ਅਗਲੇ 8 ਸਾਲਾਂ ਵਿਚ ਅਬਾਦੀ ਦੇ ਮਾਮਲੇ ‘ਚ ਚੀਨ ਨੂੰ ਵੀ ਪਛਾੜ ਦੇਵੇਗਾ ਭਾਰਤ: ਰਿਪੋਰਟ
Published : Jun 18, 2019, 3:10 pm IST
Updated : Jun 18, 2019, 3:10 pm IST
SHARE ARTICLE
Population
Population

ਭਾਰਤ ਵਿਚ ਅਬਾਦੀ ਦਾ ਪੱਧਰ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। 2027 ਦੇ ਕਰੀਬ ਚੀਨ ਨੂੰ ਪਿੱਛੇ ਛੱਡ ਕੇ ਭਾਰਤ ਦੁਨੀਆ ਵਿਚ ਸਭ ਤੋਂ ਜ਼ਿਆਦਾ ਅਬਾਦੀ ਵਾਲਾ ਦੇਸ਼ ਬਣ ਸਕਦਾ ਹੈ।

ਨਵੀਂ ਦਿੱਲੀ: ਭਾਰਤ ਵਿਚ ਅਬਾਦੀ ਦਾ ਪੱਧਰ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। 2027 ਦੇ ਕਰੀਬ ਚੀਨ ਨੂੰ ਪਿੱਛੇ ਛੱਡ ਕੇ ਭਾਰਤ ਦੁਨੀਆ ਵਿਚ ਸਭ ਤੋਂ ਜ਼ਿਆਦਾ ਅਬਾਦੀ ਵਾਲਾ ਦੇਸ਼ ਬਣ ਸਕਦਾ ਹੈ। ਭਾਰਤ ਦੀ ਅਬਾਦੀ ਵਿਚ 2050 ਤੱਕ 27.3 ਕਰੋੜ ਦਾ ਵਾਧਾ ਹੋ ਸਕਦਾ ਹੈ। ਇਸ ਦੇ ਨਾਲ ਹੀ ਭਾਰਤ ਇਸ ਸਦੀ ਦੇ ਅੰਤ ਵਿਚ ਦੁਨੀਆ ਦਾ ਸਭ ਤੋਂ ਜ਼ਿਆਦਾ ਅਬਾਦੀ ਵਾਲਾ ਦੇਸ਼ ਬਣ ਰਿਹਾ ਹੈ।

Population of IndiaPopulation of India

ਸੰਯੁਕਤ ਰਾਸ਼ਟਰ ਦੇ ਆਰਥਕ ਅਤੇ ਸਮਾਜਕ ਮਾਮਲਿਆਂ ਦੇ ਵਿਭਾਗ ਪਾਪੁਲੇਸ਼ਨ ਡਿਵੀਜ਼ਨ ਨੇ ਦ ਵਰਲਡ ਪਾਪੁਲੇਸ਼ਨ ਪ੍ਰਾਸਪੈਕਟ 2019 ਹਾਈਲਾਈਟਸ (ਵਿਸ਼ਵ ਅਬਾਦੀ ਸੰਭਾਵਨਾ) ਦੇ ਮੁੱਖ ਅੰਕੜੇ ਪ੍ਰਕਾਸ਼ਿਤ ਕੀਤੇ ਹਨ। ਇਸ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਅਗਲੇ 30 ਸਾਲਾਂ ਵਿਚ ਵਿਸ਼ਵ ਦੀ ਅਬਾਦੀ ਦੋ ਅਰਬ ਤੱਕ ਵਧਣ ਦੀ ਸੰਭਾਵਨਾ ਹੈ। 2050 ਤੱਕ ਅਬਾਦੀ ਦੇ 7.7 ਅਰਬ ਤੋਂ ਵਧ ਕੇ 9.7 ਅਰਬ ਤੱਕ ਜਾਣ ਦਾ ਅਨੁਮਾਨ ਹੈ।

PopulationPopulation

ਇਸ ਅਧਿਐਨ ਮੁਤਾਬਕ ਵਿਸ਼ਵ ਦੀ ਅਬਾਦੀ ਇਸ ਸਦੀ ਦੇ ਅੰਤ ਤੱਕ ਕਰੀਬ 11 ਅਰਬ ਤੱਕ ਪਹੁਚ ਜਾਣ ਦੀ ਸੰਭਾਵਨਾ ਹੈ। ਇੱਥੇ ਜਾਰੀ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ 2050 ਤੱਕ ਅਬਾਦੀ ਵਿਚ ਜੋ ਵਾਧਾ ਹੋਵੇਗਾ, ਉਸ ਵਿਚੋਂ ਅੱਧਾ ਵਾਧਾ ਭਾਰਤ, ਨਾਈਜੇਰੀਆ, ਪਾਕਿਸਤਾਨ, ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ, ਇਥਿਯੋਪੀਆ, ਤੰਜਾਨੀਆ, ਇੰਡੋਨੇਸ਼ੀਆ, ਮਿਸਰ ਅਤੇ ਅਮਰੀਕਾ ਵਿਚ ਹੋਣ ਦੀ ਸੰਭਾਵਨਾ ਹੈ।

Population of IndiaPopulation of India

ਦੱਸ ਦਈਏ ਕਿ ਦੋ ਸਾਲ ਪਹਿਲਾਂ ਸੰਯੁਕਤ ਰਾਸ਼ਟਰ ਵੱਲੋਂ ਜਾਰੀ 2017 ਦੀ ਵਿਸ਼ਵ ਅਬਾਦੀ ਰਿਪੋਰਟ ਵਿਚ ਅਨੁਮਾਨ ਲਗਾਇਆ ਗਿਆ ਸੀ ਕਿ ਭਾਰਤ ਦੀ ਅਬਾਦੀ ਲਗਭਗ 2024 ਤੱਕ ਚੀਨ ਤੋਂ ਅੱਗੇ ਨਿਕਲ ਜਾਵੇਗੀ 2015 ਵਿਚ ਅਨੁਮਾਨ ਲਗਾਇਆ ਗਿਆ ਸੀ ਕਿ ਭਾਰਤ 2022 ਤੱਕ ਚੀਨ ਦੀ ਤੁਲਨਾ ਵਿਚ ਜ਼ਿਆਦਾ ਅਬਾਦੀ ਵਾਲਾ ਬਣ ਜਾਵੇਗੀ। ਫਿਲਹਾਲ ਚੀਨ 143 ਕਰੋੜ ਅਤੇ ਭਾਰਤ 137 ਕਰੋੜ ਲੋਕਾਂ ਨਾਲ ਲੰਬੇ ਸਮੇਂ ਤੋਂ ਦੁਨੀਆ ਦੇ ਦੋ ਸਭ ਤੋਂ ਜ਼ਿਆਦਾ ਅਬਾਦੀ ਵਾਲਾ ਦੇਸ਼ ਬਣ ਗਏ ਹਨ। ਇਹਨਾਂ ਦੋਵੇਂ ਹੀ ਦੇਸ਼ਾਂ ਵਿਚ ਵਿਸ਼ਵ ਦੀ ਕੁੱਲ ਅਬਾਦੀ ਦੀ ਕ੍ਰਮਵਾਰ 19 ਅਤੇ 18 ਫੀਸਦੀ ਅਬਾਦੀ ਸ਼ਾਮਲ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement