ਆਖ਼ਰ ਕਿਉਂ ਭੜਕੀ ਸ਼ਿਲਾਂਗ 'ਚ ਹਿੰਸਾ?
Published : Jun 7, 2018, 1:32 pm IST
Updated : Jun 7, 2018, 1:32 pm IST
SHARE ARTICLE
Why is the violence in Shillong
Why is the violence in Shillong

ਬੀਤੇ ਦਿਨਾਂ ਵਿਚ ਸ਼ਿਲਾਂਗ ਵਿਚ ਸਿੱਖਾਂ ਭਾਵ ਪੰਜਾਬੀਆਂ ਅਤੇ ਸਥਾਨਕ ਲੋਕਾਂ ਵਿਚ ਹਿੰਸਾ ਭੜਕੀ ਜਿਸ ਦਾ ਅਸਰ ਪੰਜਾਬ ਤਕ ਦੇਖਣ ਨੂੰ ਮਿਲਿਆ।

ਨਵੀਂ ਦਿੱਲੀ (ਏਜੰਸੀ): ਬੀਤੇ ਦਿਨਾਂ ਵਿਚ ਸ਼ਿਲਾਂਗ ਵਿਚ ਸਿੱਖਾਂ ਭਾਵ ਪੰਜਾਬੀਆਂ ਅਤੇ ਸਥਾਨਕ ਲੋਕਾਂ ਵਿਚ ਹਿੰਸਾ ਭੜਕੀ ਜਿਸ ਦਾ ਅਸਰ ਪੰਜਾਬ ਤਕ ਦੇਖਣ ਨੂੰ ਮਿਲਿਆ। ਜਿਥੇ ਪੰਜਾਬ ਸਰਕਾਰ ਨੇ ਉਥੇ ਵਫਦ ਭੇਜਿਆ ਉਥੇ ਹੀ ਸ੍ਰੋਮਣੀ ਕਮੇਟੀ ਤੇ ਦਿੱਲੀ ਗੁਰਦਵਾਰਾ ਕਮੇਟੀ ਨੇ ਵੀ ਅਪਣੇ ਅਪਣੇ ਵਫਦ ਭੇਜ ਕੇ ਸਥਿਤੀ ਦਾ ਜਾਇਜ਼ਾ ਲਿਆ। ਆਖ਼ਰ  ਸ਼ਾਂਤੀਪੂਰਨ ਪਹਾੜੀ ਲੋਕਾਂ ਦਰਮਿਆਨ ਸਮਾਜਿਕ ਤਣਾਅ ਆਇਆ ਕਿਉਂ? ਕੀ ਇਹ ਕਿਸੇ ਗਹਿਰੀ ਸਾਜ਼ਸ਼ ਦਾ ਸਿੱਟਾ ਤਾਂ ਨਹੀਂ ਸੀ।

Shillong Shillongਇਸ ਬਾਰੇ ਵਿਚਾਰ ਕਰਨਾ ਬਣਦਾ ਹੈ। ਜ਼ਿਕਰਯੋਗ ਹੈ ਕਿ ਸੂਬੇ ਦੇ ਬਾਰਾਂ ਬਾਜ਼ਾਰ ਇਲਾਕੇ ਵਿਚ ਰਹਿਣ ਵਾਲੇ ਪੰਜਾਬੀਆਂ ਅਤੇ ਗੋਰਾ ਲਾਈਨ ਵਿਚ ਰਹਿਣ ਵਾਲੇ ਪੰਜਾਬੀਆਂ ਬੀਤੇ ਦਹਾਕਿਆਂ ਦੌਰਾਨ ਸਖ਼ਤ ਮਿਹਨਤ ਕਰਨ ਦੇ ਬਾਵਜੂਦ ਥੋੜ੍ਹੀ ਖੁਸ਼ਹਾਲੀ ਪ੍ਰਾਪਤ ਕੀਤੀ ਹੈ, ਹਾਲਾਂਕਿ ਮੂਲ ਰੂਪ ਵਿਚ ਉਨ੍ਹਾਂ ਨੇ ਸ਼ੁਰੂ ਵਿਚ ਮੈਲਾ ਢੋਣ ਵਰਗੇ ਕੰਮ ਵੀ ਕੀਤੇ। ਸੂਬੇ ਵਿਚ ਪੰਜਾਬੀਆਂ ਨੂੰ ਨੌਕਰੀ ਦੇ ਮੌਕੇ ਭਾਵੇਂ ਘੱਟ ਮਿਲੇ ਪਰ ਫਿਰ ਵੀ ਉਨ੍ਹਾਂ ਨੇ ਅਪਣੀ ਮਿਹਨਤ ਦੇ ਬਲਬੂਤੇ ਅਪਣੇ ਆਪ ਨੂੰ ਮੇਘਾਲਿਆ ਦਾ ਅਹਿਮ ਅੰਗ ਬਣਾ ਲਿਆ ਜਿਸ ਕਾਰਲ ਉਥੋਂ ਦੇ ਮੂਲ ਨਿਵਾਸੀਆਂ ਵਿਚ ਈਰਖਾ ਉਤਪੰਨ ਹੋਣੀ ਸੁਭਾਵਿਕ ਸੀ।

ਦੂਜਾ, ਇਹ ਹੈ ਕਿ ਪੰਜਾਬੀ ਦੀ ਆਬਾਦੀ ਜਿਥੇ ਵਸੀ ਹੋਈ ਹੈ ਉਹ ਬਹੁਤ ਹੀ ਸ਼ਾਨਦਾਰ ਜ਼ਮੀਨ ਹੈ ਤੇ ਕੁੱਝ ਸਥਾਨਕ ਨੇਤਾ ਇਸ ਮਾਰਕੀਟ ਖੇਤਰ ਵਿਚ ਮਲਟੀ-ਸਟੋਰੀਡ ਮਾਲ ਦੀ ਉਸਾਰੀ ਕਰਨਾ ਚਾਹੁੰਦੇ ਹਨ, ਜੋ ਕਿ ਇਕ ਵਾਰ ਇਕ ਰਿਹਾਇਸ਼ੀ ਸਥਾਨ ਸੀ। ਦੂਜੇ ਪਾਸੇ ਪੰਜਾਬ ਦੇ ਸਿੱਖ ਆਗੂ ਅਤੇ ਵਸਨੀਕ ਉਸ ਜ਼ਮੀਨ ਤੋਂ ਅਪਣਾ ਕਬਜ਼ਾ ਨਹੀਂ ਛਡਣਾ ਚਾਹੁੰਦੇ ਕਿਉਂਕਿ ਉਹ ਪਿਛਲੇ ਡੇਢ ਕੁ ਸਾਲ ਤੋਂ ਇਥੇ ਕਾਬਜ਼ ਹਨ। ਕਈ ਲੋਕਾਂ ਦਾ ਸੁਝਾਅ ਇਹ ਸੀ ਕਿ ਪੰਜਾਬੀਆਂ ਦੀ ਪੁਨਰ-ਸਥਾਪਤੀ ਕਰਵਾ ਕੇ ਵੱਖ ਵੱਖ ਕੁਆਰਟਰ ਦਿਤੇ ਜਾਣ ਪਰ ਇਹ ਸੁਝਾਅ ਪੰਜਾਬੀਆਂ ਨੂੰ ਤਰਕਸੰਗਤ ਨਹੀਂ ਲਗਿਆ।

Shillong Shillongਇਸ ਮਸਲੇ ਪਿਛੇ ਜਿਥੇ ਕਈ ਆਰਥਕ ਕਾਰਨ ਹਨ ਉਥੇ ਕਈ ਸਮਾਜਕ ਕਾਰਨ ਵੀ ਛੁਪੇ ਹੋਏ ਹਨ। ਸ਼ਿਲਾਂਗ ਦੇ ਪੰਜਾਬੀਆਂ ਨੇ ਅਜੇ ਤਕ ਅਪਣੇ ਆਪ ਨੂੰ ਪੂਰੀ ਤਰ੍ਹਾਂ ਇਥੋਂ ਦੇ ਸਮਾਜ ਦਾ ਹਿੱਸਾ ਨਹੀਂ ਬਣਾਇਆ। ਭਾਵੇਂ ਕੁੱਝ ਕੁ ਲੋਕਾਂ ਨੇ ਇਥੋਂ ਦੇ ਸਥਾਨਕ ਲੋਕਾਂ ਨਾਲ ਰਿਸ਼ਤਾ ਜੋਡਿਆ ਵੀ ਪਰ ਉਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ ਇਸ ਦੇ ਉਲਟ  ਗੁਆਂਢੀ ਸੂਬੇ ਆਸਾਮ ਦੇ ਸਿੱਖਾਂ ਨੇ ਵੀ ਅਪਣੇ ਆਪ ਨੂੰ ਸਥਾਨਕ ਸਮਾਜ ਵਿਚ ਸ਼ਾਮਿਲ ਕਰ ਲਿਆ ਹੈ।

