
ਦੇਸ਼ ਦੀ ਰਾਜਧਾਨੀ ਦਿੱਲੀ-ਐਨਸੀਆਰ ਅਤੇ ਹਿਮਾਚਲ ਪ੍ਰਦੇਸ਼ ਵਿਚ ਸੋਮਵਾਰ ਨੂੰ ਭਾਰੀ ਬਾਰਿਸ਼ ਦੇਖਣ ਨੂੰ ਮਿਲੀ। ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿਚ ....
ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ-ਐਨਸੀਆਰ ਅਤੇ ਹਿਮਾਚਲ ਪ੍ਰਦੇਸ਼ ਵਿਚ ਸੋਮਵਾਰ ਨੂੰ ਭਾਰੀ ਬਾਰਿਸ਼ ਦੇਖਣ ਨੂੰ ਮਿਲੀ। ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿਚ ਸੋਮਵਾਰ ਨੂੰ ਹਲਕੀ ਤੋਂ ਮੱਧਮ ਬਾਰਿਸ਼ ਹੋਈ, ਜਦਕਿ ਮੰਡੀ ਦੇ ਸੁੰਦਰ ਨਗਰ ਵਿਚ ਸੋਮਵਾਰ ਸਵੇਰ ਤਕ 76.8 ਮਿਮੀ ਬਾਰਿਸ਼ ਦਰਜ ਕੀਤੀ ਗਈ ਸੀ। ਉਥੇ ਦੇਸ਼ ਦੇ ਪੱਛਮ ਉਤਰ ਖੇਤਰ ਵਿਚ ਅਗਲੇ 48 ਘੰਟਿਆਂ ਦੌਰਾਨ ਦੌਰਾਨ ਕਿਤੇ ਕਿਤੇ ਭਾਰੀ ਬਾਰਿਸ਼ ਅਤੇ 19 ਤੋਂ 20 ਜੁਲਾਈ ਨੂੰ ਜ਼ੋਰਦਾਰ ਬਾਰਿਸ਼ ਦੀ ਸੰਭਾਵਨਾ ਹੈ।
Rain in Mumbaiਮੌਸਮ ਕੇਂਦਰ ਦੇ ਮੁਤਾਬਕ ਅਗਲੇ ਦਿਨਾਂ ਵਿਚ ਹਰਿਆਣਾ ਅਤੇ ਪੰਜਾਬ ਦੇ ਕੁੱਝ ਇਲਾਕਿਆਂ ਵਿਚ ਹਲਕੀ ਬਾਰਿਸ਼ ਅਤੇ ਉਸ ਤੋਂ ਬਾਅਦ ਅਨੇਕਾਂ ਹਿੱਸਿਆਂ ਵਿਚ ਬਾਰਿਸ਼ ਦੀ ਸੰਭਾਵਨਾ ਹੈ ਅਤੇ ਕਿਤੇ ਕਿਤੇ ਭਾਰੀ ਬਾਰਿਸ਼ ਵੀ ਹੋ ਸਕਦੀ ਹੈ। ਮੌਸਮ ਵਿਗਿਆਨ ਵਿਭਾਗ ਦੇ ਅੰਕੜਿਆਂ ਮੁਤਾਬਕ ਸੋਮਵਾਰ ਸਵੇਰੇ ਤਕ ਮਨਾਲੀ ਵਿਚ 61.4 ਮਿਮੀ, ਧਰਮਸ਼ਾਲਾ ਵਿਚ 43.2 ਮਿਮੀ, ਊਨਾ ਵਿਚ 26.8 ਮਿਮੀ ਅਤੇ ਕੁੱਲੂ ਦੇ ਭੁੰਟਰ ਵਿਚ 22 ਮਿਮੀ ਬਾਰਿਸ਼ ਦਰਜ ਕੀਤੀ ਗਈ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿਚ ਐਤਵਾਰ ਤੋਂ ਹੁਣ ਤਕ ਸਭ ਤੋਂ ਜ਼ਿਆਦਾ ਤਾਪਮਾਨ ਭੁੰਟਰ ਵਿਚ 34.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੇਸ਼ ਦੀ ਰਾਜਧਾਨੀ ਦਿੱਲੀ ਅਤੇ ਐਨਸੀਆਰ ਵਿਚ ਸੋਮਵਾਰ ਨੂੰ ਭਾਰੀ ਬਾਰਿਸ਼ ਹੋਈ।
Rain in Delhi ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਕੁੱਝ ਇਲਾਕਿਆਂ, ਚੰਡੀਗੜ੍ਹ ਅਤੇ ਇਸ ਦੇ ਆਸਪਾਸ ਬਾਰਿਸ਼ ਹੋਈ ਅਤੇ ਬੱਦਲ ਛਾਏ ਰਹੇ। ਚੰਡੀਗੜ੍ਹ ਵਿਚ ਸੱਤ ਮਿਮੀ, ਅੰਬਾਲਾ ਵਿਚ 5 ਮਿਮੀ, ਕਰਨਾਲ ਵਿਚ 14 ਮਿਮੀ, ਲੁਧਿਆਣਾ ਵਿਚ 8 ਮਿਲੀਮੀਟਰ, ਬੱਲੋਵਾਲ ਵਿਚ 71 ਮਿਲੀਮੀਟਰ, ਪਟਿਆਲਾ ਵਿਚ 28 ਮਿਲੀਮੀਟਰ ਸਮੇਤ ਕੁੱਝ ਹੋਰ ਇਲਾਕਿਆਂ ਵਿਚ ਬਾਰਿਸ਼ ਹੋਈ। ਇਸ ਨਾਲ ਪਾਰੇ ਵਿਚ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ। ਖੇਤਰ ਵਿਚ ਘੱਟੋ ਘੱਟ ਪਾਰਾ 26 ਡਿਗਰੀ ਤੋਂ 28 ਡਿਗਰੀ ਦੇ ਵਿਚਕਾਰ ਰਿਹਾ।
Rain in Himachal Pradesh ਪੰਜਾਬ ਦੇ ਬਠਿੰਡਾ ਜ਼ਿਲ੍ਹੇ ਵਿਚ ਬਾਰਿਸ਼ ਨਾ ਹੋਣ ਨਾਲ ਗਰਮੀ ਪੈ ਰਹੀ ਹੈ ਅਤੇ ਗਰਮੀ ਤੋਂ ਰਾਹਤ ਪਾਉਣ ਲਈ ਸਰਹਿੰਦ ਨਹਿਰ ਵਿਚ ਨਾਹੁਣ ਲਈ ਗਏ ਬਾਬੀਵਾਲਾ ਪਿੰਡ ਦੇ ਚਾਰ ਨੌਜਵਾਨ ਡੁੱਬ ਗਏ। ਉਨ੍ਹਾਂ ਵਿਚੋਂ ਇਕ ਤਾਂ ਤੈਰ ਕੇ ਨਿਕਲ ਗਿਆ ਅਤੇ ਤਿੰਨ ਪਾਣੀ ਦੇ ਤੇਜ਼ ਵਹਾਅ ਵਿਚ ਹੜ੍ਹ ਗਏ। ਕੁੱਝ ਇਲਾਕਿਆਂ ਵਿਚ ਅਜੇ ਚੰਗੀ ਬਾਰਿਸ਼ ਨਹੀਂ ਹੋ ਸਕੀ ਪਰ ਆਉਣ ਵਾਲੇ ਦਿਨਾਂ ਵਿਚ ਬਾਰਿਸ਼ ਦੇ ਆਸਾਰ ਬਣੇ ਹੋਏ ਹਨ।
Rain in Chandigarhਇਸੇ ਤਰ੍ਹਾਂ ਹਰਿਆਣਾ ਦੇ ਕਰਨਾਲ ਵਿਚ ਪਾਰਾ 27 ਡਿਗਰੀ, ਹਿਸਾਰ ਦਾ 28 ਡਿਗਰੀ, ਰੋਹਤਕ ਦਾ 29 ਡਿਗਰੀ, ਪੰਜਾਬ ਦੇ ਅੰਮ੍ਰਿਤਸਰ ਦਾ ਪਾਰਾ 29 ਡਿਗਰੀ, ਲੁਧਿਆਣਾ ਦਾ 25 ਡਿਗਰੀ, ਪਟਿਆਲਾ ਦਾ ਪਾਰਾ 26 ਡਿਗਰੀ, ਹਲਵਾਰਾ ਦਾ 26 ਡਿਗਰੀ, ਬਠਿੰਡਾ ਦਾ 25 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਦੇਸ਼ ਦੀ ਰਾਜਧਾਨੀ ਦਿੱਲੀ ਦਾ ਤਾਪਮਾਨ 28 ਡਿਗਰੀ ਅਤੇ ਸ੍ਰੀਨਗਰ ਦਾ 19 ਡਿਗਰੀ, ਜੰਮੂ ਦਾ 35 ਡਿਗਰੀ ਦਰਜ ਕੀਤਾ ਗਿਆ।
Rain in Chandigarhਹਿਮਾਚਲ ਪ੍ਰਦੇਸ਼ ਦੇ ਉਚਾਈ ਵਾਲੇ ਖੇਤਰਾਂ ਵਿਚ ਜ਼ੋਰਦਾਰ ਬਾਰਿਸ਼ ਹੋਈ। ਭੁੰਤਰ ਵਿਚ 22 ਮਿਲੀਮੀਟਰ ਬਾਰਿਸ਼, ਧਰਮਸ਼ਾਲਾ ਵਿਚ 43 ਮਿਲੀਮੀਟਰ, ਮੰਡੀ ਵਿਚ 21, ਸ਼ਿਮਲਾ ਵਿਚ ਇਕ ਮਿਲੀਮੀਟਰ, ਸੁੰਦਰਨਗਰ ਵਿਚ 76 ਮਿਲੀਮੀਟਰ, ਕਾਂਗੜਾ ਵਿਚ 21 ਮਿਮੀ, ਊਨਾ ਵਿਚ 26 ਮਿਲੀਮੀਟਰ, ਕਨੱਪਾ ਵਿਚ 13 ਮਿਮੀ, ਮਨਾਲੀ ਵਿਚ 61 ਮਿਲੀਮੀਟਰ ਸਮੇਤ ਕਈ ਇਲਾਕਿਆਂ ਵਿਚ ਹਲਕੀ ਤੋਂ ਔਸਤ ਤਕ ਅਤੇ ਕਿਤੇ-ਕਿਤੇ ਭਾਰੀ ਬਾਰਿਸ਼ ਹੋਈ।