ਅੰਨ ਭੰਡਾਰ : ਮੱਧ ਪ੍ਰਦੇਸ਼ ਨੇ ਪੰਜਾਬ ਨੂੰ ਪਛਾੜਿਆ
Published : Jun 18, 2020, 9:27 am IST
Updated : Jun 18, 2020, 9:27 am IST
SHARE ARTICLE
File Photo
File Photo

ਸਰਕਾਰ ਨੇ ਕਣਕ ਖ਼ਰੀਦ ’ਚ ਬਣਾਇਆ 3.82 ਕਰੋੜ ਟਨ ਦਾ ਨਵਾਂ ਰੀਕਾਰਡ

ਨਵੀਂ ਦਿੱਲੀ, 17 ਜੂਨ : ਸਰਕਾਰ ਨੇ 2020-21 ਦੇ ਖ਼ਰੀਦ ਵਰ੍ਹੇ ਵਿਚ ਹੁਣ ਤਕ 3.82 ਕਰੋੜ ਟਨ ਕਣਕ ਖ਼ਰੀਦੀ ਹੈ ਜੋ ਇਕ ਰੀਕਾਰਡ ਹੈ। ਇਸ ਦੇ ਨਾਲ ਹੀ ਕੇਂਦਰੀ ਅੰਨ ਭੰਡਾਰ ਵਿਚ ਸੱਭ ਤੋਂ ਵੱਧ ਕਣਕ ਦੇਣ ਵਾਲੇ ਪੰਜਾਬ ਨੂੰ ਹੁਣ ਮੱਧ ਪ੍ਰਦੇਸ਼ ਨੇ ਪਛਾੜ ਦਿਤਾ ਹੈ। ਮੱਧ ਪ੍ਰਦੇਸ਼ ਦੇਸ਼ ਦੇ ਕੇਂਦਰੀ ਅੰਨ ਭੰਡਾਰ ਵਿਚ ਕਣਕ ਦੇਣ ਵਾਲਾ ਸੱਭ ਤੋਂ ਵੱਡਾ ਰਾਜ ਬਣ ਗਿਆ ਹੈ। 

ਖਾਧ ਮੰਤਰਾਲੇ ਦੇ ਬਿਆਨ ਮੁਤਾਬਕ ਸਰਕਾਰੀ ਖ਼ਰੀਦ ਨਾਲ ਪੂਰੇ ਭਾਰਤ ਵਿਚ 42 ਲੱਖ ਕਿਸਾਨਾਂ ਨੂੰ ਫ਼ਾਇਦਾ ਪੁੱਜਾ ਹੈ ਅਤੇ ਉਨ੍ਹਾਂ ਨੂੰ ਕਣਕ ਦੇ ਘੱਟੋ ਘੱਟ ਸਮਰਥਨ ਮੁੱਲ ਯਾਨੀ ਐਮਐਸਪੀ ਦੇ ਰੂਪ ਵਿਚ ਲਗਭਗ 73500 ਕਰੋੜ ਰੁਪਏ ਦਾ ਭੁਗਤਾਨ ਕੀਤਾ ਜਾ ਚੁਕਾ ਹੈ। ਕਣਕ ਖ਼ਰੀਦ ਦਾ ਪਿਛਲਾ ਰੀਕਾਰਡ 2012-13 ਵਿਚ 3.81 ਕਰੋੜ ਟਨ ਦਾ ਸੀ।

ਕਣਕ ਦੀ ਖ਼ਰੀਦ 2019-20 ਵਿਚ 3.41 ਕਰੋੜ ਟਨ ਸੀ। ਕਣਕ ਦੀ ਵਢਾਈ ਦਾ ਸਮਾਂ ਮਾਰਚ ਤੋਂ ਅਪ੍ਰੈਲ ਤਕ ਚਲਦਾ ਹੈ ਹਾਲਾਂਕਿ ਬਹੁਤੀ ਖ਼ਰੀਦ ਪਹਿਲੇ ਤਿੰਨ ਮਹੀਨਿਆਂ ਵਿਚ ਕੀਤੀ ਜਾਂਦੀ ਹੈ। ਚਾਲੂ ਵਰ੍ਹੇ ਲਈ ਕਣਕ ਖ਼ਰੀਦ ਦਾ ਟੀਚਾ 4.07 ਕਰੋੜ ਟਨ ਤੈਅ ਕੀਤਾ ਗਿਆ ਹੈ। ਐਫ਼ਸੀਆਈ ਅਤੇ ਰਾਜ ਏਜੰਸੀਆਂ ਐਮਐਸਪੀ ’ਤੇ ਕਣਕ ਖ਼ਰੀਦਦੀਆਂ ਹਨ। (ਏਜੰਸੀ) 
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement