
ਕੁਲ ਮਿਲਾ ਕੇ ਸਵਿਸ ਬੈਂਕਾਂ ਵਿਚ ਵੱਖ-ਵੱਖ ਦੇਸ਼ਾਂ ਦੇ ਗਾਹਕਾਂ ਦੀਆਂ ਜਮ੍ਹਾਂ ਰਕਮਾਂ 2020 ਵਿਚ ਵਧ ਕੇ ਲਗਭਗ 2,000 ਅਰਬ ਸਵਿਸ ਫਰੈਂਕ ਹੋ ਗਈਆਂ ਹਨ।
ਨਵੀਂ ਦਿੱਲੀ - ਸਵਿਟਜ਼ਰਲੈਂਡ ਦੇ ਬੈਂਕਾਂ ਵਿਚ ਭਾਰਤੀਆਂ ਦੁਆਰਾ ਜਮ੍ਹਾ ਕੀਤੀ ਗਈ ਰਕਮ 20 ਹਜ਼ਾਰ ਕਰੋੜ ਨੂੰ ਪਾਰ ਕਰ ਗਈ ਹੈ। ਸਵਿਟਜ਼ਰਲੈਂਡ ਦੇ ਕੇਂਦਰੀ ਬੈਂਕ ਵੱਲੋਂ ਵੀਰਵਾਰ ਨੂੰ ਜਾਰੀ ਸਾਲਾਨਾ ਅੰਕੜਿਆਂ ਅਨੁਸਾਰ ਸਵਿਸ ਬੈਂਕਾਂ ਵਿਚ ਭਾਰਤੀ ਨਾਗਰਿਕਾਂ, ਸੰਸਥਾਵਾਂ ਅਤੇ ਕੰਪਨੀਆਂ ਦੀ ਜਮ੍ਹਾ ਰਾਸ਼ੀ 2020 ਦੌਰਾਨ 2.55 ਅਰਬ ਸਵਿਸ ਫਰੈਂਕ (ਲਗਭਗ 20,700 ਕਰੋੜ ਰੁਪਏ) ਤੋਂ ਜ਼ਿਆਦਾ ਹੋ ਗਈ ਹੈ।
Banks
ਇਹ ਵੀ ਪੜ੍ਹੋ - ਕਾਂਗਰਸ ਨੂੰ ਝਟਕਾ! ਅਸਾਮ ਤੋਂ ਪਾਰਟੀ ਵਿਧਾਇਕ ਨੇ ਦਿੱਤਾ ਅਸਤੀਫ਼ਾ, ਰਾਹੁਲ ਗਾਂਧੀ ਨੂੰ ਦੱਸਿਆ ਅਸਮਰੱਥ
ਇਕ ਪਾਸੇ ਜਿੱਥੇ ਨਿੱਜੀ ਬੈਂਕ ਖਾਤਿਆਂ ਵਿਚ ਜਮ੍ਹਾ ਪੈਸੇ ਵਿਚ ਕਮੀ ਆਈ ਹੈ, ਉਥੇ ਵਿੱਤੀ ਸੰਸਥਾਵਾਂ ਅਤੇ ਕੰਪਨੀਆਂ ਦੁਆਰਾ ਸਕਿਊਰਟੀਜ਼ ਅਤੇ ਹੋਰ ਤਰੀਕਿਆਂ ਨਾਲ ਬਹੁਤ ਸਾਰਾ ਪੈਸਾ ਜਮ੍ਹਾ ਕਰਵਾਇਆ ਗਿਆ ਹੈ। ਸਵਿਸ ਨੈਸ਼ਨਲ ਬੈਂਕ (ਐਸ ਐਨ ਬੀ) ਦੇ ਅੰਕੜਿਆਂ ਅਨੁਸਾਰ, 2019 ਦੇ ਅੰਤ ਵਿਚ ਭਾਰਤੀਆਂ ਦੇ ਜਮ੍ਹਾਂ ਰਕਮ ਦੀ ਗਿਣਤੀ 899 ਮਿਲੀਅਨ ਸਵਿਸ ਫਰੈਂਕ (6,625 ਕਰੋੜ ਰੁਪਏ) ਰਹੀ। 