ਸਰਹੱਦ 'ਤੇ ਨੇਪਾਲ ਨੇ ਵਧਾਈ ਸੈਨਿਕ ਸਰਗਰਮੀ, ਸੈਨਾ ਮੁਖੀ ਵਲੋਂ ਸਰਹੱਦੀ ਖੇਤਰ ਦਾ ਦੌਰਾ!
Published : Jun 18, 2020, 4:22 pm IST
Updated : Jun 18, 2020, 4:22 pm IST
SHARE ARTICLE
Nepal Border
Nepal Border

ਨੇਪਾਲੀ ਸੰਸਦ ਨੇ ਦਿਤੀ ਵਿਵਾਦਤ ਰਾਜਨੀਤਕ ਨਕਸ਼ੇ ਨੂੰ ਮਨਜ਼ੂਰੀ

ਨਵੀਂ ਦਿੱਲੀ : ਭਾਰਤ ਤੇ ਚੀਨ ਦਰਮਿਆਨ ਚੱਲ ਰਹੇ ਤਣਾਅ ਦਰਮਿਆਨ ਗੁਆਢੀ ਮੁਲਕ ਨੇਪਾਲ ਵੀ ਹੋਛੀਆਂ ਹਰਕਤਾਂ 'ਤੇ ਉਤਰ ਆਇਆ ਹੈ। ਇਸੇ ਦੌਰਾਨ ਨੇਪਾਲ ਦੀ ਸੰਸਦ ਵਲੋਂ ਦੇਸ਼ ਦੇ ਨਵੇਂ ਰਾਜਨੀਤਕ ਨਕਸ਼ੇ ਨੂੰ ਮਨਜ਼ੂਰੀ ਦੇ ਦਿਤੀ ਗਈ ਹੈ। ਉਥੇ ਹੀ ਦੂਜੇ ਪਾਸੇ ਸਰਹੱਦ 'ਤੇ ਨੇਪਾਲੀ ਸੈਨਾ ਦੀਆਂ ਗਤੀਵਿਧੀਆਂ ਵਿਚ ਵੀ ਅਚਾਨਕ ਵਾਧਾ ਵੇਖਣ ਨੂੰ ਮਿਲ ਰਿਹਾ ਹੈ।

Nepal now will not buy Indian fruit and vegetablesNepal 

ਕਾਬਲੇਗੌਰ ਹੈ ਕਿ ਭਾਰਤ ਨੇ ਇਸ ਨਵੇਂ ਨਕਸ਼ੇ 'ਤੇ ਸਖ਼ਤ ਇਤਰਾਜ਼ ਜਿਤਾਇਆ ਸੀ, ਜਿਨ੍ਹਾਂ ਨੂੰ ਦਰਕਿਨਾਰ  ਕਰਦਿਆਂ ਨੇਪਾਲ ਦੀ ਸੰਸਦ ਦੇ ਉੱਚ ਸਦਨ ਨੈਸ਼ਨਲ ਅਸੈਂਬਲੀ ਨੇ ਦੇਸ਼ ਦੇ ਵਿਵਾਦਤ ਰਾਜਨੀਤਕ ਨਕਸ਼ੇ ਵਿਚ ਸੰਵਿਧਾਨ ਸੋਧ ਬਿੱਲ ਨੂੰ ਅਪਣੀ ਪ੍ਰਵਾਨਗੀ ਦੇ ਦਿਤੀ ਹੈ। ਨੈਸ਼ਨਲ ਅਸੈਂਬਲੀ ਵਿਚ ਸੱਤਾਧਾਰੀ ਨੇਪਾਲ ਕਮਿਊਨਿਸਟ ਪਾਰਟੀ ਦੇ ਸੰਸਦੀ ਦਲ ਦੇ ਆਗੂ ਦੀਨਾਨਾਥ ਸ਼ਰਮਾ ਦਾ ਕਹਿਣਾ ਸੀ ਕਿ ਭਾਰਤ ਨੇ ਲਿਪੁਲੇਖ, ਕਾਲਾਪਾਨੀ ਤੇ ਲਿੰਪੀਆਧੁਰਾ 'ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ, ਜਿਸ ਨੂੰ ਨੇਪਾਲ ਨੂੰ ਵਾਪਸ ਕੀਤੇ ਜਾਣਾ ਚਾਹੀਦਾ ਹੈ।

