
ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੇ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਦਾ ਵਾਧੂ ਕਾਰਜਭਾਰ ਸੰਭਾਲਿਆ ਹੈ...........
ਸ਼ਿਮਲਾ : ਹਰਿਆਣਾ ਦੇ ਰਾਜਪਾਲ ਕਪਤਾਨ ਸਿੰਘ ਸੋਲੰਕੀ ਨੇ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਦਾ ਵਾਧੂ ਕਾਰਜਭਾਰ ਸੰਭਾਲਿਆ ਹੈ ਕਿਉਂਕਿ ਮੌਜੂਦਾ ਰਾਜਪਾਲ ਆਚਾਰਿਆ ਦੇਵਵਰਤ ਦੋ ਅਗੱਸਤ ਤਕ ਅਮਰੀਕਾ ਦੀ ਨਿਜੀ ਯਾਤਰਾ 'ਤੇ ਜਾ ਰਹੇ ਹਨ। ਸੋਲੰਕੀ ਨੂੰ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੇ ਮੁੱਖ ਜੱਜ ਸੰਜੇ ਕਰੋਲ ਨੇ ਰਾਜਭਵਨ ਵਿਚ ਹੋਏ ਸਾਦੇ ਸਮਾਗਮ ਵਿਚ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ।
ਰਾਜਪਾਲ ਨੂੰ ਸਲਾਮੀ ਗਾਰਦ ਵੀ ਦਿਤੀ ਗਈ ਅਤੇ ਮੁੱਖ ਸਕੱਤਰ ਵਿਨੀਤ ਚੌਧਰੀ ਨੇ ਉਨ੍ਹਾਂ ਦੀ ਨਿਯੁਕਤੀ ਦੀ ਚਿੱਠੀ ਪੜ੍ਹੀ। ਸੋਲੰਕੀ ਦੀ ਪਤਨੀ ਰਾਣੀ ਸੋਲੰਕੀ, ਹਿਮਾਚਲ ਦੀ ਵਿਧਾਨ ਸਭਾ ਦੇ ਸਪੀਕਰ ਰਾਜੀਵ ਜਿੰਦਲ, ਸਾਬਕਾ ਮੁੱਖ ਮੰਤਰੀ ਵੀਰਭਦਰ ਸਿੰਘ, ਕਈ ਮੰਤਰੀ, ਵਿਧਾਇਕ, ਸਕੱਤਰ, ਅਧਿਕਾਰੀ ਆਦਿ ਹਾਜ਼ਰ ਸਨ। (ਏਜੰਸੀ)