2019 ਦਾ ਅੰਕੜਾ ਪਿਛਲੇ ਦੋ ਸਾਲਾਂ ਦੀ ਗਿਰਾਵਟ ਦੇ ਟ੍ਰੈਂਡ ਤੋਂ ਉਲਟ ਸੀ ਅਤੇ ਪਿਛਲੇ 13 ਸਾਲਾਂ ਵਿੱਚ ਬੈਂਕਾਂ ਵਿੱਚ ਭਾਰਤੀ ਜਮ੍ਹਾਂ ਰਾਸ਼ੀ ਦਾ ਸਭ ਤੋਂ ਉੱਚ ਪੱਧਰ ਸੀ।
Swiss Bank
ਬੈਂਕ ਅਨੁਸਾਰ, 2006 ਵਿਚ ਭਾਰਤੀ ਜਮ੍ਹਾਂ ਰਕਮਾਂ ਨੇ ਉੱਚ ਪੱਧਰ ਨੂੰ ਛੂਹਿਆ ਸੀ, ਪਰ ਇਸ ਤੋਂ ਬਾਅਦ ਭਾਰਤੀਆਂ ਨੇ ਸਵਿਸ ਬੈਂਕਾਂ ਵਿਚ ਪੈਸੇ ਜਮ੍ਹਾ ਕਰਨ ਵਿਚ ਵਧੇਰੇ ਰੁਚੀ ਨਹੀਂ ਦਿਖਾਈ, ਸਿਵਾਏ 2011, 2013 ਅਤੇ 2017 ਨੂੰ ਛੱਡ ਕੇ। ਪਰ 2020 ਨੇ ਜਮ੍ਹਾਂ ਦੇ ਸਾਰੇ ਅੰਕੜੇ ਪਿੱਛੇ ਛੱਡ ਦਿੱਤੇ। ਸਾਲ 2020 ਵਿਚ ਜਿਥੇ ਨਿੱਜੀ ਗ੍ਰਾਹਕਾਂ ਦੇ ਖਾਤਿਆਂ ਵਿਚ ਭਾਰਤੀ ਜਮ੍ਹਾਂ ਰਕਮਾਂ ਵਿਚ ਤਕਰੀਬਨ 4000 ਕਰੋੜ ਰੁਪਏ ਸਨ, ਉਥੇ ਦੂਜੇ ਬੈਂਕਾਂ ਰਾਹੀਂ 3100 ਕਰੋੜ ਰੁਪਏ ਜਮ੍ਹਾ ਕੀਤੇ ਗਏ ਸਨ।
ਤਕਰੀਬਨ 16.5 ਕਰੋੜ ਰੁਪਏ ਟਰੱਸਟਾਂ ਆਦਿ ਦੇ ਸਨ ਅਤੇ ਸਵਿਸ ਬੈਂਕਾਂ ਤੋਂ ਬਾਂਡ, ਸਿਕਓਰਟੀਜ ਅਤੇ ਹੋਰ ਵਿੱਤੀ ਸਾਧਨਾਂ ਦੇ ਬਦਲੇ ਭਾਰਤੀਆਂ ਨੂੰ 13,500 ਕਰੋੜ ਰੁਪਏ ਦੀ ਵੱਧ ਤੋਂ ਵੱਧ ਹਿੱਸੇਦਾਰੀ ਮਿਲੀ ਸੀ।
Bank
ਇਹ ਵੀ ਪੜ੍ਹੋ - Global Approval Rating: PM ਮੋਦੀ ਨੰਬਰ 1 'ਤੇ, ਅਮਰੀਕੀ ਰਾਸ਼ਟਰਪਤੀ ਸਮੇਤ ਕਈਆਂ ਨੂੰ ਛੱਡਿਆ ਪਿੱਛੇ
