
ਵਾਸ਼ਿੰਗਟਨ ਡੀ.ਸੀ. ’ਚ ਕਾਮੇਡੀਅਨ ਨੇ ਕਿਹਾ ਸੀ, ‘ਭਾਰਤ ’ਚ ਦਿਨ ਵੇਲੇ ਔਰਤਾਂ ਦੀ ਪੂਜਾ ਕੀਤੀ ਜਾਂਦੀ ਹੈ ਤੇ ਰਾਤ ਨੂੰ ਉਨ੍ਹਾਂ ਨਾਲ ਹੁੰਦਾ ਹੈ ਬਲਾਤਕਾਰ’
ਨਵੀਂ ਦਿੱਲੀ : ਦਿੱਲੀ ’ਚ ਭਾਜਪਾ ਨੇ ਇਕ ਕਾਮੇਡੀਅਨ ਵੀਰ ਦਾਸ ਵਿਰੁਧ ਇਹ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਕਰਜ ਕਰਾਈ ਹੈ ਕਿ ਉਨ੍ਹਾਂ ਨੇ ਦੇਸ਼ ਦੀ ਦਿਖ ਨੂੰ ਖ਼ਰਾਬ ਕਰਨ ਦੇ ਇਰਾਦੇ ਨਾਲ ਇਕ ਕੌਮਾਂਤਰੀ ਮੰਚ ’ਤੇ ਭਾਰਤ ਵਿਰੁਧ ‘‘ਅਪਮਾਨਜਨਕ’’ ਬਿਆਨ ਦਿਤੇ। ਪੁਲਿਸ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ।
FIR
ਨਵੀਂ ਦਿੱਲੀ ਜ਼ਿਲ੍ਹਾ ਪੁਲਿਸ ਥਾਣੇ ’ਚ ਦਰਜ ਕਰਾਈ ਗਈ ਸ਼ਿਕਾਇਤ ’ਚ ਭਾਜਪਾ ਦੀ ਦਿੱਲੀ ਇਕਾਈ ਦੇ ਉਪ ਪ੍ਰਧਾਨ ਅਤੇ ਬੁਲਾਰੇ ਆਦਿਤਿਆ ਝਾ ਨੇ ਦੋਸ਼ ਲਾਇਆ ਕਿ ਵਾਸ਼ਿੰਗਟਲ ਡੀ.ਸੀ ’ਚ ਜਾਨ ਐਫ਼ ਕੈਨੇਡੀ ਸੈਂਟਰ ’ਚ ਇਕ ਪ੍ਰੋਗਰਾਮ ਦੌਰਾਨ ਦਾਸ ਨੇ ਕਿਹਾ ਕਿ ਭਾਰਤ ’ਚ ਔਰਤਾਂ ਦੀ ਦਿਨ ’ਚ ਪੂਜਾ ਕੀਤੀ ਜਾਂਦੀ ਹੈ ਅਤੇ ਰਾਤ ਨੂੰ ਉਨ੍ਹਾਂ ਨਾਲ ਬਲਾਤਕਾਰ ਕੀਤਾ ਜਾਂਦਾ ਹੈ।
ਝਾ ਨੇ ਦਾਅਵਾ ਕੀਤਾ ਕਿ ਕਿ ਇਸ ਤਰ੍ਹਾਂ ਦੇ ਸਾਰੇ ਅਪਮਾਨਜਨਕ ਬਿਆਨ ਦੇਸ਼ ਅਤੇ ਔਰਤਾਂ ਦੀ ਦਿਖ ਨੂੰ ਖ਼ਰਾਬ ਕਰਨ ਲਈ ਇਕ ਕੌਮਾਂਤਰੀ ਮੰਚ ’ਤੇ ਦਿਤੇ ਗਏ। ਪੁਲਿਸ ਅਧਿਕਾਰ ਦੀਪਕ ਯਾਦਵ ਨੇ ਕਿਹਾ, ‘‘ਸਾਨੂੰ ਇਸ ਸਬੰਧ ’ਚ ਇਕ ਸ਼ਿਕਾਇਤ ਮਿਲੀ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ।’’ ਉਨ੍ਹਾਂ ਦਸਿਆ ਕਿ ਹਾਲੇ ਤਕ ਕੋਈ ਐਫ਼ਆਈਆਰ ਦਰਜ ਨਹੀਂ ਕੀਤੀ ਗਈ ਹੈ।
vir das
