
ਆਖਿਰ ਉਸ ਦੀ ਮਿਹਨਤ ਰੰਗ ਲਿਆਈ ਹੈ ਅਤੇ ਉਸ ਨੇ...
ਹਰਿਆਣਾ: ਸੋਸ਼ਲ ਮੀਡੀਆ ਤੋਂ ਦੂਰੀ ਅਤੇ ਕੋਚਿੰਗ ਤੋਂ ਇਲਾਵਾ ਘਰ ਵਿਚ 5-6 ਘੰਟੇ ਦੀ ਪੜ੍ਹਾਈ ਨੇ ਦਿਵਿਆਂਸ਼ੁ ਅਗਰਵਾਲ ਨੂੰ ਆਲ ਇੰਡੀਆ ਟਾਪਰ ਦਾ ਰੈਂਕ ਦਿਵਾਇਆ ਹੈ। ਇਸ ਤੋਂ ਇਲਾਵਾ ਦਿਵਿਆਂਸ਼ੁ ਕਿਸੇ ਵੀ ਪੇਪਰ ਦੇ ਸਮੇਂ ਕੇਵਲ ਮੋਬਾਇਲ ਤੋਂ ਦੂਰੀ ਹੀ ਨਹੀਂ ਸੀ ਬਣਾਉਂਦਾ ਬਲਕਿ ਅਪਣੇ ਦੋਸਤਾਂ ਤੋਂ ਵੀ ਦੂਰ ਹੋ ਜਾਂਦਾ ਸੀ। ਮੋਬਾਇਲ ਦਾ ਪ੍ਰਯੋਗ ਉਹ ਉਦੋਂ ਹੀ ਕਰਦਾ ਸੀ ਜਦੋਂ ਪੜ੍ਹਨ ਵਿਚ ਕੋਈ ਪਰੇਸ਼ਾਨੀ ਆਉਂਦੀ ਸੀ। ਪਰਵਾਰ ਵਿਚ ਮਾਤਾ-ਪਿਤਾ ਦੀ ਸਪੋਰਟ ਉਸ ਨੂੰ ਮਿਲੀ ਹੈ।
Photo
ਦਿਵਿਆਂਸ਼ੁ ਨੇ ਦਸਿਆ ਕਿ ਉਸ ਦੇ ਮਾਤਾ ਪਿਤਾ ਡਾਕਟਰ ਹਨ ਅਤੇ ਉਹਨਾਂ ਨੇ ਕਦੇ ਵੀ ਉਸ ਨੂੰ ਡਾਕਟਰ ਬਣਨ ਦਾ ਦਬਾਅ ਨਹੀਂ ਪਾਇਆ ਬਲਕਿ ਉਹਨਾਂ ਨੇ ਉਸ ਨੂੰ ਅਪਣਾ ਫੀਲਡ ਚੁਣਨ ਲਈ ਹਮੇਸ਼ਾ ਪ੍ਰੇਰਿਤ ਕੀਤਾ। ਹਿਸਾਰ ਦੇ ਪੀਐਲਏ ਨਿਵਾਸੀ ਦਿਵਿਆਂਸ਼ੁ ਅਗਰਵਾਲ ਨੇ ਜੇਈਈ ਮੇਨ-2020 ਦੀ ਪ੍ਰੀਖਿਆ ਵਿਚ ਆਲ ਇੰਡੀਆ ਵਿਚ ਟਾਪ ਕੀਤਾ। ਦਿਵਿਆਂਸ਼ੁ ਦੇ ਪਿਤਾ ਆਦਰਸ਼ ਕੁਮਾਰ ਰੈਡੀਓਲਾਜਿਸਟ ਹੈ ਜਦਕਿ ਮਾਤਾ ਰੀਨਾ ਜੈਨ ਸਿਵਿਲ ਹਸਪਤਾਲ ਵਿਚ ਹੱਡੀਆਂ ਦੀ ਡਾਕਟਰ ਹੈ।
Photo
