ਿਲਾਂਗ, (ਏਜੰਸੀ): ਬੀਤੇ ਦਿਨੀਂ ਜ਼ਮੀਨ ਦੇ ਛੋਟੇ ਜਿਹੇ ਟੁਕੜੇ ਕਾਰਨ ਸਿਲਾਂਗ ਦੇ ਮੂਲ ਵਾਸੀਆਂ ਤੇ ਉਥੇ ਵਸੇ ਸਿੱਖਾਂ ਵਿਚ ਇੰਨਾ ਟਕਰਾਅ ਵਆਿ ਕਿ ਇਸ ਦੀ ਗੂੰਜ ਦੂਰ ਦੂਰ ਤਕ ਪਈ। ਇਹ ਅੱਗ ਅਜੇ ਠੰਢੀ ਵੀ ਨਹੀਂ ਪਈ ਸੀ ਕਿ ਇਕ ਹੋ ਕਾਰਾ ਹੋ ਗਿਆ। ਸਿੱਖਾਂ ਨੂੰ ਧਮਕੀਆਂ ਮਿਲਣ ਵਾਲੀ ਘਟਨਾ ਤੋਂ ਬਾਅਦ ਸ਼ਿਲਾਂਗ ਦੇ ਪੰਜਾਬੀ ਲੇਨ ਨੇੜਲੇ ਬੜਾ ਬਾਜ਼ਾਰ ਇਲਾਕੇ ਵਿੱਚ ਸਿੱਖ ਵਿਅਕਤੀ ਦੀ ਦੁਕਾਨ 'ਤੇ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ ਹੈ।

Shillong Violence Shillong Violenceਹਮਲੇ ਕਾਰਨ ਕਿਤਾਬਾਂ ਦੀ ਦੁਕਾਨ ਵਿੱਚ ਅੱਗ ਲੱਗ ਗਈ, ਜਿਸ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਜੂਦ ਹਨ।ਮਾਹੌਲ ਤਣਾਅਪੂਰਨ ਹੋਣ ਕਾਰਨ ਮੇਘਾਲਿਆ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ 16 ਜੂਨ ਤੋਂ ਲੈ ਕੇ ਬਾਅਦ ਦੁਪਹਿਰ 18 ਜੂਨ ਤਕ ਸ਼ਿਲਾਂਗ ਵਿਚ ਮੋਬਾਈਲ ਇੰਟਰਨੈੱਟ ਸੇਵਾਵਾਂ ਬੰਦ ਰੱਖਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਰਾਤ ਦਾ ਕਰਫਿਊ ਯਾਨੀ ਰਾਤ ਅੱਠ ਵਜੇ ਤੋਂ ਲੈ ਕੇ ਸਵੇਰ ਦੇ ਪੰਜ ਵਜੇ ਤਕ ਜਾਰੀ ਹੈ। ਪ੍ਰ੍ਰਸ਼ਾਸਨ ਨੇ ਇਹ ਕਦਮ ਬੀਤੇ ਦਿਨੀਂ ਸਿੱਖ ਨੌਜਵਾਨਾਂ ਨੂੰ ਫ਼ੋਨ 'ਤੇ ਮਿਲੀਆਂ ਧਮਕੀਆਂ ਤੋਂ ਬਾਅਦ ਚੁਕਿਆ ਹੈ।

Shillong Violence Shillong Violenceਬੀਤੀ ਮਈ ਦੌਰਾਨ ਸ਼ਿਲਾਂਗ ਵਿਚ ਸਥਾਨਕ ਖਾਸੀ ਭਾਈਚਾਰੇ ਦੇ ਲੋਕਾਂ ਤੇ ਸਿੱਖਾਂ ਦਰਮਿਆਨ ਟਕਰਾਅ ਤੋਂ ਬਾਅਦ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।
ਦਸ ਦਈਏ ਕਿ ਲੰਘੀ 31 ਮਈ ਨੂੰ ਸਿੱਖ ਲੜਕੀਆਂ ਨੂੰ ਸਥਾਨਕ ਖਾਸੀ ਭਾਈਚਾਰੇ ਦੇ ਬੱਸ ਕੰਡਕਟਰ ਕਥਿਤ ਤੌਰ 'ਤੇ ਛੇੜਿਆ ਤੇ ਉਨ੍ਹਾਂ ਲੜਕੀਆਂ ਨੇ ਬੱਸ ਕੰਡਕਟਰ ਦੀ ਭੁਗਤ ਸਵਾਰ ਦਿੱਤੀ। ਉੱਥੋਂ ਸਿੱਖਾਂ ਤੇ ਸਥਾਨਕ ਲੋਕਾਂ ਦਰਮਿਆਨ ਝਗੜਾ ਹੋ ਗਿਆ ਸੀ।