Kiren RijijuKiren Rijijuਆਸਾਮ ਦੇ ਨਾਗਾਨ ਜ਼ਿਲ੍ਹੇ ਵਿਚ 200 ਸਾਲ ਪਹਿਲਾਂ ਪੰਜਾਬ ਤੋਂ ਆਏ ਸਿੱਖ ਜੋ ਪਿਛਲੇ ਸਮੇਂ ਵਿਚ ਕਿਸੇ ਵੱਡੀ ਘਟਨਾ ਤੋਂ ਬਗ਼ੈਰ ਸਥਾਨਕ ਲੋਕਾਂ ਨਾਲ ਸ਼ਾਂਤੀ ਨਾਲ ਰਹਿੰਦੇ ਸਨ। ਉਹ ਨਾ ਸਿਰਫ ਸ਼ਾਂਤਮਈ ਢੰਗ ਨਾਲ ਰਹਿੰਦੇ ਹਨ ਸਗੋਂ ਆਸਾਮੀ ਸਮਾਜ ਨਾਲ ਵੀ ਸ਼ਾਮਲ ਹੋ ਗਏ ਹਨ। ਉਹ ਸਮਾਜ ਭਲਾਈ ਦੇ ਕੰਮਾਂ ਤੋਂ ਇਲਾਵਾ ਸਰਕਾਰ ਵਲੋਂ ਵਿੱਢੇ ਰਾਹਤ ਕੰਮਾਂ ਵਿਚ ਵੀ ਵਧ ਚੜ੍ਹ ਕੇ ਮਦਦ ਕਰਦੇ ਹਨ, ਉਹ ਸਥਾਨਕ ਲੋਕਾਂ ਨੂੰ ਹੜ੍ਹਾਂ ਦੌਰਾਨ ਮਦਦ ਕਰਦੇ ਹਨ, ਅਪਣੀ ਮੂਲ ਸਿੱਖ ਪਰੰਪਰਾ ਨੂੰ ਕਾਇਮ ਰਖਦੇ ਹੋਏ ਉਹ ਸਾਲਾਂ ਤੋਂ ਉਨ੍ਹਾਂ ਨੇ ਸਥਾਨਕ ਲੜਕੀਆਂ ਨਾਲ ਵਿਆਹ ਕਰਾਇਆ ਹੈ ਅਤੇ ਅਸਾਮੀ ਸਭਿਆਚਾਰ ਅਪਣਾਇਆ ਹੈ।

Shillong Shillong ਸ਼ਿਲਾਂਗ ਦੇ ਕੁਝ ਸਿੱਖਾਂ ਨੇ ਵੀ ਸਥਾਨਕ ਲੜਕੀਆਂ ਨਾਲ ਵਿਆਹ ਕਰਵਾ ਲਿਆ ਹੈ ਪਰ ਉਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ। ਭਾਵੇਂ ਸ਼ਿਲਾਂਗ ਵਿਚ ਸਿੰਧੀ ਅਤੇ ਮਾਰਵਾੜ ਲੰਮੇ ਸਮੇਂ ਤੋਂ ਇਥੇ ਰਹਿੰਦੇ ਆ ਰਹੇ ਤੇ ਉਨ੍ਹਾਂ ਦਾ ਬਿਜਨਿਸ ਵੀ ਵਧੀਆ ਚਲ ਰਿਹਾ ਹੈ ਪਰ ਪੰਜਾਬੀ ਬਾਰੇ ਰੌਲਾ ਇਕ ਜ਼ਮੀਨ ਦੇ ਟੁਕੜੇ ਕਾਰਨ ਹੀ ਪਿਆ। ਇਹ ਵਿਡੰਬਨਾ ਹੈ ਕਿ ਅਕਸਰ ਪ੍ਰਵਾਸੀਆਂ ਬਾਰੇ ਇਹ ਧਾਰਨਾ ਰੱਖੀ ਜਾਂਦੀ ਹੈ ਕਿ ਉਹ ਮੂਲ ਲੋਕਾਂ ਦੇ ਕੰਮ ਧੰਦੇ ਵੰਡ ਲੈਂਦੇ ਹਨ। ਬਾਕੀ ਭਾਰਤ ਵਿਚ ਭਾਵੇਂ ਇਹ ਧਾਰਨਾ ਹੋਵੇ ਪਰ ਮੇਘਾਲਿਆ ਬਾਰੇ ਇਹ ਨਹੀਂ ਕਿਹਾ ਜਾ ਸਕਦਾ। ਸ਼ਿਲਾਗ ਦੀ ਘਟਨਾ ਤੋਂ ਪੰਜਾਬੀ ਸਮਾਜ ਤੇ ਸਰਕਾਰਾਂ ਨੂੰ ਸਬਕ ਲੈਣਾ ਚਾਹੀਦਾ ਹੈ।

Location: India, Meghalaya, Shillong

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement