ਸ਼੍ਰੋਮਣੀ ਕਮੇਟੀ ਨੇ ਸ਼ਿਲਾਂਗ ਹਿੰਸਾ ਦੇ ਪੀੜਿਤ ਸਿੱਖਾਂ ਦੀ ਬਾਂਹ ਫੜੀ
Published : Jun 13, 2018, 11:29 am IST
Updated : Jun 13, 2018, 11:29 am IST
SHARE ARTICLE
 Shillong
Shillong

ਸ਼ਿਲਾਂਗ ਦੇ ਗੜਬੜੀ ਇਲਾਕਿਆਂ ਵਿਚ ਸਥਿਤੀ ਦਾ ਜਾਇਜ਼ਾ ਲੈਣ ਲਈ ਵਫ਼ਦ ਦੀ ਸਲਾਹ ਨਾਲ ਸ਼੍ਰੋਮਣੀ ਕਮੇਟੀ ਨੇ ਪੀੜਿਤ ਸਿੱਖਾਂ ਦੀ ਮਦਦ ਲਈ ਇਕ ਯੋਜਨਾ ਤਿਆਰ ...

ਸ਼ਿਲਾਂਗ ਦੇ ਗੜਬੜੀ ਇਲਾਕਿਆਂ ਵਿਚ ਸਥਿਤੀ ਦਾ ਜਾਇਜ਼ਾ ਲੈਣ ਲਈ ਵਫ਼ਦ ਦੀ ਸਲਾਹ ਨਾਲ ਸ਼੍ਰੋਮਣੀ ਕਮੇਟੀ ਨੇ ਪੀੜਿਤ ਸਿੱਖਾਂ ਦੀ ਮਦਦ ਲਈ ਇਕ ਯੋਜਨਾ ਤਿਆਰ ਕੀਤੀ ਹੈ। ਹਾਲਾਂਕਿ ਰਿਪੋਰਟਾਂ ਵਲ ਧਿਆਨ ਦੇਣ ਤੋਂ ਪਤਾ ਲੱਗਦਾ ਹੈ ਕਿ ਸ਼ਿਲਾਂਗ ਦੀ ਹਾਲਤ ਹੌਲੀ ਹੌਲੀ ਪਹਿਲਾਂ ਵਾਂਗ ਆਮ ਹੋਣ ਲੱਗੀ ਹੈ ਅਤੇ ਕਰਫਿਊ ਨੂੰ ਵੀ ਥੋੜੀ ਢਿੱਲ ਦਿੱਤੀ ਗਈ ਹੈ, ਦੱਸ ਦਈਏ ਕਿ ਹਲੇ ਵੀ ਸਿੱਖ ਪਰਿਵਾਰਾਂ ਵਿਚ ਅਸੁਰੱਖਿਆ ਦੀ ਭਾਵਨਾ ਪਾਈ ਜਾ ਰਹੀ ਹੈ।gobind singh longowalgobind singh longowal ਐਸਜੀਪੀਸੀ ਵੱਲੋਂ ਮੇਘਾਲਿਆ ਦੀ ਰਾਜਧਾਨੀ ਵਿਚ ਪੀੜਤ ਪਰਿਵਾਰਾਂ ਅਤੇ ਗੁਰਦੁਆਰਿਆਂ ਨੂੰ ਸਹਾਇਤਾ ਦੇਣ ਲਈ ਇੱਕ ਹੋਰ ਵਫਦ ਭੇਜਿਆ ਜਾਵੇਗਾ। ਬਹੁਤ ਸਾਰੇ ਸਵਦੇਸ਼ੀ ਖਾਸੀ ਸਮੂਹ, ਪੰਜਾਬੀ ਕਲੋਨੀ ਵਿਚ ਰਹਿ ਰਹੇ ਸਿੱਖਾਂ ਨੂੰ ਮੁੜ ਸਥਾਪਿਤ ਕਰਨ ਲਈ ਮੇਘਾਲਿਆ ਸਰਕਾਰ 'ਤੇ ਦਬਾਅ ਪਾ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸਿੱਖ ਕਈ ਦਹਾਕਿਆਂ ਤੋਂ ਇਥੇ ਰਹਿ ਰਹੇ ਹਨ। ਉਨ੍ਹਾਂ ਕਿਹਾ ਅਸੀਂ ਸ਼ਿਲਾਂਗ ਨੂੰ ਇਕ ਹੋਰ ਵਫ਼ਦ ਭੇਜਾਂਗੇ।