ਜ਼ਿਕਰਯੋਗ ਹੈ ਕਿ ਦਾਸ ਨੇ ਸੋਮਵਾਰ ਨੂੰ ਅਪਣੇ ਮੋਨੋਲਾਗ ‘‘ਆਈ ਕਮ ਫਰਾਮ ਟੂ ਇੰਡੀਆਜ਼’’ ਤੋਂ ਇਸ ਵੀਡੀਉ ਦੀ 6 ਮਿੰਟ ਦੀ ਕਲਿੱਪ ਯੂ-ਟਿਯੂਬ ’ਤੇ ਅਪਲੋਡ ਕੀਤੀ ਸੀ। ਹਾਲਾਂਕਿ, ਉਨ੍ਹਾਂ ਨੇ ਮੰੰਗਲਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਸਪਸ਼ਟ ਕੀਤਾ ਕਿ ਉਨ੍ਹਾਂ ਦੀ ਟਿਪਣੀਆਂ ਦਾ ਮਕਸਦ ਦੇਸ਼ ਦਾ ਅਪਮਾਨ ਕਰਨਾ ਨਹੀਂ ਸੀ।
ਸਿੱਬਲ ਨੇ ਕੀਤਾ ਵੀਰ ਦਾਸ ਦਾ ਸਮਰਥਨ, ਕਿਹਾ, ਅਸੀਂ ਅਸਹਿਣਸ਼ੀਲ ਅਤੇ ਪਾਖੰਡੀ ਹਾਂ
ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਕਾਮੇਡੀਅਨ ਵੀਰ ਦਾਸ ਵਲੋਂ ਅਮਰੀਕਾ ’ਚ ਕੀਤੇ ਗਏ ਇਕ ਪ੍ਰੋਗਰਾਮ ਨਾਲ ਸਬੰਧਤ ਵੀਡੀਉ ਨੂੰ ਲੈ ਕੇ ਛਿੜੀ ਬਹਿਸ ਦੌਰਾਨ ਉਨ੍ਹਾਂ ਦਾ ਸਮਰਥਨ ਕਰਦੇ ਹੋਏ ਬੁਧਵਾਰ ਨੂੰ ਕਿਹਾ ਕਿ ਇਥੇ ‘ਦੋ ਭਾਰਤ’ ਹਨ, ਪਰ ਲੋਕ ਨਹੀਂ ਚਾਹੁੰਦੇ ਕਿ ਕੋਈ ਇਸ ਬਾਰੇ ਦੁਨੀਆਂ ਨੂੰ ਦੱਸੇ
Kapil Sibal
ਕਿਉਂਕਿ ‘ਅਸੀਂ ਲੋਕ ਅਸਹਿਣਸ਼ੀਲ ਅਤੇ ਪਾਖੰਡੀ ਹਾਂ।’’ ਦੂਜੇ ਪਾਸੇ, ਕਾਂਗਰਸ ਦੇ ਹੀ ਬੁਲਾਰੇ ਅਭਿਸ਼ੇਕ ਮਨੁ ਸਿੰਘਵੀ ਨੇ ਵੀਰ ਦਾਸ ਨੂੰ ਨਿਸ਼ਾਨੇ ’ਤੇ ਲੈਂਦੇ ਹੋਏ ਕਿਹਾ ਕਿ ਕੁੱਝ ਲੋਕਾਂ ਦੀ ਬੁਰਾਈਆਂ ਨੂੰ ਵਿਆਪਕ ਰੂਪ ਦੇ ਕੇ, ਦੁਨੀਆ ਦੇ ਸਾਹਮਣੇ ਦੇਸ਼ ਬਾਰੇ ਗ਼ਲਤ ਕਹਿਣਾ ਠੀਕ ਨਹੀਂ ਹੈ। ਕਾਂਗਰਸ ਦੇ ਸੀਨੀਅਰ ਆਗੂ ਸ਼ਸ਼ੀ ਥਰੂਰ ਨੇ ਵੀ ਵੀਰ ਦਾਸ ਦਾ ਸਮਰਥਨ ਕੀਤਾ ਹੈ। ਉਨ੍ਹਾਂ ਵੀਰ ਦਾਸ ਦੇ ਪ੍ਰੋਗਰਾਮ ਦਾ ਵੀਡੀਉ ਸਾਂਝਾ ਕਰਦੇ ਹੋਏ ਟਵੀਟ ਕੀਤਾ, ‘‘ਇਕ ਸਟੈਂਡਅੱਪ ਕਾਮੇਡੀਅਨ, ਖੜੇ ਹੋਣ ਦਾ ਅਸਲੀ ਮਤਲਬ ਸਿਰਫ਼ ਸਰੀਰਕ ਤੌਰ ’ਤੇ ਨਹੀਂ, ਬਲਕਿ ਨੈਤਿਕ ਰੂਪ ਨਾਲ ਜਾਣਦਾ ਹੈ। ਵੀਰ ਦਾਸ ਨੇ ਕਰੋੜਾਂ ਲੋਕਾਂ ਲਈ 6 ਮਿੰਟਾਂ ਵਿਚ ਗੱਲ ਰੱਖੀ। ਬਿਹਤਰੀਨ।’’