Nepal IndiaNepal India

ਨੇਪਾਲ ਦੇ ਨਵੇਂ ਨਕਸ਼ੇ ਦੇ ਸਮਰਥਨ ਵਿਚ ਰਾਸ਼ਟਰੀ ਅਸੈਂਬਲੀ ਵਿਚ 57 ਵੋਟਾਂ ਪਈਆਂ ਜਦਕਿ ਵਿਰੋਧ ਵਿਚ ਕਿਸੇ ਨੇ ਵੀ ਵੋਟ ਨਹੀਂ ਪਾਈ। ਇਸ ਤਰ੍ਹਾਂ ਨੈਸ਼ਨਲ ਅਸੈਂਬਲੀ ਨੇ ਇਹ ਬਿਲ ਸਰਬਸੰਮਤੀ ਨਾਲ ਪਾਸ ਕਰ ਦਿਤਾ ਹੈ। ਵੋਟਿੰਗ ਦੌਰਾਨ ਵਿਰੋਧੀ ਨੇਪਾਲੀ ਕਾਂਗਰਸ ਤੇ ਜਨਤਾ ਸਮਜਵਾਦੀ ਪਾਰਟੀ ਨੇਪਾਲ ਨੇ ਵੀ ਸੰਵਿਧਾਨ ਦੀ ਤੀਜੀ ਸੋਧ ਨਾਲ ਸਬੰਧਤ ਸਰਕਾਰ ਦੇ ਬਿੱਲ ਦਾ ਸਮਰਥਨ ਕੀਤਾ ਹੈ। ਹੁਣ ਇਸ ਬਿੱਲ ਨੂੰ ਰਾਸ਼ਟਰਪਤੀ ਵਿਦਿਆ ਦੇਵੀ ਭੰਡਾਰੀ ਦੀ ਮਨਜ਼ੂਰੀ ਲਈ ਭੇਜਿਆ ਜਾਵੇਗਾ।

Nepal IndiaNepal India

ਉਥੇ ਹੀ ਦੂਜੇ ਪਾਸੇ ਨੇਪਾਲ ਨੇ ਅਪਣੀਆਂ ਸੈਨਿਕ ਗਤੀਵਿਧੀਆਂ ਵੀ ਵਧਾ ਦਿਤੀਆਂ ਹਨ। ਬੁੱਧਵਾਰ ਨੂੰ ਨੇਪਾਲ ਸੈਨਾ ਮੁਖੀ ਪੂਰਨ ਚੰਦ ਥਾਪਾ ਅਤੇ ਉੱਚ ਫ਼ੌਜੀ ਅਧਿਕਾਰੀ ਆਈਜੀ  ਸ਼ੈਲੈਂਦਰ ਖਨਾਲ ਨੇ ਨੇਪਾਲੀ ਸੈਨਾ ਦੇ ਹੈਲੀਕਾਪਟਰ ਰਾਹੀਂ ਭਾਰਤੀ ਕਸਬਾ ਧਾਰਚੂਲਾ ਦੇ ਦੂਜੇ ਪਾਸੇ ਨੇਪਾਲ ਕਸਬੇ ਦਾਚੂਲਾ ਪਹੁੰਚੇ ਸਨ। ਇੱਥੇ ਦੋਵੇਂ ਅਧਿਕਾਰੀਆਂ ਨੇ ਨੇਪਾਲ ਦੇ ਛਾਗਰੂ ਸਥਿਤ ਨੇਪਾਲ ਸਸ਼ਤਰ ਪ੍ਰਹਰੀ ਦੀ ਪੋਸਟ ਦਾ ਮੁਆਇਨਾ ਕੀਤਾ।

Nepal IndiaNepal India

ਭਾਰਤੀ ਸਰਹੱਦ ਨੇੜੇ ਛਾਂਗਰੂ ਵਿਖੇ ਸਥਿਤ ਇਸ ਸਰਹੱਦੀ ਪੋਸਟ ਨੂੰ ਨੇਪਾਲ ਨੇ ਹਾਲ ਹੀ ਵਿਚ ਸਥਾਪਤ ਕੀਤਾ ਹੈ। ਨੇਪਾਲ ਦੀਆਂ ਵਧਦੀਆਂ ਸੈਨਿਕ ਗਤੀਵਿਧੀਆਂ ਨੂੰ ਵੇਖਦਿਆਂ ਭਾਰਤ ਵਾਲੇ ਸਰਹੱਦ 'ਤੇ ਤੈਨਾਤ ਐਸਐਸਬੀ ਨੇ ਵੀ ਸਰਹੱਦ 'ਤੇ ਚੌਕਸੀ ਵਧਾ ਦਿਤੀ ਹੈ। ਨੇਪਾਲ ਵਲੋਂ ਭਾਰਤੀ ਇਲਾਕਿਆਂ ਨੂੰ ਅਪਣੇ ਨਕਸ਼ੇ ਵਿਚ ਦਰਸਾਉਣ ਤੋਂ ਬਾਅਦ ਸੈਨਾ, ਆਈਟੀਬੀਪੀ ਅਤੇ ਐਸਐਸਬੀ ਨੇ ਵਧੇਰੇ ਮੁਸ਼ਤੈਦੀ ਦੇ ਨਾਲ ਨਾਲ ਸਰੱਖਿਆ ਨੂੰ ਹੋਰ ਮਜ਼ਬੂਤ ਕਰਨਾ ਸ਼ੁਰੂ ਕਰ ਦਿਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement