
ਵਿਧਾਇਕ ਨੇ ਮਮਤਾ ’ਤੇ ਲਗਾਏ ਹੋਰ ਵੀ ਕਈ ਗੰਭੀਰ ਇਲਜ਼ਾਮ
ਨਵੀਂ ਦਿੱਲੀ: ਅਕਸਰ ਅਪਣੇ ਵਿਵਾਦਤ ਬਿਆਨਾਂ ਨੂੰ ਲੈ ਕੇ ਸੁਰਖ਼ੀਆਂ ਵਿਚ ਰਹਿਣ ਵਾਲੇ ਭਾਜਪਾ ਵਿਧਾਇਕ ਸੁਰੇਂਦਰ ਸਿੰਘ ਇਕ ਵਾਰ ਫਿਰ ਅਪਣੇ ਇਕ ਬਿਆਨ ਨੂੰ ਲੈ ਕੇ ਚਰਚਾ ਵਿਚ ਹਨ। ਇਸ ਵਿਚ ਉਨ੍ਹਾਂ ਨੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਨਿਸ਼ਾਨਾ ਬਣਾਇਆ ਹੈ। ਭਾਜਪਾ ਵਿਧਾਇਕ ਨੇ ਕਿਹਾ ਕਿ ਮਮਤਾ ਬੈਨਰਜੀ ਇਕ ਭਾਰਤੀ ਹੈ ਤਾਂ ਭਾਰਤੀ ਵਾਂਗ ਰਹੇ ਪਰ ਜੇਕਰ ਉਨ੍ਹਾਂ ਨੇ ਵਿਦੇਸ਼ੀ ਤਾਕਤਾਂ ਦੇ ਇਸ਼ਾਰੇ ’ਤੇ ਚੱਲਣਾ ਹੈ ਤਾਂ ਬੰਗਲਾਦੇਸ਼ ਵਿਚ ਜਾ ਕੇ ਅਪਣੀ ਰਾਜਨੀਤੀ ਕਰੇ। ਨਹੀਂ ਤਾਂ ਉਨ੍ਹਾਂ ਨੂੰ ਵੀ ਪੀ ਚਿਦੰਬਰਮ ਵਾਂਗ ਸਬਕ ਸਿਖਾਇਆ ਜਾ ਸਕਦਾ ਹੈ।
P Chitamabram
ਬਲਿਆ ਜ਼ਿਲ੍ਹੇ ਦੇ ਬੈਰੀਆ ਖੇਤਰ ਦੇ ਭਾਜਪਾ ਵਿਧਾਇਕ ਨੇ ਸ਼ਨੀਵਾਰ ਬੈਰੀਆ ਵਿਚ ਦੋ ਰੋਜ਼ਾ ਖੇਤੀਬਾੜੀ ਮੇਲੇ ਦੀ ਸ਼ੁਰੂਆਤ ਮੌਕੋ ਮਮਤਾ ਬੈਨਰਜੀ ‘ਤੇ ਹਮਲਾ ਕੀਤਾ ਹੈ। ਉਹਨਾਂ ਕਿਹਾ ਕਿ ਮਮਤਾ ਭੁੱਲ ਜਾਂਦੀ ਹੈ ਕਿ ਹੁਣ ਉਹਨਾਂ ਦੇ ਬੁਰੇ ਦਿਨ ਆਉਣ ਵਾਲੇ ਹਨ। ਉਹਨਾਂ ਕਿਹਾ ਕਿ ਮਮਤਾ ਅਪਣੀ ਭਾਸ਼ਾ ਬਦਲ ਦੇਵੇ।
Mamata Banerjee
ਦੱਸ ਦਈਏ ਕਿ ਭਾਜਪਾ ਵਿਧਾਇਕ ਸੁਰੇਂਦਰ ਸਿੰਘ ਇਸ ਤੋਂ ਪਹਿਲਾਂ ਵੀ ਮਮਤਾ ਬੈਨਰਜੀ ’ਤੇ ਨਿਸ਼ਾਨਾ ਸਾਧ ਚੁੱਕੇ ਹਨ ਜਦੋਂ ਉਨ੍ਹਾਂ ਨੇ ਮਮਤਾ ਬੈਨਰਜੀ ਦੀ ਤੁਲਨਾ ‘ਲੰਕਿਨੀ’ ਨਾਲ ਕਰ ਦਿੱਤੀ ਸੀ। ਜਿਸ ’ਤੇ ਕਾਫ਼ੀ ਬਵਾਲ ਵੀ ਮਚਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਆਖਿਆ ਸੀ ਕਿ ਹਨੂੰਮਾਨ ਰੂਪੀ ਯੋਗੀ ਆਦਿਤਿਆਨਾਥ ਨੇ ਲੋਕ ਸਭਾ ਚੋਣਾਂ ਵਿਚ ਪੱਛਮ ਬੰਗਾਲ ਦਾ ਦਹਿਨ ਕਰ ਦਿੱਤਾ। ਫਿਲਹਾਲ ਭਾਜਪਾ ਵਿਧਾਇਕ ਦੇ ਤਾਜ਼ਾ ਬਿਆਨ ’ਤੇ ਹਾਲੇ ਤਕ ਤਿ੍ਰਣਮੂਲ ਕਾਂਗਰਸ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।