ਦਿਵਿਆਂਸ਼ੁ ਨੇ ਦਸਿਆ ਕਿ ਉਹਨਾਂ ਦਾ ਉਦੇਸ਼ ਇੰਜੀਨੀਅਰਿੰਗ ਦੇ ਖੇਤਰ ਵਿਚ ਅਪਣਾ ਕਰੀਅਰ ਬਣਾਉਣਾ ਹੈ। ਇਸ ਤੋਂ ਇਲਾਵਾ ਹੁਣ ਉਹ ਜੇਈਈ ਐਡਵਾਂਸ ਦੀ ਤਿਆਰੀ ਕਰਨਗੇ। ਨਾਲ ਹੀ ਗੇਸ ਪੇਪਰ ਅਤੇ ਨੋਟਸ ਨੂੰ ਸਾਲਵ ਕਰਨਗੇ। ਦਿਵਿਆਂਸ਼ੁ ਦੇ ਪਿਤਾ ਆਦਰਸ਼ ਕੁਮਾਰ ਨੇ ਕਿਹਾ ਕਿ ਉਹ ਜੁਨੂਨੀ ਹੈ ਅਤੇ ਉਸ ਦੇ ਮਨ ਵਿਚ ਬਸ ਇਕ ਹੀ ਸਵਾਲ ਸੀ ਕਿ ਜੇਈਈ ਮੇਨ ਵਿਚ ਕਿਸੇ ਨਾ ਕਿਸੇ ਤਰ੍ਹਾਂ ਆਲ ਇੰਡੀਆ ਟਾਪ ਕਰੇ।
Photo
ਆਖਿਰ ਉਸ ਦੀ ਮਿਹਨਤ ਰੰਗ ਲਿਆਈ ਹੈ ਅਤੇ ਉਸ ਨੇ ਪਰਵਾਰ ਦੇ ਨਾਲ-ਨਾਲ ਸ਼ਹਿਰ ਅਤੇ ਪ੍ਰਦੇਸ਼ ਦਾ ਨਾਮ ਵੀ ਰੋਸ਼ਨ ਕੀਤਾ ਹੈ। ਦਿਵਿਅੰਸ਼ੁ ਦੀ ਵੱਡੀ ਭੈਣ ਧਵਨੀ ਲਾਅ ਦੀ ਪੜ੍ਹਾਈ ਕਰ ਰਹੀ ਹੈ। ਦਿਵਿਆਂਸ਼ੁ ਨੇ ਫਿਜ਼ਿਕਸ ਵਿਚੋਂ 100 ਚੋਂ 100 ਅੰਕ, ਮੈਥ ਵਿਚੋਂ 100 ਚੋਂ 100 ਅੰਕ, ਕੈਮਿਸਟਰੀ ਵਿਚ 100 ਚੋਂ 99.99 ਪ੍ਰਤੀਸ਼ਤ ਅੰਕ ਹਾਸਲ ਕੀਤੇ ਹਨ।
Photo
ਆਲ ਇੰਡੀਆ ਟਾਪ ਕਰਨ ਤੇ ਸ਼ਨੀਵਾਰ ਨੂੰ ਦਿਵਿਆਂਸ਼ੁ ਦੇ ਘਰ ਤੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਸਵੇਰੇ ਤੋਂ ਹੀ ਰਿਸ਼ਤੇਦਾਰ ਅਤੇ ਗੁਆਂਢੀ ਘਰ ਪਹੁੰਚਣ ਲੱਗ ਪਏ ਹਨ। ਉਸ ਦੇ ਮਾਤਾ ਪਿਤਾ ਨੂੰ ਮਿਠਾਈ ਖਵਾ ਕੇ ਵਧਾਈ ਦਿੱਤੀ ਗਈ। ਉਸ ਦੀ ਮਾਤਾ ਨੂੰ ਸਟਾਫ ਮੈਂਬਰ ਦਿਨਭਰ ਵਧਾਈ ਦਿੰਦੇ ਰਹੇ। ਦਿਵਿਆਂਸ਼ੁ ਨੂੰ ਫੋਨ ਤੇ ਵੀ ਕਾਫੀ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।