
ਸ਼ੁਰੂਆਤ ਤੋਂ ਹੀ ਕਿਸਾਨੀ ਸੰਘਰਸ਼ ਵਿਚ ਡਟੇ ਬੀਬੀ ਰਮੇਸ਼ ਅੰਤਿਲ ਨੇ ਵੀ ਕੇਂਦਰ ਸਰਕਾਰ ਖਿਲਾਫ਼ ਕਿਸਾਨਾਂ ਦੇ ਇਸ ਸੱਦੇ ਵਿਚ ਅਹਿਮ ਯੋਗਦਾਨ ਪਾਇਆ।
ਸੋਨੀਪਤ (ਹਰਜੀਤ ਕੌਰ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਹਰਿਆਣਾ ਦੇ ਕਿਸਾਨਾਂ ਵਲੋਂ ਵੀ ਅੱਜ ਸੋਨੀਪਤ ਰੇਲਵੇ ਸਟੇਸ਼ਨ ’ਤੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਧਰਨਾ ਲਗਾ ਕੇ ਰੇਲਾਂ ਰੋਕੀਆਂ ਗਈਆਂ। ਇਸ ਮੌਕੇ ਹਰਿਆਣਾ ਦੀਆਂ ਕਿਸਾਨ ਬੀਬੀਆਂ ਨੇ ਵੀ ਅੱਗੇ ਹੋ ਕੇ ਅਪਣਾ ਯੋਗਦਾਨ ਪਾਇਆ। ਸ਼ੁਰੂਆਤ ਤੋਂ ਹੀ ਕਿਸਾਨੀ ਸੰਘਰਸ਼ ਵਿਚ ਡਟੇ ਬੀਬੀ ਰਮੇਸ਼ ਅੰਤਿਲ ਨੇ ਵੀ ਕੇਂਦਰ ਸਰਕਾਰ ਖਿਲਾਫ਼ ਕਿਸਾਨਾਂ ਦੇ ਇਸ ਸੱਦੇ ਵਿਚ ਅਹਿਮ ਯੋਗਦਾਨ ਪਾਇਆ।
Ramesh Antil
ਹੋਰ ਪੜ੍ਹੋ: ਮੋਢੇ 'ਤੇ ਕਿਸਾਨੀ ਝੰਡਾ ਚੁੱਕ 3 ਕਿਸਾਨਾਂ ਨੇ ਰੋਕੀ ਟਰੇਨ,ਕਿਹਾ- ਇਕੱਲਾ ਇਕੱਲਾ ਸਿੱਖ ਸਵਾ ਲੱਖ ਬਰਾਬਰ
ਦੱਸ ਦਈਏ ਕਿ ਕਿਸਾਨ ਅੰਦੋਲਨ ਵਿਚ ਸੋਨੀਪਤ ਦੀ ਰਮੇਸ਼ ਅੰਤਿਲ ਨੇ ਆਪਣੇ ਪਤੀ ਨੂੰ ਅਤੇ ਉਹਨਾਂ ਦੇ ਬੱਚਿਆਂ ਨੇ ਆਪਣੇ ਪਿਤਾ ਨੂੰ ਗਵਾਇਆ ਹੈ । ਪਤੀ ਦੇ ਜਾਣ ਤੋਂ ਬਾਅਦ ਵੀ ਉਹ ਅਤੇ ਉਹਨਾਂ ਦੇ ਬੱਚੇ ਲਗਾਤਾਰ ਕਿਸਾਨ ਅੰਦੋਲਨ ਵਿਚ ਡਟੇ ਹੋਏ ਹਨ। ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਰਮੇਸ਼ ਅੰਤਿਲ ਨੇ ਕਿਹਾ ਕਿ ਗੱਦਾਰ ਲੋਕ ਹਮੇਸ਼ਾਂ ਗੱਦਾਰੀ ਦੇ ਰਾਸਤੇ ਉੱਤੇ ਚਲਦੇ ਹਨ ਪਰ ਸੰਘਰਸ਼ੀ ਲੋਕ ਅਤੇ ਆਮ ਕਿਸਾਨ ਸ਼ਹੀਦਾਂ ਦੀ ਆਵਾਜ਼ ਬੁਲੰਦ ਕਰਦੇ ਹਨ।
Ramesh Antil
ਹੋਰ ਪੜ੍ਹੋ: 24 ਘੰਟਿਆਂ ਵਿਚ ਹਰਿਆਣਾ 'ਚ 800 ਅਤੇ ਪੰਜਾਬ ਵਿਚ 700 ਥਾਵਾਂ ’ਤੇ ਸਾੜੀ ਗਈ ਪਰਾਲੀ