ਇਸ ਦੇ ਨਾਲ ਹੀ 383 ਕਰੋੜ ਸਵਿਸ ਫਰੈਂਕ (3,100 ਕਰੋੜ ਰੁਪਏ ਤੋਂ ਵੱਧ) ਹੋਰ ਬੈਂਕਾਂ ਰਾਹੀਂ ਰੱਖੇ ਗਏ ਹਨ। 20 ਲੱਖ ਸਵਿਸ ਫਰੈਂਕ (16.5 ਕਰੋੜ ਰੁਪਏ) ਜਦੋਂ ਕਿ ਵੱਧ ਤੋਂ ਵੱਧ 166.48 ਕਰੋੜ ਸਵਿਸ ਫਰੈਂਕ (ਲਗਭਗ 13,500 ਕਰੋੜ ਰੁਪਏ) ਬਾਂਡਾਂ, ਪ੍ਰਤੀਭੂਤੀਆਂ ਅਤੇ ਹੋਰ ਵਿੱਤੀ ਉਤਪਾਦਾਂ ਦੇ ਰੂਪ ਵਿੱਚ ਟਰੱਸਟ ਦੁਆਰਾ ਰੱਖੀ ਜਾਂਦੀ ਹੈ। ਐੱਸ ਐੱਨ ਬੀ ਨੇ ਕਿਹਾ ਕਿ ਗਾਹਕ ਖਾਤਾ ਜਮਾ ਦੇ ਰੂਪ ਵਿਚ ਵੱਛ-ਵੱਖ ਸ਼੍ਰੇਣੀਬੰਧ ਵਿਚ ਸਾਲ 2019 ਦੀ ਤੁਲਨਾ ਵਿਚ ਘੱਟ ਹੋਇਆ ਹੈ। ਸਾਲ 2019 ਦੇ ਅੰਤ ਤੱਕ ਇਹ 55 ਕਰੋੜ ਸਵਿਸ ਫਰੈਂਕ ਸੀ।
ਟਰੱਸਟ ਦੁਆਰਾ ਰੱਖੀ ਗਈ ਰਕਮ ਪਿਛਲੇ ਸਾਲ ਅੱਧ ਤੋਂ ਵੀ ਜ਼ਿਆਦਾ ਸੁੰਗੜ ਗਈ ਹੈ, ਜਦੋਂ ਕਿ ਸਾਲ 2019 ਵਿਚ 74 ਲੱਖ ਸਵਿਸ ਫ੍ਰੈਂਕ ਸਨ। ਹਾਲਾਂਕਿ, ਦੂਜੇ ਬੈਂਕਾਂ ਦੁਆਰਾ ਰੱਖੇ ਫੰਡਾਂ ਨੇ ਸਾਲ 2019 ਵਿਚ 88 ਮਿਲੀਅਨ ਸਵਿਸ ਫ੍ਰੈਂਕ ਨਾਲੋਂ ਤੇਜ਼ੀ ਨਾਲ ਵਾਧਾ ਕੀਤਾ ਹੈ। ਸਾਲ 2019 ਵਿਚ, ਚਾਰੇ ਮਾਮਲਿਆਂ ਵਿਚ ਫੰਡਾਂ ਵਿਚ ਕਮੀ ਆਈ। ਇਹ ਅੰਕੜੇ ਬੈਂਕਾਂ ਦੁਆਰਾ ਐਸ ਐਨ ਬੀ ਨੂੰ ਦਿੱਤੇ ਗਏ ਹਨ ਅਤੇ ਇਹ ਸਵਿਸ ਬੈਂਕਾਂ ਵਿਚ ਭਾਰਤੀਆਂ ਦੁਆਰਾ ਰੱਖੇ ਕਾਲੇ ਧਨ ਬਾਰੇ ਕੋਈ ਸੰਕੇਤ ਨਹੀਂ ਦਿੰਦਾ ਹੈ। ਇਨ੍ਹਾਂ ਅੰਕੜਿਆਂ ਵਿਚ ਉਹ ਰਕਮ ਸ਼ਾਮਲ ਨਹੀਂ ਹੈ ਜੋ ਭਾਰਤੀਆਂ, ਪ੍ਰਵਾਸੀ ਭਾਰਤੀਆਂ ਜਾਂ ਹੋਰ ਤੀਸਰੇ ਦੇਸ਼ਾਂ ਦੀਆਂ ਇਕਾਈਆਂ ਜ਼ਰੀਏ ਸਵਿੱਸ ਬੈਂਕਾਂ ਵਿਚ ਕੱਖ ਸਕਦੇ ਹਨ।