SGPCSGPCਜਿਨ੍ਹਾਂ ਦੇ ਘਰ ਨੁਕਸਾਨੇ ਗਏ ਹਨ, ਪੰਜਾਬੀ ਕਲੋਨੀ ਵਿਚ ਰਹਿਣ ਵਾਲੇ ਹਰੇਕ ਸਿੱਖ ਪਰਿਵਾਰ ਨੂੰ 2 ਲੱਖ ਰੁਪਏ ਦਿੱਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਗੁਰੂ ਨਾਨਕ ਦਰਬਾਰ ਬੜਾ ਬਾਜ਼ਾਰ, ਸ਼ਿਲਾਂਗ ਨੂੰ 10 ਲੱਖ ਰੁਪਏ ਦੀ ਮਾਲੀ ਸਹਾਇਤਾ ਭੇਜਣ ਦਾ ਫੈਸਲਾ ਕੀਤਾ ਗਿਆ ਹੈ। ਇਹ ਰਾਸ਼ੀ ਗੁਰੂਦੁਆਰਾ ਸਾਹਿਬ ਦੇ ਬੁਨਿਆਦੀ ਢਾਂਚੇ ਨੂੰ ਵਧਾਉਣ 'ਤੇ ਖਰਚ ਕੀਤਾ ਜਾਵੇਗਾ।

Shillong violenceShillong violenceਇਸੇ ਤਰ੍ਹਾਂ ਇਕ ਹੋਰ ਇਕ ਲੱਖ ਰੁਪਏ ਦੀ ਰਾਸ਼ੀ ਗੁਰੂਦੁਆਰਾ ਸਿੰਘ ਸਭਾ, ਗੋਰਾ ਲਾਈਨ ਨੂੰ ਦਿੱਤੇ ਜਾਣਗੇ। ਇਸ ਤੋਂ ਇਲਾਵਾ, ਤਿੰਨ ਗੁਰਦੁਆਰਿਆਂ ਵਿਚ ਲਾਇਬ੍ਰੇਰੀ ਬਣਾਉਣ ਲਈ ਰਕਮ ਬਚਾਈ ਗਈ ਹੈ। ਸਿੱਖ ਲੜਕੀਆਂ, ਜੋ ਇਸ ਸਥਿਤੀ ਨੂੰ ਬਹੁਤ ਬਹਾਦਰੀ ਨਾਲ ਨਿਭਾਇਆ ਹੈ, ਨੂੰ 21000 ਰੁਪਏ ਪ੍ਰਤੀ ਨਕਦ ਇਨਾਮ ਨਾਲ ਮਾਨਤਾ ਦਿੱਤੀ ਜਾਵੇਗੀ। 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪੈਕਟਾਂ ਵਾਲੇ ਖਾਣੇ ਨੂੰ ਕਿਉਂ ਤਰਜ਼ੀਹ?... ਬਿਮਾਰੀਆਂ ਨੂੰ ਖੁਦ ਸੱਦਾ ਦੇਣਾ ਕਿੰਨਾ ਸਹੀ?...

18 Jul 2025 9:08 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 18/07/2025

18 Jul 2025 9:06 PM

ਭੀਖ ਮੰਗਣ ਵਾਲੇ ਨਿਆਣਿਆਂ ਤੇ ਉਨ੍ਹਾਂ ਦੇ ਮਾਪਿਆਂ ਦਾ ਰੈਸਕਿਊ, ਪੂਰੇ ਪੰਜਾਬ 'ਚ ਭਿਖਾਰੀਆਂ ਦੇ ਕੀਤੇ ਜਾਣਗੇ DNA ਟੈਸਟ

17 Jul 2025 7:49 PM

ਕਿਸਾਨ ਲੈਣਗੇ ਸਿਆਸਤਦਾਨਾਂ ਦੀ ਕਲਾਸ, ਸੱਦ ਲਈ ਸਭ ਤੋਂ ਵੱਡੀ ਬੈਠਕ, ਜ਼ਮੀਨ ਦੀ ਸਰਕਾਰੀ ਖ਼ਰੀਦ ਖ਼ਿਲਾਫ਼ ਲਾਮੰਬਦੀ

17 Jul 2025 7:47 PM

'Punjab 'ਚ ਚਿੱਟਾ ਲਿਆਉਣ ਵਾਲੇ ਹੀ ਅਕਾਲੀ ਨੇ' ਅਕਾਲ ਤਖ਼ਤ ਸਾਹਿਬ 'ਤੇ Sukhbir ਨੇ ਕਿਉਂ ਕਬੂਲੀ ਸੀ ਬੇਅਦਬੀ ਦੀ ਗੱਲ ?

17 Jul 2025 5:24 PM
Advertisement