Shillong Violence Shillong Violenceਇਸ ਮਗਰੋਂ ਸੋਸ਼ਲ ਮੀਡੀਆ 'ਤੇ ਇਹ ਅਫ਼ਵਾਹ ਫੈਲਾ ਦਿਤੀ ਗਈ ਕਿ ਬੱਸ ਦੇ ਕਲੀਨਰ ਦੀ ਮੌਤ ਹੋ ਗਈ ਹੈ ਅਤੇ ਫਿਰ ਬੱਸ ਡਰਾਈਵਰਾਂ ਨੇ ਪੰਜਾਬੀ ਲੇਨ ਇਲਾਕੇ ਨੂੰ ਘੇਰ ਲਿਆ ਸੀ ਅਤੇ ਪੁਲਿਸ ਨੂੰ ਇਸ 'ਤੇ ਕਾਬੂ ਪਾਉਣ ਲਈ ਕਾਫ਼ੀ ਜੱਦੋ ਜਹਿਦ ਕਰਨੀ ਪਈ। ਸੱਤ ਜ਼ਿਲ੍ਹਿਆਂ ਵਿਚ ਪਹਿਲੀ ਜੂਨ ਤੋਂ ਮੋਬਾਈਲ ਅਤੇ ਇੰਟਰਨੈੱਟ ਸੇਵਾਵਾਂ ਠੱਪ ਕਰ ਦਿਤੀਆਂ ਗਈਆਂ ਸਨ। ਭਾਵੇਂ ਪ੍ਰਸ਼ਾਸਨ ਸਥਿਤੀ ਨੂੰ ਕਾਬੂ ਹੇਠ ਦੱਸ ਰਿਹਾ ਹੈ ਪਰ ਇਸ ਘਟਨਾ ਨੇ ਸਿੱਧ ਕਰ ਦਿਤਾ ਹੈ ਕਿ ਅੱਗ ਅਜੇ ਵੀ ਧੁਖ ਰਹੀ ਹੈ।

Location: India, Meghalaya, Shillong

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amit Shah ਜਾਂ Rajnath Singh ਕਿਉਂ ਨਹੀਂ ਬਣ ਸਕਦੇ PM? Yogi ਤੇ Modi ਦੇ ਦਿਲਾਂ ਚ ਬਹੁਤ ਦੂਰੀਆਂ ਨੇ Debate Live

17 May 2024 10:54 AM

Speed News

17 May 2024 10:33 AM

Bibi Rajinder Kaur Bhattal Exclusive Interview | Captain Amarinder Singh | Lok Sabha Election LIVE

17 May 2024 10:03 AM

ਸਟੇਜ ਤੋਂ CM Bhagwant Mann ਨੇ ਭਰੀ ਹੁੰਕਾਰ, SHERY KALSI ਲਈ ਮੰਗੀ Vote, ਸੁਣੋ ਕੀ ਦਿੱਤਾ ਵੱਡਾ ਬਿਆਨ LIVE

16 May 2024 4:34 PM

ਮਸ਼ੀਨਾਂ 'ਚ ਹੇਰਾਫੇਰੀ ਕਰਨ ਦਾ ਅਧਾਰ ਬਣਾ ਰਹੀ ਹੈ ਭਾਜਪਾ : ਗਾਂਧੀ

16 May 2024 4:04 PM
Advertisement