Fund
ਐਸ ਐਨ ਬੀ ਅਨੁਸਾਰ, ਇਹ ਅੰਕੜਾ ਸਵਿਸ ਬੈਂਕਾਂ ਦੀ ਭਾਰਤੀ ਗਾਹਕਾਂ ਪ੍ਰਤੀ 'ਕੁਲ ਦੇਣਦਾਰੀ' ਦਰਸਾਉਂਦਾ ਹੈ। ਇਸ ਦੇ ਲਈ ਸਵਿਸ ਬੈਂਕਾਂ ਵਿਚ ਭਾਰਤੀ ਗ੍ਰਾਹਕਾਂ ਦੇ ਹਰ ਤਰਾਂ ਦੇ ਫੰਡਾਂ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ। ਇਸ ਵਿਚ ਵਿਅਕਤੀਆਂ, ਬੈਂਕਾਂ ਅਤੇ ਕੰਪਨੀਆਂ ਤੋਂ ਪ੍ਰਾਪਤ ਹੋਈ ਜਮ੍ਹਾਂ ਰਕਮ ਸ਼ਾਮਲ ਹੈ। ਇਸ ਵਿਚ ਭਾਰਤ ਵਿਚ ਸਵਿਸ ਬੈਂਕਾਂ ਦੀਆਂ ਸ਼ਾਖਾਵਾਂ ਤੋਂ ਪ੍ਰਾਪਤ ਹੋਏ ਅੰਕੜਿਆਂ ਨੂੰ ‘ਗੈਰ-ਜਮ੍ਹਾਂ ਦੇਣਦਾਰੀ’ ਵਜੋਂ ਸ਼ਾਮਲ ਕੀਤਾ ਗਿਆ ਹੈ।
ਕੁਲ ਮਿਲਾ ਕੇ ਸਵਿਸ ਬੈਂਕਾਂ ਵਿਚ ਵੱਖ-ਵੱਖ ਦੇਸ਼ਾਂ ਦੇ ਗਾਹਕਾਂ ਦੀਆਂ ਜਮ੍ਹਾਂ ਰਕਮਾਂ 2020 ਵਿਚ ਵਧ ਕੇ ਲਗਭਗ 2,000 ਅਰਬ ਸਵਿਸ ਫਰੈਂਕ ਹੋ ਗਈਆਂ ਹਨ। ਇਸ ਵਿਚੋਂ 600 ਅਰਬ ਸਵਿਸ ਫਰੈਂਕ ਵਿਦੇਸ਼ੀ ਗਾਹਕਾਂ ਤੋਂ ਜਮ੍ਹਾਂ ਹਨ। ਬ੍ਰਿਟੇਨ ਇਸ ਸੂਚੀ ਵਿਚ ਸਭ ਤੋਂ ਉੱਪਰ ਹੈ। ਇਸ ਦੇ ਨਾਗਰਿਕਾਂ ਦੇ ਸਵਿਸ ਬੈਂਕਾਂ ਵਿੱਚ 377 ਬਿਲੀਅਨ ਸਵਿਸ ਫਰੈਂਕ ਹਨ। ਇਸ ਤੋਂ ਬਾਅਦ ਅਮਰੀਕਾ ਦੇ (152 ਅਰਬ ਸਵਿਸ ਫਰੈਂਕ) ਦੀ ਜਗ੍ਹਾ ਹੈ।