ਭਾਜਪਾ ਸਰਕਾਰ ’ਤੇ ਹਮਲਾ ਬੋਲਦਿਆਂ ਉਹਨਾਂ ਕਿਹਾ ਕਿ ਭਾਜਪਾ ਆਗੂ ਅਪਣੀਆਂ ਘਿਨਾਉਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ ਪਰ ਦੇਸ਼ ਉਹਨਾਂ ਨੂੰ ਜਾਣ ਚੁੱਕਾ ਹੈ। ਦੇਸ਼ ਦੇ ਲੋਕ ਜਾਣਦੇ ਹਨ ਕਿ ਉਹ ਆਮ ਲੋਕਾਂ ਨੂੰ ਭਰਮਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਪਰ ਉਹ ਕਾਮਯਾਬ ਨਹੀਂ ਹੋਣਗੇ।
Ramesh Antil
ਹੋਰ ਪੜ੍ਹੋ: ਫੁੱਲਾਂ ਵਾਲੀ ਗੱਡੀ 'ਚ ਅਬੋਹਰ ਪਹੁੰਚੇ ਸੁਖਬੀਰ ਬਾਦਲ, ਕਿਸਾਨਾਂ ਨੇ ਦਿਖਾਈਆਂ ਕਾਲੀਆਂ ਝੰਡੀਆਂ
ਰਮੇਸ਼ ਅੰਤਿਲ ਨੇ ਦੱਸਿਆ ਕਿ ਉਹਨਾਂ ਦੇ ਪਤੀ ਨੇ ਹਮੇਸ਼ਾਂ ਉਹਨਾਂ ਨੂੰ ਇਹੀ ਕਿਹਾ ਸੀ ਕਿ ਜੇਕਰ ਉਹ ਦੁਨੀਆਂ ਵਿਚ ਨਾ ਵੀ ਰਹੇ ਤਾਂ ਵੀ ਉਹ ਕਿਸਾਨਾਂ ਨਾਲ ਮੋਰਚੇ ਵਿਚ ਡਟੇ ਰਹਿਣ। ਉਹਨਾਂ ਕਿਹਾ ਕਿ ਉਹ ਕਾਨੂੰਨ ਰੱਦ ਕਰਵਾ ਕੇ ਅਤੇ ਐਮਐਸਬੀ ਕਾਨੂੰਨ ਪਾਸ ਕਰਵਾ ਕੇ ਹੀ ਇੱਥੋਂ ਜਾਣਗੇ। ਉਹਨਾਂ ਕਿਹਾ ਕਿ ਕਿਸਾਨੀ ਲਈ ਉਹਨਾਂ ਨੂੰ ਚਾਹੇ ਅਪਣੀ ਅਤੇ ਅਪਣੇ ਬੱਚਿਆਂ ਦੀ ਕੁਰਬਾਨੀ ਵੀ ਦੇਣੀ ਪਵੇ ਤਾਂ ਉਹ ਪਿੱਛੇ ਨਹੀਂ ਹਟਣਗੇ।
Ramesh Antil
ਹੋਰ ਪੜ੍ਹੋ: ਪ੍ਰਿਯੰਕਾ ਗਾਂਧੀ ਦਾ ਕੇਂਦਰ ’ਤੇ ਹਮਲਾ, ‘ਹਵਾਈ ਚੱਪਲ ਵਾਲਿਆਂ ਦਾ ਸੜਕ ’ਤੇ ਚੱਲਣਾ ਵੀ ਹੋਇਆ ਮੁਸ਼ਕਿਲ’
ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਉਹਨਾਂ ਕਿਹਾ, “ਇਹ ਸਰਕਾਰ ਨਿਕੰਮੀ ਅਤੇ ਗੱਦਾਰ ਹੈ। ਸਰਕਾਰ ਲਾਠੀਆਂ ਅਤੇ ਗੋਲੀਆਂ ਨਾਲ ਕਿਸਾਨਾਂ ਨੂੰ ਦਬਾਉਣਾ ਅਤੇ ਚੁੱਪ ਕਰਾਉਣਾ ਚਾਹੁੰਦੀ ਹੈ ਪਰ ਅਸੀਂ ਸ਼ਾਂਤੀ ਅਤੇ ਪਿਆਰ ਨਾਲ ਅਪਣੀ ਗੱਲ ਪਹੁੰਚਾਉਣਾ ਚਾਹੁੰਦੇ ਹਨ”। ਇਸ ਤੋਂ ਇਲਾਵਾ ਉਹਨਾਂ ਨੇ ਹਰਿਆਣਾ ਦੀ ਭਾਜਪਾ ਸਰਕਾਰ ’ਤੇ ਵੀ ਤਿੱਖੇ ਸ਼ਬਦੀ ਹਮਲੇ ਬੋਲੇ।