
ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਇਕ ਵਾਰ ਫਿਰ ਕਿਸਾਨਾਂ ਦੇ ਮਾਮਲੇ ਵਿਚ ਆਪਣਾ ਪੱਖ ਰੱਖਿਆ ਹੈ।
ਨਵੀਂ ਦਿੱਲੀ: ਮੇਘਾਲਿਆ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਇਕ ਵਾਰ ਫਿਰ ਕਿਸਾਨਾਂ ਦੇ ਮਾਮਲੇ ਵਿਚ ਆਪਣਾ ਪੱਖ ਰੱਖਿਆ ਹੈ। ਸੱਤਿਆਪਾਲ ਮਲਿਕ ਨੇ ਕਿਹਾ ਕਿ ਮੈਂ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਨਾਲ ਵੀ ਲੜਾਈ ਲੜ ਚੁੱਕਾ ਹਾਂ। ਇਸ ਮਾਮਲੇ ਵਿਚ ਕਿਸਾਨਾਂ ਦੀ ਸੁਣਵਾਈ ਹੋਣੀ ਚਾਹੀਦੀ ਹੈ। ਜਦੋਂ ਐਮਐਸਪੀ ਲਾਗੂ ਹੋ ਜਾਵੇਗਾ ਤਾਂ ਕਿਸਾਨ ਸੰਤੁਸ਼ਟ ਹੋ ਜਾਵੇਗਾ ਅਤੇ ਉਸ ਤੋਂ ਬਾਅਦ ਇਹ ਅੰਦੋਲਨ ਆਪਣੇ ਆਪ ਖਤਮ ਹੋ ਜਾਵੇਗਾ।
Satyapal Malik
ਹੋਰ ਪੜ੍ਹੋ: ਭਿਆਨਕ ਹਾਦਸਾ: ਆਪਸ ਵਿਚ ਟਕਰਾਈਆਂ ਛੇ ਗੱਡੀਆਂ, ਤਿੰਨ ਦੀ ਹੋਈ ਮੌਤ
ਸੱਤਿਆਪਾਲ ਮਲਿਕ ਐਤਵਾਰ ਨੂੰ ਰਾਜਸਥਾਨ ਦੇ ਝੁਨਝੁਨੂ ਦੌਰੇ 'ਤੇ ਸਨ। ਇਸ ਪ੍ਰੋਗਰਾਮ ਦੌਰਾਨ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਵਿਚ ਕਈ ਮੁੱਦਿਆਂ 'ਤੇ ਖੁੱਲ੍ਹ ਕੇ ਗੱਲ ਕੀਤੀ। ਮਲਿਕ ਨੇ ਕਿਹਾ ਹੈ ਕਿ ਕੇਂਦਰ ਨੂੰ ਘੱਟੋ ਘੱਟ ਸਮਰਥਨ ਮੁੱਲ ਦੀ ਗਰੰਟੀ ਦੇਣ ਲਈ ਕਾਨੂੰਨ ਬਣਾਉਣਾ ਚਾਹੀਦਾ ਹੈ। ਉਸ ਤੋਂ ਬਾਅਦ ਕਿਸਾਨਾਂ ਦਾ ਮਸਲਾ ਜ਼ਰੂਰ ਹੱਲ ਹੋ ਜਾਵੇਗਾ। ਦੇਸ਼ ਦੇ ਕਿਸਾਨਾਂ ਦੀ ਹਾਲਤ ਬਹੁਤ ਮਾੜੀ ਹੈ। ਕੇਂਦਰ ਯਕੀਨੀ ਤੌਰ 'ਤੇ ਇਸ ਮਾਮਲੇ 'ਚ ਗਲਤ ਰਸਤੇ 'ਤੇ ਹੈ।
Farmers Protest
ਹੋਰ ਪੜ੍ਹੋ: ਰੇਲ ਰੋਕੋ ਅੰਦੋਲਨ: ਲਖਨਊ ਪੁਲਿਸ ਨੇ ਜਾਰੀ ਕੀਤਾ ਕਿਸਾਨਾਂ ਖ਼ਿਲਾਫ਼ NSA ਲਾਉਣ ਦਾ ਫ਼ਰਮਾਨ
ਮਲਿਕ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਕਿ ਕਿਸਾਨ ਆਪਣੇ ਘਰ, ਪਰਿਵਾਰ ਛੱਡ ਕੇ 10 ਮਹੀਨਿਆਂ ਤੋਂ ਸੜਕਾਂ 'ਤੇ ਬੈਠੇ ਹਨ। ਇਹ ਫਸਲ ਬੀਜਣ ਦਾ ਸਮਾਂ ਹੈ। ਇੰਨੇ ਲੰਮੇ ਸਮੇਂ ਬਾਅਦ ਵੀ ਉਹਨਾਂ ਦੀ ਸੁਣਵਾਈ ਨਾ ਹੋਣ ਕਾਰਨ ਉਹ ਗੁੱਸੇ ਵਿਚ ਹਨ। ਜੇਕਰ ਇਹ ਸਥਿਤੀ ਬਣੀ ਰਹੀ ਤਾਂ ਕੇਂਦਰ ਸਰਕਾਰ ਵਾਪਸ ਨਹੀਂ ਆਵੇਗੀ।
Satyapal Malik
ਹੋਰ ਪੜ੍ਹੋ: ਫਿਰੋਜ਼ਪੁਰ 'ਚ ਕਿਸਾਨਾਂ ਨੇ ਰੇਲਵੇ ਟ੍ਰੈਕ ਕੀਤਾ ਜਾਮ, ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੇ ਆਲੇ ਦੁਆਲੇ ਲੋਕ ਗਲਤ ਸਲਾਹ ਦੇ ਰਹੇ ਹਨ। ਉਹਨਾਂ ਕਾਰਨ ਹੀ ਸੱਤਿਆਨਾਸ ਹੋ ਰਿਹਾ ਹੈ। ਉਹਨਾਂ ਕਹਾ ਕਿ ਮੈਂ ਸ਼ੁਰੂ ਤੋਂ ਕਿਸਾਨਾਂ ਦੇ ਨਾਲ ਖੜ੍ਹਾ ਹਾਂ ਅਤੇ ਲੋੜ ਪੈਣ ’ਤੇ ਅਹੁਦਾ ਵੀ ਛੱਡ ਸਕਦਾ ਹਾਂ। ਲਖੀਮਪੁਰ ਮਾਮਲੇ ਵਿਚ ਉਹਨਾਂ ਕਿਹਾ ਕਿ ਘਟਨਾ ਵਾਪਰਦੇ ਹੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਨੂੰ ਅਸਤੀਫਾ ਦੇਣਾ ਚਾਹੀਦਾ ਸੀ।