
ਇਸ ਤਿਉਹਾਰਾਂ ਦੇ ਦਿਨਾਂ ਵਿਚ ਭਾਰੀ ਭੀੜ ਵੇਖਣ ਨੂੰ ਮਿਲ ਸਕਦੀ ਹੈ, ਇਸ ਲਈ ਸਾਰਿਆਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ।
ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ (Coronavirus) ਨੇ ਇਕ ਵਾਰ ਫਿਰ ਆਪਣੀ ਰਫ਼ਤਾਰ ਫੜ ਲਈ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ 24 ਘੰਟਿਆਂ ਵਿਚ ਦੇਸ਼ ਵਿਚ 35,665 ਮਾਮਲੇ ਸਾਹਮਣੇ ਆਏ ਹਨ, ਜੋ ਕਿ ਇਕ ਚਿੰਤਾ ਦਾ ਵਿਸ਼ਾ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਦੇ ਵਿਚਕਾਰ ਮਾਹਿਰਾਂ ਵੱਲੋਂ ਤੀਜੀ ਲਹਿਰ (3rd Wave) ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਮਾਹਿਰਾਂ ਨੇ ਅਗਲੇ ਤਿੰਨ ਮਹੀਨਿਆਂ ਨੂੰ ਬਹੁਤ ਮਹੱਤਵਪੂਰਨ ਦੱਸਿਆ ਹੈ।
ਇਹ ਵੀ ਪੜ੍ਹੋ: ਅਮਰੀਕਾ ਜਾਣ ਦੇ ਚਾਹਵਾਨਾਂ ਲਈ ਵੱਡੀ ਖੁਸ਼ਖ਼ਬਰੀ! ਸਿਰਫ਼ 5 ਲੱਖ 'ਚ ਜਾਓ ਅਮਰੀਕਾ, ਜਾਣੋ ਕਿਵੇਂ
Coronavirus
ਮਾਹਿਰਾਂ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਆਉਣ ਵਾਲੇ ਤਿੰਨ ਮਹੀਨਿਆਂ ਵਿਚ ਕਈ ਤਿਉਹਾਰ (Festivals) ਆਉਣ ਵਾਲੇ ਹਨ। ਇਸ ਤਿਉਹਾਰਾਂ ਦੇ ਮੌਸਮ ਵਿਚ ਭਾਰੀ ਭੀੜ ਵੇਖਣ ਨੂੰ ਮਿਲ ਸਕਦੀ ਹੈ, ਇਸ ਲਈ ਸਾਰਿਆਂ ਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ। ਮਾਹਰਾਂ ਦੇ ਅਨੁਸਾਰ, ਜੇ ਕੋਰੋਨਾ ਦੇ ਡੈਲਟਾ ਰੂਪ (Delta Variant) ਤੋਂ ਬਚਣਾ ਹੈ ਤਾਂ ਆਉਣ ਵਾਲੇ ਸਾਰੇ ਤਿਉਹਾਰਾਂ ਨੂੰ ਘਰ ਵਿਚ ਹੀ ਮਨਾਉਣਾ ਬਿਹਤਰ ਰਹੇਗਾ।
ਇਹ ਵੀ ਪੜ੍ਹੋ: BJP ਛੱਡ ਕੇ ਟੀਐਮਸੀ ਵਿੱਚ ਸ਼ਾਮਲ ਹੋਏ ਬਾਬੁਲ ਸੁਪ੍ਰਿਯੋ
PHOTO
ਕੋਰੋਨਾ ਦੇ ਵੱਖ-ਵੱਖ ਰੂਪਾਂ ਦਾ ਅਧਿਐਨ (Study) ਕਰ ਰਹੇ ਮਾਹਿਰਾਂ ਨੇ ਕਿਹਾ ਕਿ ਜੇਕਰ ਅਗਸਤ-ਸਤੰਬਰ ਵਿਚ ਭਾਰਤ ਵਿਚ ਕੋਰੋਨਾ ਵਾਇਰਸ ਦੇ ਮੌਜੂਦਾ ਰੂਪਾਂ ਤੋਂ ਵਧੇਰੇ ਸ਼ਕਤੀਸ਼ਾਲੀ ਰੂਪ ਸਾਹਮਣੇ ਆਉਂਦਾ ਹੈ ਤਾਂ ਅਕਤੂਬਰ ਅਤੇ ਨਵੰਬਰ ਦੇ ਵਿਚਕਾਰ, ਕੋਰੋਨਾ ਦੀ ਤੀਜੀ ਲਹਿਰ ਸਿਖਰ ’ਤੇ ਹੋ ਸਕਦੀ ਹੈ। ਮਾਹਰਾਂ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਜੇ ਅਜਿਹਾ ਹੁੰਦਾ ਹੈ, ਦੂਜੀ ਲਹਿਰ ਦੀ ਤਰ੍ਹਾਂ, ਕੋਰੋਨਾ ਦਾ ਡੈਲਟਾ ਰੂਪ ਦੇਸ਼ ਭਰ ਵਿਚ ਤਬਾਹੀ ਮਚਾ ਸਕਦਾ ਹੈ।